The Khalas Tv Blog Punjab ਨਾਭਾ ਦੀ ਜੇਲ੍ਹ ਬਣ ਗਈ ਕਰੌਨਾ ਦਾ ਗੜ੍ਹ, ਵੇਖੋ ਕਿੰਨੇ ਕੈਦੀ ਆਏ ਕਰੋਨਾ ਪਾਜ਼ੀਟਿਵ
Punjab

ਨਾਭਾ ਦੀ ਜੇਲ੍ਹ ਬਣ ਗਈ ਕਰੌਨਾ ਦਾ ਗੜ੍ਹ, ਵੇਖੋ ਕਿੰਨੇ ਕੈਦੀ ਆਏ ਕਰੋਨਾ ਪਾਜ਼ੀਟਿਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਅਤੇ ਇਸ ਤੋਂ ਬਚਣ ਲਈ ਸੂਬੇ ਵਿੱਚ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਲਗਾਤਾਰ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ਰ ਕਰਨ, ਮੂੰਹ ‘ਤੇ ਮਾਸਕ ਲਗਾ ਕੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਕੁੱਝ ਲੋਕ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਰਕੇ ਉਹ ਕਰੋਨਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਦੂਸਰਿਆਂ ਲਈ ਵੀ ਖਤਰਾ ਬਣ ਰਹੇ ਹਨ।

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ 40 ਕੈਦੀ ਔਰਤਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਮਲੇਰਕੋਟਲਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਕੈਦੀ ਔਰਤ ਨਾਲ ਇੱਕ 6 ਮਹੀਨਿਆਂ ਦਾ ਬੱਚਾ ਵੀ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਪਿਛਲੇ ਦਿਨੀਂ ਵੀ ਜੇਲ੍ਹ ਵਿੱਚ 7 ਕੈਦੀ ਔਰਤਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।

ਨਾਭਾ ਜੇਲ੍ਹ ਵਿੱਚ ਕੁੱਲ ਕਿੰਨੇ ਕੈਦੀ ਹਨ ?

ਜਾਣਕਾਰੀ ਮੁਤਾਬਕ ਨਾਭਾ  ਨਵੀਂ   ਜ਼ਿਲ੍ਹਾ ਜੇਲ੍ਹ ਵਿੱਚ  ਕੁੱਲ 702 ਕੈਦੀ ਨਜ਼ਰਬੰਦ ਹਨ, ਜਿਸ ਵਿੱਚ 95 ਔਰਤਾਂ ਹਨ। ਹੁਣ ਤੱਕ 44 ਕੈਦੀ ਔਰਤਾਂ ਕਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ, ਜਿਸ ਵਿੱਚੋਂ ਹੁਣ 51 ਔਰਤਾਂ ਜੇਲ੍ਹ ਵਿੱਚ ਰਹਿ ਗਈਆਂ ਹਨl ਬੀਤੇ ਸਾਲ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੀਆਂ ਜੇਲ੍ਹਾਂ ਦੇ ਕੈਦੀ ਪੈਰੋਲ ‘ਤੇ ਆਪਣੇ-ਆਪਣੇ ਘਰਾਂ ਵਿੱਚ ਭੇਜੇ ਗਏ ਸਨ ਅਤੇ ਬੀਤੇ ਸਮੇਂ ਦੌਰਾਨ ਜੇਲ੍ਹ ਮੰਤਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਜੋ ਪੈਰੋਲ ‘ਤੇ ਕੈਦੀ ਘਰਾਂ ਵਿੱਚ ਭੇਜੇ ਗਏ ਹਨ, ਉਹ ਵਾਪਸ ਜੇਲ੍ਹਾਂ ਵਿੱਚ ਬੁਲਾਏ ਜਾਣ ਅਤੇ ਜਦੋਂ ਇਹ ਕੈਦੀ ਹੁਣ ਜੇਲ੍ਹਾਂ ਵਿੱਚ ਵਾਪਸ ਆ ਰਹੇ ਹਨ ਤਾਂ ਕਰੋਨਾ ਦੇ ਕੇਸ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੁੱਲ 45914 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚ 275 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

Exit mobile version