The Khalas Tv Blog Punjab SKM ਗੈਰ ਰਾਜਨੀਤਿਕ ਦੀ ‘ਮਹਾਂ ਪੰਚਾਇਤ’ ‘ਚ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨ !
Punjab

SKM ਗੈਰ ਰਾਜਨੀਤਿਕ ਦੀ ‘ਮਹਾਂ ਪੰਚਾਇਤ’ ‘ਚ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨ !

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੀਰਵਾਰ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਲੁਧਿਆਣਾ ਵਿੱਚ ਮਹਾਂ ਪੰਚਾਇਤ ਬੁਲਾਈ ਗਈ । ਇਸ ਮੌਕੇ ਪੂਰੇ ਦੇਸ਼ ਤੋਂ ਵੱਡੇ ਕਿਸਾਨ ਆਗੂ ਪਹੁੰਚੇ । ਪੂਰੇ ਪੰਜਾਬ ਤੋਂ ਆਏ ਕਿਸਾਨਾਂ ਦੇ ਨਾਲ ਸਟੇਡੀਅਮ ਭਰਿਆ ਹੋਇਆ ਸੀ । ਇਸ ਮਹਾਂ ਪੰਚਾਇਤ ਦੀ ਖਾਸ ਤਿਆਰੀ ਭਾਰਤੀ ਕਿਸਾਨ ਯੂਨੀਅਨ ਏਕਤਾ,ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਗਈ ਸੀ । ਇਸ ਮੌਕੇ 8 ਮੁੱਦਿਆਂ ਨੂੰ ਲੈਕੇ ਚਰਚਾ ਹੋਈ ।

ਇੰਨਾਂ ਮੁੱਦਿਆਂ ‘ਤੇ ਚਰਚਾ ਹੋਈ

1. ਸਰਕਾਰ ਵੱਲੋਂ ਡੀਸੀ ਬਠਿੰਡਾ ਹੱਥੋਂ ਕਤਲ ਕਰਵਾਏ ਗਏ ਕਿਸਾਨ ਨੂੰ ਇਨਸਾਫ਼ ਦਵਾਉਣਾ

2. ਪਰਾਲੀ ਸਬੰਧੀ ਮੁਕੱਦਮੇ ਜੁਰਮਾਨੇ ਰੱਦ ਕਰਵਾਉਣਾ

3. ਦਿੱਲੀ ਕਿਸਾਨ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣਾ

4. ਕਿਸਾਾਨ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਵਾਉਣਾ

5. ਬਿਜਲੀ ਸੋਧ ਬਿੱਲ ਨੂੰ ਚਿੱਪ ਵਾਲੇ ਮੀਟਰ ਰਾਹੀਂ ਲਾਗੂ ਹੋਣ ਤੋਂ ਰੋਕਣਾ ਅਤੇ ਚਿੱਪ ਵਾਲੇ ਮੀਟਰ ਲਗਾਉਣ ‘ਤੇ ਰੋਕ ਲਗਾਉਣਾ

6. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ MSP ਦਾ ਗਾਰੰਟੀ ਕਾਨੂੰਨ ਲਾਗੂ ਕਰਵਾਉਣ ਦੀ ਮੰਗ

7. ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮਨਾਂ ‘ਤੇ ਭਾਰਤ ਮਾਲਾ ਸੜਕ ਯੋਜਨਾ ਅਧੀਨ ਕੀਤੇ ਜਾ ਰਹੇ ਨਜ਼ਾਇਜ਼ ਕਬਜ਼ਿਆਂ ਨੂੰ ਠੱਲ ਪਾਉਣੀ

8.ਜੁਲਮਾਂ ਮੁਸ਼ਤਰਕਾ ਮਾਲਕਾਨ ਵਾਲੀਆਂ ਜ਼ਮੀਨਾਂ ਅਤੇ ਜ਼ਮੀਨਾਂ ਦੇ ਆਬਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਦੀ ਮੰਗ

Exit mobile version