‘ਦ ਖਾਲਸ ਬਿਊਰੋ : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ਏਐਨਆਈ) ਦੇ ਖਾਤੇ ਨੂੰ ਬਲਾਕ ਕਰ ਦਿੱਤਾ ਹੈ। ਇਸ ਪਿਛੇ ਖਾਤਾ ਚਲਾਉਣ ਲਈ ਘੱਟੋ-ਘੱਟ ਉਮਰ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਦੇ ਕਾਰਨ ਦਾ ਬਿਓਰਾ ਦਿੱਤਾ ਗਿਆ ਹੈ।
So those who follow @ANI bad news, @Twitter has locked out India’s largest news agency which has 7.6 million followers and sent this mail – under 13 years of age! Our gold tick was taken away, substituted with blue tick and now locked out. @elonmusk pic.twitter.com/sm8e765zr4
— Smita Prakash (@smitaprakash) April 29, 2023
ਇਸ ਦਾ ਜਾਣਕਾਰੀ ਏਐਨਆਈ ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਇੱਕ ਟਵੀਟ ਕਰ ਕੇ ਦਿੱਤੀ ਹੈ। ਜਿਸ ਵਿੱਚ ਟਵਿੱਟਰ ਤੋਂ ਭੇਜੀ ਗਈ ਇੱਕ ਮੇਲ ਦਾ ਇੱਕ ਸਕਰੀਨ ਸ਼ਾਟ ਵਾ ਸਾਂਝਾ ਕੀਤਾ ਗਿਆ ਹੈ ਤੇ ਇਹ ਦੱਸਿਆ ਗਿਆ ਹੈ ਕਿ ਟਵੀੱਟਰ ਹੈਂਡਲ ਲਾਕ ਹੋ ਗਿਆ ਹੈ।