The Khalas Tv Blog Punjab ਭਾਰਤ ਦੀ ਰਾਖੀ ਕਰਦਾ ਸਰਹੱਦ ‘ਤੇ ਸ਼ਹੀਦ ਹੋਇਆ ਇਕ ਹੋਰ ਜਵਾਨ
Punjab

ਭਾਰਤ ਦੀ ਰਾਖੀ ਕਰਦਾ ਸਰਹੱਦ ‘ਤੇ ਸ਼ਹੀਦ ਹੋਇਆ ਇਕ ਹੋਰ ਜਵਾਨ

ਲੇਹ ਲਦਾਖ (Leh Ladakh) ਵਿੱਚ ਇਕ ਫੌਜੀ ਜਵਾਨ ਦੀ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ ਹੈ। ਅੰਬਾਲਾ ਦੇ ਪਿੰਡ ਸ਼ੇਰਪੁਰ ਦੇ ਫੌਜੀ ਜਵਾਨ ਦਾ ਪੈਰ ਬਰਫ ਤੋਂ ਫਿਸਲ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਪਹੁੰਚਾਇਆ ਜਾਵੇਗਾ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੀ ਡਿਊਟੀ ਲੇਹ ਲਦਾਖ ਵਿੱਚ ਲੱਗੀ ਹੋਈ ਸੀ।

ਪ੍ਰਾਪਤਲ ਹੋਈ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗਸ਼ਤ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਬਰਫ ਤੋਂ ਤਿਲਕ ਗਿਆ ਅਤੇ ਉਹ ਨਹਿਰ ਦੇ ਵਿੱਚ ਜਾ ਡਿੱਗਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਸਾਰੀ ਵਾਪਰੀ ਘਟਨਾ ਦੀ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਅੱਜ ਉਸ ਦੀ ਲਾਸ਼ ਨੂੰ ਪਿੰਡ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ –    ਲੁਧਿਆਣਾ ਦੀ ਗਿੱਲ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਬਾੜ ਦਾ ਗੋਦਾਮ ਸੜ ਕੇ ਸੁਆਹ

 

Exit mobile version