The Khalas Tv Blog India ਸਾਫਵੇਟਰ ਇੰਜੀਨੀਅਰ ਨੇ ਅਮਰੀਕਾ ਦੀ ਇੱਕ ਲੱਖ ਡਾਲਰ ਦੀ ਨੌਕਰੀ ਨੂੰ ਛੱਡਿਆ, ਭਾਰਤ ‘ਚ ਕੀਤਾ ਇਹ ਨਵਾਂ ਕੰਮ
India

ਸਾਫਵੇਟਰ ਇੰਜੀਨੀਅਰ ਨੇ ਅਮਰੀਕਾ ਦੀ ਇੱਕ ਲੱਖ ਡਾਲਰ ਦੀ ਨੌਕਰੀ ਨੂੰ ਛੱਡਿਆ, ਭਾਰਤ ‘ਚ ਕੀਤਾ ਇਹ ਨਵਾਂ ਕੰਮ

‘ਦ ਖ਼ਾਲਸ ਬਿਊਰੋ :- ਕਰਨਾਟਕਾ ਦੇ ਕਾਲਾਬੁਰਗੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਅਮਰੀਕਾ ਤੇ ਦੁਬਈ ‘ਚ ਆਪਣੀਆਂ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਨੂੰ ਛੱਡ ਕੇ ਕਾਲਾਬੁਰਗੀ ਜ਼ਿਲ੍ਹੇ ਦੇ ਆਪਣੇ ਪਿੰਡ ‘ਚ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਸਤੀਸ਼ ਕੁਮਾਰ ਨੇ ਕਿਹਾ ਕਿ ਉਹ ਅਮਰੀਕਾ ਦੇ ਲਾਸ ਏਂਜਲਸ ਤੇ ਦੁਬਈ ‘ਚ ਇੱਕ ਸਾਫਵੇਟਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ 1 ਲੱਖ ਡਾਲਰ ਸਾਲਾਨਾ ਤਨਖਾਹ ਲੈ ਰਿਹਾ ਸੀ, ਪਰ ਇਸ ਨੌਕਰੀ ਤੋਂ ਉਹ ਅੱਕ ਗਿਆ ਸੀ। ਉਸਨੇ ਦੱਸਿਆ ਕਿ ਭਾਵੇਂ ਚੁਣੌਤੀਆਂ ਬਹੁਤੀਆਂ ਨਹੀਂ ਸਨ, ਪਰ ਉਹ ਆਪਣੀ ਨਿੱਜੀ ਜ਼ਿੰਦਗੀ ‘ਤੇ ਧਿਆਨ ਨਹੀਂ ਦੇ ਪਾ ਰਿਹਾ ਸੀ। ਇਸੇ ਲਈ ਮੈਂ ਦੋ ਸਾਲ ਪਹਿਲਾਂ ਆਪਣੇ ਪਿੰਡ ਪਰਤ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੇ ਦੱਸਿਆ ਕਿ ਉਸਨੇ ਆਪਣੀ 2 ਏਕੜ ਜ਼ਮੀਨ ‘ਤੇ ਪੈਦਾ ਹੋਈ ਮੱਕੀ ਨੂੰ 2.5 ਲੱਖ ਰੁਪਏ ਦੀ ਵੇਚੀ ਹੈ।

Exit mobile version