The Khalas Tv Blog Punjab 1 ਤੋਂ 5 ਨਵੰਬਰ ਤੱਕ SKM ਦੀ ਪੂਰੇ ਪੰਜਾਬ ‘ਚ ਵੱਡੀ ਮੁਹਿੰਮ ! ਰਾਜੇਵਾਲ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੀ SKM ‘ਚ ਐਂਟਰੀ ਨੂੰ ਹਰੀ ਝੰਡੀ
Punjab

1 ਤੋਂ 5 ਨਵੰਬਰ ਤੱਕ SKM ਦੀ ਪੂਰੇ ਪੰਜਾਬ ‘ਚ ਵੱਡੀ ਮੁਹਿੰਮ ! ਰਾਜੇਵਾਲ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੀ SKM ‘ਚ ਐਂਟਰੀ ਨੂੰ ਹਰੀ ਝੰਡੀ

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਖ਼ਿਲਾਫ਼ ਪੂਰੇ ਪੰਜਾਬ ਵਿੱਚ 1 ਤੋਂ 5 ਨਵੰਬਰ ਤੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ । ਮੋਦੀ ਸਰਕਾਰ ਵੱਲੋਂ ਨਿਊਜ਼ ਕਲਿੱਕ ਚੈਨਲ ਦੇ ਮਾਲਕ ਅਤੇ ਦਫਤਰ ਕਰਮਚਾਰੀਆਂ ‘ਤੇ ਦਰਜ ਕੇਸ ਅਤੇ ਜੇਲ੍ਹ ਵਿੱਚ ਡੱਕਣ ਦੇ ਖਿਲਾਫ 6 ਨਵੰਬਰ ਨੂੰ ਡੀ ਸੀ ਦਫ਼ਤਰਾਂ ਸਾਹਮਣੇ ਵਿਸ਼ਾਲ ਇਕੱਠ ਦੌਰਾਨ FIR ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਹੈ ।

ਮੋਰਚਾ ਨੇ ਮੰਗ ਕੀਤੀ ਹੈ ਕਿ ਨਿਊਜ਼ ਕਲਿੱਕ ਚੈਨਲ ‘ਤੇ ਕੀਤਾ ਪਰਚਾ ਰੱਦ ਕੀਤਾ ਜਾਵੇ , UAPA ਦਾ ਕਨੂੰਨ ਵਾਪਸ ਲਿਆ ਜਾਵੇ ਅਤੇ ਸਰਕਾਰ ਸੰਯੁਕਤ ਕਿਸਾਨ ਮੋਰਚੇ ਵਿਰੁੱਧ ਸ਼ਾਜਿਸ਼ਾਂ ਕਰਨੀਆਂ ਬੰਦ ਕਰੇ। ਮੀਟਿੰਗ ਵਿੱਚ ਮੋਰਚੇ ਨੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਐਲਾਨ ਕਰੇ ਅਤੇ ਗੰਨਾ ਕਾਸ਼ਤਕਾਰਾਂ ਦਾ ਪਿਛਲਾ ਬਕਾਇਆ ਫੌਰਨ ਦੇਵੇ ਅਤੇ 10 ਨਵੰਬਰ ਤੋਂ ਮਿੱਲਾਂ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ।

ਇਸ ਤੋਂ ਇਲਾਵਾ ਸੰਯੁਕਤ ਮੋਰਚੇ ਨੇ ਮੰਗ ਕੀਤੀ ਹੈ ਕਿ ਫ਼ਸਲਾਂ ਦੇ ਹੜਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨੂੰ 4 ਨਵੰਬਰ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 4 ਨਵੰਬਰ ਤੱਕ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਮੋਰਚਾ ਅਗਲੀ ਮੀਟਿੰਗ ਕਰਕੇ 9 ਨਵੰਬਰ ਤੋਂ ਲਗਾਤਾਰ ਸੰਘਰਸ਼ ਕਰਨ ਲਈ ਮੋਰਚਾ ਮਜਬੂਰ ਹੋਵੇਗਾ ।

ਮੋਰਚੇ ਨੇ ਸਰਕਾਰ ਦੀਆਂ ਲਗਾਤਾਰ ਗਲਤ ਖੇਤੀ ਨੀਤੀਆਂ ਕਾਰਨ ਕਰਜੇ ਵਿੱਚ ਫਸੇ ਕਿਸਾਨਾਂ ‘ਤੇ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਕੇ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਦਮਨਕਾਰੀ ਨੀਤੀਆਂ ਬੰਦ ਕਰਨ ਦੀ ਤਾੜਨਾ ਵੀ ਕੀਤੀ । ਕਿਸਾਨ ਆਗੂਆਂ ਨੇ ਦੱਸਿਆ ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦਾ ਰੁਝਾਨ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਹੈ। ਪਰ ਖੇਤਾਂ ਵਿੱਚ ਪਰਾਲੀ ਦਬਾਉਣ ਲਈ ਸਰਕਾਰੀ ਸਹਾਇਤਾ ਨਾ ਮਿਲਣ ਕਰਕੇ ਅਤੇ ਮੌਸਮ ਬਰਸਾਤੀ ਹੋਣ ਕਾਰਨ ਕਣਕ ਦੀ ਬਿਜਾਈ ਲਈ ਖੇਤ ਖਾਲੀ ਕਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਕਰਨੇ ਬੰਦ ਕਰਨ ਦੀ ਹਦਾਇਤ ਕੀਤੀ।

ਕਿਸਾਨ ਮੋਰਚੇ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਏਕਤਾ ਕਰਨ ਦੇ ਪਹਿਲੇ ਪੜਾਅ ਵਿੱਚ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਨਾਲ ਏਕਤਾ ਕਰਨ ਤੇ ਮੋਰਚੇ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਨਾਲ ਏਕਤਾ ਵਾਰਤਾ ਚਲ ਰਹੀ ਹੈ, ਮੋਰਚੇ ਵੱਲੋ ਜਲਦੀ ਹੀ ਅਗਲੀ ਮੀਟਿੰਗ ਲਗਾਕੇ ਅਸੂਲੀ ਏਕਤਾ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ

Exit mobile version