The Khalas Tv Blog Punjab SKM ਗੈਰ ਰਾਜਨੀਤਿਕ ਵੱਲੋਂ 14 ਦਸੰਬਰ ਨੂੰ ਮਹਾਂ ਪੰਚਾਇਤ !
Punjab

SKM ਗੈਰ ਰਾਜਨੀਤਿਕ ਵੱਲੋਂ 14 ਦਸੰਬਰ ਨੂੰ ਮਹਾਂ ਪੰਚਾਇਤ !

ਬਿਉਰੋ ਰਿਪੋਰਟ :ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 14 ਦਸੰਬਰ 2023 ਨੂੰ ਕਿਸਾਨ ਮਹਾਂ ਪੰਚਾਇਤ ਬੁਲਾਈ ਗਈ ਹੈ । ਇਸ ਵਿੱਚ ਪੂਰੇ ਦੇਸ਼ ਤੋਂ ਵੱਡੇ ਕਿਸਾਨ ਆਗੂ ਹਿੱਸਾ ਲੈਣਗੇ । ਮਹਾਂ ਪੰਚਾਇਤ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਲੁਧਿਆਣਾ ਵਿੱਚ ਹੋਵੇਗੀ । ਭਾਰਤੀ ਕਿਸਾਨ ਯੂਨੀਅਨ ਏਕਤਾ,ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨ ਨੂੰ ਇੱਥੇ ਪਹੁੰਚਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਇੱਕ ਨਕਸ਼ਾ ਤਿਆਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਜਿੰਨਾਂ ਕਿਸਾਨਾਂ ਨੇ ਬਠਿੰਡਾ,ਮਾਨਸਾ,ਬਰਨਾਲਾ,ਸੰਗਰੂਰ,ਮੁਕਤਸਰ,ਫਾਜ਼ਿਲਕਾ ਤੋਂ ਆਉਣਾ ਹੈ ਉਨ੍ਹਾਂ ਨੂੰ ਰਾਏਕੋਟ ਦੇ ਰਸਤੇ ਤੋਂ ਹੋ ਕੇ ਲੁਧਿਆਣਾ ਪਹੁੰਚਣਾ ਹੈ । ਮੋਗਾ,ਤਰਨਤਾਰਨ,ਫਿਰੋਜ਼ਪੁਰ,ਫਰੀਦਕੋਟ,ਫਾਜ਼ਿਲਕਾ ਆਉਣ ਵਾਲੇ ਕਿਸਾਨਾਂ ਨੂੰ ਮੋਗਾ ਤੋਂ ਮੁੱਲਾਪੁਰ ਦਾਖਾ ਅਤੇ ਸੜਕ ਸੁਧਾਰ ਤੋਂ ਅੱਬੂਵਾਲ ਨੂੰ ਮੁੜ ਦੇ ਹੋਏ ਸਰਾਭਾ ਪਿੰਡ ਪਹੁੰਚਣਾ ਹੋਵੇਗਾ । ਜਿਹੜੇ ਕਿਸਾਨ ਆਗੂ,ਮੁਹਾਲੀ,ਪਟਿਆਲਾ,ਰੋਪੜ ਤੋਂ ਆ ਰਹੇ ਹਨ ਉਹ ਦੋਰਾਹਾ ਤੋਂ ਹੁੰਦੇ ਹੋਏ ਲਧਿਆਣਾ ਪਹੁੰਚਣ ਫਿਰ ਵੇਰਕਾ ਚੌਕ ਤੋਂ ਸਰਾਭਾ ਪਿੰਡ ਵਿੱਚ ਬਣੇ ਸਟੇਡੀਅਮ ਵਿੱਚ ਪਹੁੰਚ ਜਾਣ।

ਭਾਰਤੀ ਕਿਸਾਨ ਯੂਨੀਅਨ ਏਕਤਾ,ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਬਦਲੇ ਹੋਏ ਪ੍ਰਬੰਧ ਕਰਨ ਅਤੇ ਸਾਡੇ ਰੂਟ ਮੈਪ ਵਿੱਚ ਕੋਈ ਤਬਦੀਲੀ ਨਾ ਕਰਨ।ਉਨ੍ਹਾਂ ਕਿਹਾ ਸਾਡਾ ਪ੍ਰੋਗਰਾਮ ਸ਼ਾਤੀ ਨਾਲ ਹੋਵੇਗਾ ਅਤੇ ਅਸੀਂ ਆਪਣੀ ਮੰਗਾਂ ਦਾ ਪੱਤਰ ਪ੍ਰਸ਼ਾਸਨ ਨੂੰ ਜ਼ਰੂਰ ਦੇਵਾਂਗੇ । ਡੱਲੇਵਾਲ ਨੇ ਬੀਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਹੈ । ਇਸ ਤੋਂ ਇਲਾਵਾ ਡੱਲੇਵਾਲ ਨੇ ਵੀਡੀਓ ਦੇ ਜ਼ਰੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਵਿਖਾਇਆ ਅਤੇ ਜਥੇਬੰਦੀਆਂ ਨੂੰ ਪਾਰਕਿੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਕਿਹਾ ਅਸੀਂ ਖਾਣ-ਪੀਣ ਦਾ ਪੂਰਾ ਇੰਤਜ਼ਾਮ ਕੀਤਾ ਹੈ ਪਰ ਇੱਕ ਸਮੇਂ ਦਾ ਖਾਣਾ ਉਹ ਆਪਣੇ ਨਾਲ ਲੈਕੇ ਆਉਣ ।

ਇੰਨਾਂ ਮੁੱਦਿਆਂ ‘ਤੇ ਚਰਚਾ ਹੋਵੇਗੀ

1. ਸਰਕਾਰ ਵੱਲੋਂ ਡੀਸੀ ਬਠਿੰਡਾ ਹੱਥੋਂ ਕਤਲ ਕਰਵਾਏ ਗਏ ਕਿਸਾਨ ਨੂੰ ਇਨਸਾਫ਼ ਦਵਾਉਣਾ

2. ਪਰਾਲੀ ਸਬੰਧੀ ਮੁਕੱਦਮੇ ਜੁਰਮਾਨੇ ਰੱਦ ਕਰਵਾਉਣਾ

3. ਦਿੱਲੀ ਕਿਸਾਨ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣਾ

4. ਕਿਸਾਾਨ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਵਾਉਣਾ

5. ਬਿਜਲੀ ਸੋਧ ਬਿੱਲ ਨੂੰ ਚਿੱਪ ਵਾਲੇ ਮੀਟਰ ਰਾਹੀਂ ਲਾਗੂ ਹੋਣ ਤੋਂ ਰੋਕਣਾ ਅਤੇ ਚਿੱਪ ਵਾਲੇ ਮੀਟਰ ਲਗਾਉਣ ‘ਤੇ ਰੋਕ ਲਗਾਉਣਾ

6. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ MSP ਦਾ ਗਾਰੰਟੀ ਕਾਨੂੰਨ ਲਾਗੂ ਕਰਵਾਉਣ ਦੀ ਮੰਗ

7. ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮਨਾਂ ‘ਤੇ ਭਾਰਤ ਮਾਲਾ ਸੜਕ ਯੋਜਨਾ ਅਧੀਨ ਕੀਤੇ ਜਾ ਰਹੇ ਨਜ਼ਾਇਜ਼ ਕਬਜ਼ਿਆਂ ਨੂੰ ਠੱਲ ਪਾਉਣੀ

8.ਜੁਲਮਾਂ ਮੁਸ਼ਤਰਕਾ ਮਾਲਕਾਨ ਵਾਲੀਆਂ ਜ਼ਮੀਨਾਂ ਅਤੇ ਜ਼ਮੀਨਾਂ ਦੇ ਆਬਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਦੀ ਮੰਗ

Exit mobile version