The Khalas Tv Blog Punjab BSF ‘ਤੇ ਚੱਲੀਆਂ ਗੋਲੀਆਂ! ਦੋ ਤਸਕਰ ਕਾਬੂ
Punjab

BSF ‘ਤੇ ਚੱਲੀਆਂ ਗੋਲੀਆਂ! ਦੋ ਤਸਕਰ ਕਾਬੂ

ਬਿਉਰੋ ਰਿਪੋਰਟ – ਫਾਜ਼ਿਲਕਾ (Fazilka) ਵਿਚ ਬੀਸੀਐਫ (BSF) ਦੇ ਜਵਾਨਾਂ ‘ਤੇ ਹਮਲਾ ਹੋਇਆ ਹੈ। ਪਾਕਿਸਤਾਨ ਦੀ ਸਰਹੱਦ ਤੋਂ ਹੈਰੋਇਨ ਦੀ ਖੇਪ ਲੈਣ ਗਏ ਤਸਕਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਦੇ ਜਵਾਬ ਦਿੰਦੇ ਹੋਏ ਬੀ.ਐਸ.ਐਫ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਹੈ।

ਬੀਐਸਐਫ ਵੱਲੋਂ ਇਸ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਦੇ ਦੱਸੇ ਮੁਤਾਬਕ ਹੈਰੋਇਨ ਦੇ ਪੈਕਟ ਅਤੇ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ। ਬੀਐਸਐਫ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਟਾਹਲੀਨਵਾਲਾ ਨੇੇੜੇ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਦੇਖਿਆ ਗਿਆ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਬੀਐਸਐਫ ਵੱਲੋਂ ਦੋ ਵਿਅਕਤੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੇਖਦਿਆਂ ਹੋਇਆਂ ਗੋਲੀਬਾਰੀ ਹੋਈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ – ਮੁੱਖ ਮੰਤਰੀ ਨੇ ਆਪਣੇ ਪੁੱਤਰ ਨੂੰ ਲਗਾਇਆ ਡਿਪਟੀ ਮੁੱਖ ਮੰਤਰੀ

Exit mobile version