The Khalas Tv Blog India ਬਿਹਾਰ ‘ਚ ਡਿੱਗੀ ਅਸਮਾਨੀ ਬਿਜਲੀ, 23 ਘਰਾਂ ‘ਚ ਛਾਇਆ ਸੋਗ
India

ਬਿਹਾਰ ‘ਚ ਡਿੱਗੀ ਅਸਮਾਨੀ ਬਿਜਲੀ, 23 ਘਰਾਂ ‘ਚ ਛਾਇਆ ਸੋਗ

‘ਦ ਖ਼ਾਲਸ ਬਿਊਰੋ : ਵਾਤਾਵਰਣ ਵਿੱਚ ਤਬਦੀਲੀ ਕਾਰਨ ਵੱਖ ਵੱਖ ਜਗ੍ਹਾ ਤੋਂ ਅਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਂਹ ਦੇ ਨਾਲ-ਨਾਲ ਹਨ੍ਹੇਰੀ-ਤੂਫਾਨ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਬਿਹਾਰ ‘ਚ ਸੋਮਵਾਰ ਨੂੰ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ 8 ਬੱਚਿਆਂ ਸਮੇਤ ਅੱਧੀ ਦਰਜਨ ਲੋਕ ਵੀ ਝੁਲਸ ਗਏ ਹਨ।

ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਿੱਚ ਅਰਰੀਆ ਅਤੇ ਪੂਰਨੀਆ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸੁਪੌਲ ਵਿੱਚ ਤਿੰਨ, ਸਹਰਸਾ, ਬਾਂਕਾ ਅਤੇ ਜਮੁਈ ਵਿੱਚ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ। ਰੋਹਤਾਸ ਜ਼ਿਲੇ ਦੇ ਦੇਹਰੀ ਉਪਮੰਡਲ ਖੇਤਰ ਦੇ ਅਕੋਢੀਗੋਲਾ ਦੇ ਧਾਰਹਾਰਾ ਸਥਿਤ ਪੁਰਾਣੇ ਸ਼ਿਵ ਮੰਦਰ ਦੇ ਗੁੰਬਦ ‘ਤੇ ਅਚਾਨਕ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਮੰਦਰ ਦੇ ਗੁੰਬਦ ‘ਚ ਕੋਈ ਤਰੇੜ ਨਹੀਂ ਆਈ ਪਰ ਮੰਦਰ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮੰਦਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੰਦਰ ਦੇ ਚਾਰੇ ਪਾਸੇ ਤੋਂ ਧੂੰਆਂ ਨਿਕਲਣ ਲੱਗਾ। ਸਥਾਨਕ ਲੋਕਾਂ ਨੇ ਇਹ ਦ੍ਰਿਸ਼ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ। ਕਿਹਾ ਜਾਂਦਾ ਹੈ ਕਿ ਇਹ ਸ਼ਿਵ ਮੰਦਰ ਬਹੁਤ ਪੁਰਾਣਾ ਹੈ। ਮੰਦਰ ਦੇ ਗੁੰਬਦ ‘ਚੋਂ ਧੂੰਆਂ ਨਿਕਲਦਾ ਦੇਖ ਕਈ ਲੋਕ ਇਕੱਠੇ ਹੋ ਗਏ।

ਦੇਸ਼ ‘ਚ ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਹੋਇਆ 34 ਫੀਸਦੀ ਵਾਧਾ

ਅਰਥ ਨੈੱਟਵਰਕਸ ਇੰਡੀਆ ਲਾਈਟਿੰਗ ਰਿਪੋਰਟ 2019 ਅਨੁਸਾਰ ਹਰ ਸਾਲ ਅਸਮਾਨੀ ਬਿਜਲੀ ਡਿੱਗਣ ਕਾਰਨ ਦੇਸ਼ ਵਿੱਚ ਤਕਰੀਬਨ 2 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ, ਜੋ ਹੜਾਂ ਅਤੇ ਤੂਫ਼ਾਨਾਂ ਤੋਂ ਵੱਧ ਹੈ। ਭਾਰਤੀ ਮੌਸਮ ਵਿਭਾਗ ਦੀ ਸਾਲਾਨਾ ਅਸਮਾਨੀ ਬਿਜਲੀ ਡਿੱਗਣ ਬਾਰੇ ਰਿਪੋਰਟ 2020-21 ਅਨੁਸਾਰ ਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 34 ਫੀਸਦੀ ਦਾ ਵਾਧਾ ਹੋਇਆ ਹੈ।

Exit mobile version