The Khalas Tv Blog Punjab ਹੁਣ ਪੰਜਾਬ ‘ਚ ਲੋਕ ਕਿਸੇ ਵੀ ਥਾਂ ਤੋਂ ਲੈ ਸਕਣਗੇ ਰਾਸ਼ਨ, ਕੈਪਟਨ ਨੇ ਕੀਤੀ ਸੂਬੇ ‘ਚ ਨਵੀਂ ਸਕੀਮ ਜਾਰੀ
Punjab

ਹੁਣ ਪੰਜਾਬ ‘ਚ ਲੋਕ ਕਿਸੇ ਵੀ ਥਾਂ ਤੋਂ ਲੈ ਸਕਣਗੇ ਰਾਸ਼ਨ, ਕੈਪਟਨ ਨੇ ਕੀਤੀ ਸੂਬੇ ‘ਚ ਨਵੀਂ ਸਕੀਮ ਜਾਰੀ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਅੱਜ ਚੰਡੀਗੜ੍ਹ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੂਬੇ ‘ਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਨ ‘ਤੇ ਚਰਚਾ ਕੀਤੀ ਗਈ ਹੈ। ਇਸ ਕਾਰਡ ਰਾਹੀਂ ਹੁਣ ਪੂਰੇ ਸੂਬੇ ਦੇ ਲੋਕ ਬਿਨਾਂ ਕਿਸੇ ਹੋਰ ਦਸਤਾਵੇਜ਼ ਦੇ ਪੰਜਾਬ ਦੇ ਕਿਸੇ ਜ਼ਿਲ੍ਹੇ ਜਾਂ ਜਗ੍ਹਾ ਤੋਂ ਆਪਣਾ ਰਾਸ਼ਨ ਲੈ ਸਕਣਗੇ।

ਇਹ ਕਾਰਡ ਸਮੇਂ ਦੀ ਬਚਤ ਕਰੇਗਾ ਤੇ ਇੱਕ ਵਾਰ ਵਿੱਚ ਹੀ ਡਿਪੂ ਧਾਰਕ ਤੋਂ ਕਣਕ ਉਪਲਬਧ ਹੋਵੇਗੀ। ਜਿਸ ਨਾਲ ਸਲਿੱਪ ਸਿਸਟਮ ਖ਼ਤਮ ਹੋ ਜਾਵੇਗਾ। ਕਣਕ ਦੀ ਵੰਡ ਪਾਰਦਰਸ਼ੀ ਹੋ ਜਾਵੇਗੀ ਤੇ ਧੱਕੇਸ਼ਾਹੀ ਨਹੀਂ ਕੀਤੀ ਜਾਏਗੀ।

ਸੂਤਰਾਂ ਦੀ ਜਾਣਕਾਰੀ ਮੁਤਾਬਕ ਡਿਪੂ ਧਾਰਕ ਮਸ਼ੀਨਾਂ ਨੂੰ ਅਪਗ੍ਰੇਡ ਕਰਨਗੇ। ਮਸ਼ੀਨਾਂ ਵਿੱਚ ਸਵਾਈਪ ਕਾਰਡਾਂ ਦੀ ਚੋਣ ਕੀਤੀ ਜਾਏਗੀ। ਜੇ ਪੁਰਾਣੀਆਂ ਮਸ਼ੀਨਾਂ ਨੂੰ ਅਪਗ੍ਰੇਡ ਕੀਤਾ ਜਾਂਦਾ ਹੈ, ਤਾਂ ਠੀਕ ਨਹੀਂ ਤਾਂ ਕਾਰਡ ਸਵਾਈਪਾਂ ਵਾਲੀਆਂ ਨਵੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ।

Exit mobile version