The Khalas Tv Blog Punjab 26 ਨਵੰਬਰ ਲਈ SKM ਦਾ ਵੱਡਾ ਐਲਾਨ ! ਲੱਖਾਂ ਦੀ ਗਿਣਤੀ ‘ਚ ਹੋਣਗੇ ਕਿਸਾਨ ਇਕੱਠੇ
Punjab

26 ਨਵੰਬਰ ਲਈ SKM ਦਾ ਵੱਡਾ ਐਲਾਨ ! ਲੱਖਾਂ ਦੀ ਗਿਣਤੀ ‘ਚ ਹੋਣਗੇ ਕਿਸਾਨ ਇਕੱਠੇ

ਬਿਉਰੋ ਰਿਪੋਰਟ – 26 ਨਵੰਬਰ 2024 ਨੂੰ ਕਿਸਾਨਾਂ ਦੀ ਜਥੇਬੰਦੀ SKM 500 ਜ਼ਿਲ੍ਹਿਆਂ ਵਿੱਚ ਚਿਤਾਵਨੀ ਰੈਲੀ ਕੱਢੇਗਾ ਜਿਸ ਵਿੱਚ ਮਜ਼ਦੂਰ,ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਹ ਰੈਲੀ 2020 ਵਿੱਚ ਕਿਸਾਨਾਂ ਦੇ ਇਤਿਹਾਸਕ ਸੰਸਦ ਮਾਰਚ ਅਤੇ ਮਜ਼ਦੂਰਾਂ ਦੀ ਆਮ ਹੜਤਾਲ ਦੀ ਚੌਥੀ ਵਰ੍ਹੇਗੰਢ ਦੇ ਮੌਕੇ ਪ੍ਰਬੰਧਕ ਕੀਤੀ ਜਾ ਰਹੀ ਹੈ । ਕਿਸਾਨਾਂ ਦਾ ਇਹ ਸੰਘਰਸ਼ 384 ਦਿਨ ਤੱਕ ਜਾਰੀ ਰਿਹਾ ਅਤੇ NDA-2 ਦੌਰਾਨ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ।

26 ਨਵੰਬਰ ਦੀ ਰੈਲੀ ਦਾ ਮਕਸਦ

1. ਸਾਰੀਆਂ ਫਸਲਾਂ ਦੇ ਲਈ ਕਾਨੂੰਨੀ ਰੂਪ ਵਿੱਚ MSP@C-2+50 ਗਰੰਟੀ ਕਾਨੂੰਨ ਬਣਾਉਣਾ
2. ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨਾ ਅਤੇ ਇੱਕ ਠੋਸ ਨੀਤੀ ਬਣਾਉਣਾ
3. ਬਿਜਲੀ ਖੇਤਰ ਦਾ ਨਿਜੀਕਰਣ ਨਾ ਹੋਏ,ਕੋਈ ਪ੍ਰੀਪੇਡ ਸਮਾਰਟ ਮੀਟਰ ਨਾ ਲਗਾਏ ਜਾਣ
4. ਕਾਰਪੋਰੇਟ ਕੰਪਨੀਆਂ ਦੇ ਲਈ ਅੰਧਾਧੁੰਦ ਜ਼ਮੀਨ ਐਕਵਾਇਰ ਬੰਦ ਹੋਏ
5. ਫਸਲਾਂ ਅਤੇ ਪਸ਼ੂਪਾਲਨ ਦੇ ਲਈ ਜਨਤਕ ਖੇਤਰ ਦੀ ਬੀਮਾ ਯੋਜਨਾ ਲਾਗੂ ਹੋਵੇ
6. ਕਿਸਾਨਾਂ ਨੂੰ 10000 ਹਜ਼ਾਰ ਦੀ ਪੈਨਸ਼ਨ ਮਿਲੇ

ਇਸ ਤੋਂ ਇਲਾਵਾ SKM ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਡਿਜਿਟਲ ਕ੍ਰਿਸ਼ੀ ਮਿਸ਼ਨ ਦੇ ਜ਼ਰੀਏ ਕਾਰਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਅਤੇ ਕਾਂਟਰੈਕਟ ਫਾਰਮਿਗ ਨੂੰ ਵਧਾਵਾ ਦੇ ਰਹੀ ਹੈ । ਸ਼ੁਰੂਆਤ ਵਿੱਚ 6 ਕਰੋੜ ਕਿਸਾਨਾਂ ਨੂੰ ਜੋੜਿਆ ਜਾਵੇਗਾ ਫਿਰ ਵਧਾ ਕੇ ਇਸ ਨੂੰ 9.3 ਕਰੋੜ ਕਰ ਦਿੱਤਾ ਜਾਵੇਗਾ । SKM ਨੇ ਕਿਹਾ ਕਿਸਾਨਾਂ ਲਈ ਨੀਤੀ ਬਣਾਉਣਾ ਸੂਬਿਆਂ ਦਾ ਕੰਮ ਹੈ ਇਹ ਸੰਘੀ ਢਾਂਚੇ ਦੀ ਉਲੰਘਣਾ ਹੈ ।

Exit mobile version