The Khalas Tv Blog Punjab ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਾਈਨ ਬੋਰਡਾਂ ‘ਤੇ ਲਿਖੇ ਖਾਲਿਸਤਾਨ ਦੇ ਨਾਅਰੇ
Punjab

ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਾਈਨ ਬੋਰਡਾਂ ‘ਤੇ ਲਿਖੇ ਖਾਲਿਸਤਾਨ ਦੇ ਨਾਅਰੇ

‘ਦ ਖ਼ਾਲਸ ਬਿਊਰੋ :- ਹੁਸ਼ਿਆਰਪੁਰ ਦੇ ਹਲਕਾ ਬੰਗਾ ‘ਚ ਖਾਲਿਸਤਾਨ ਸਮਰਥਕਾਂ ਵੱਲੋ ਵੱਖ-ਵੱਖ ਪਿੰਡਾਂ ‘ਚ 17 ਨਵੰਬਰ ਦੀ ਦੇਰ ਰਾਤ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਮਾਹਿਲਪੁਰ ਰੋਡ ਦੇ ਵੱਖ-ਵੱਖ ਜਗ੍ਹਾ ‘ਤੇ ਸਾਈਨ ਬੋਰਡਾਂ ‘ਤੇ ਲਿਖੇ ਵਿਖਾਈ ਦਿੱਤੇ। ਜਿਸ ਵਿੱਚ ਭਰੋਲੀ ਮੋੜ ਸੰਧਵਾ ਸੁੰਢ ਬੱਸ ਅੱਡੇ ਤੇ ਬੰਦ ਦੁਕਾਨਾਂ ਦੇ ਸ਼ਟਰਾਂ ‘ਤੇ ਨਹਿਰੀ ਵਿਭਾਗ ਦੀ ਜਗ੍ਹਾ ਉੱਤੇ ਅਤੇ ਪਿੰਡ ਸੰਧਵਾ ਦੀ ਕੰਧ ‘ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਕੱਲ੍ਹ ਬੀਤੀ ਰਾਤ ਨੂੰ ਲਿਖਣ ਦਾ ਮਾਮਲਾ ਸਾਮਣੇ ਆਇਆ ਹੈ।

ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ASI ਸੁੱਚਾ ਸਿੰਘ ਨੇ ਕਿਹਾ ਕੁੱਝ ਸ਼ਰਾਰਤੀ ਅਨਸਰ ਇਲਾਕੇ ਦਾ ਮਾਹੌਲ ਕਰਨਾ ਚਾਹੁੰਦੇ ਹਨ। ਆਪਸੀ ਭਾਈਚਾਰਕ ਸਾਂਝ ਖ਼ਤਮ ਕਰਨਾ ਚਾਹੁੰਦੇ ਹਨ, ਇਹਨਾਂ ਦਾ ਧਿਆਨ ਰੱਖੋ। ਪਿਛਲੇ ਕੁੱਝ ਮਹੀਨੇ ਪਹਿਲਾਂ ਵੀ ਫਗਵਾੜਾ ਤੋਂ ਬੰਗਾ ਸ਼ਹਿਰ ਵਿਚ ਦਾਖਲ ਹੁੰਦਿਆਂ ਹੀ, ਖ਼ਾਲਿਸਤਾਨ ਦੇ ਨਾਅਰੇ ਮੁੱਖ ਸੜਕ ‘ਤੇ ਸਾਈਨ ਬੋਰਡ ‘ਤੇ ਕਾਲੇ ਰੰਗ ਵਿਚ ਲਿਖੇ ਗਏ ਸਨ, ਹਾਲਾਂਕਿ, ਬਹੁਤ ਸਾਰੀਆਂ ਥਾਵਾਂ ‘ਤੇ ਸਵੇਰ ਦੇ ਸਮੇਂ ਪੁਲਿਸ ਕਰਮਚਾਰੀਆਂ ਦੁਆਰਾ ਇਹਨਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ।

ਬੁੱਲੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ‘ਚ ਵੀ ਹੁਸ਼ਿਆਰਪੁਰ-ਟਾਂਡਾ ਮੁੱਖ ਸੜਕ ‘ਤੇ ਆਉਂਦੇ ਚੋਆਂ ‘ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ ‘ਤੇ ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020 ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਥਾਣਾ ਬੁੱਲੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ ‘ਤੇ ਇਹਨਾਂ ਨਾਅਰਿਆਂ ‘ਤੇ ਕਾਲਾ ਰੰਗ ਫੇਰਿਆ ਗਿਆ। ਇਸ ਸੰਬੰਧੀ ਥਾਣਾ ਮੁਖੀ ਨੇ ਕਿਹਾ ਕਿ ਇਲਾਕੇ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ।

Exit mobile version