The Khalas Tv Blog India ਹਿਮਾਚਲ ਵਿੱਚ ਬਰਫ਼ ਨਾਲ ਢਕੇ ਪਹਾੜ, ਸੈਲਾਨੀਆਂ ‘ਚ ਖੁਸ਼ੀ ਦਾ ਸੈਲਾਬ
India

ਹਿਮਾਚਲ ਵਿੱਚ ਬਰਫ਼ ਨਾਲ ਢਕੇ ਪਹਾੜ, ਸੈਲਾਨੀਆਂ ‘ਚ ਖੁਸ਼ੀ ਦਾ ਸੈਲਾਬ

Snow in Himachal : ਬੁੱਧਵਾਰ ਤੋਂ ਵੀਰਵਾਰ ਰਾਤ ਤੱਕ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਬਰਫ਼ਬਾਰੀ ਹੋਈ। ਖਾਸ ਕਰਕੇ ਮਨਾਲੀ, ਲਾਹੌਲ ਸਪਿਤੀ, ਸ਼ਿਮਲਾ, ਕਿਨੌਰ ਅਤੇ ਡਲਹੌਜ਼ੀ ਬਰਫ਼ ਨਾਲ ਢੱਕੇ ਹੋਏ ਸਨ। ਸੈਲਾਨੀ ਅਗਲੇ 6 ਤੋਂ 20 ਦਿਨਾਂ ਤੱਕ ਇਨ੍ਹਾਂ ਥਾਵਾਂ ‘ਤੇ ਬਰਫ਼ ਦੇਖ ਸਕਦੇ ਹਨ।

ਇੱਥੋਂ ਦੇ ਉੱਚੇ ਪਹਾੜ ਬਰਫ਼ ਨਾਲ ਢੱਕੇ ਹੋਏ ਹਨ। ਸੜਕ ਕਿਨਾਰੇ ਖੜ੍ਹੇ ਵਾਹਨਾਂ ਅਤੇ ਘਰਾਂ ‘ਤੇ ਵੀ ਬਰਫ਼ ਜੰਮ ਗਈ। ਸੜਕ ‘ਤੇ ਵੀ ਬਰਫ਼ ਪਈ ਹੈ। ਜੈਪੁਰ ਤੋਂ ਕੁਫ਼ਰੀ ਪਹੁੰਚੀ ਖੁਸ਼ੀ ਨੇ ਕਿਹਾ – ਹੁਣ ਤੱਕ ਮੈਂ ਸਿਰਫ਼ ਮੋਬਾਈਲ ਅਤੇ ਟੀਵੀ ‘ਤੇ ਹੀ ਬਰਫ਼ਬਾਰੀ ਦੇਖੀ ਸੀ, ਮੈਂ ਕੁਫ਼ਰੀ ਵਿੱਚ ਪਹਿਲੀ ਵਾਰ ਲਾਈਵ ਬਰਫ਼ਬਾਰੀ ਦੇਖੀ।

Exit mobile version