The Khalas Tv Blog Punjab ਏਕੇ ‘ਤੇ ਖਨੌਰੀ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਨੇ ਬਣਾਈ ਰਣਨੀਤੀ ! ਧਾਰਮਿਕ ਆਗੂਆਂ ਦੇ ਨਾਂ ਵੀ ਲਿਖੀ ਚਿੱਠੀ
Punjab

ਏਕੇ ‘ਤੇ ਖਨੌਰੀ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਨੇ ਬਣਾਈ ਰਣਨੀਤੀ ! ਧਾਰਮਿਕ ਆਗੂਆਂ ਦੇ ਨਾਂ ਵੀ ਲਿਖੀ ਚਿੱਠੀ

ਬਿਉਰੋ ਰਿਪੋਰਟ – ਸੋਮਵਾਰ ਨੂੰ ਪਾਤੜਾਂ ਵਿੱਚ SKM ਤੇ ਖਨੌਰੀ ਬਾਰਡਰ ਦੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਏਕਤਾ ਨੂੰ ਲੈ ਕੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ । ਇਸ ਨੂੰ ਲੈ ਕੇ ਖਨੌਰੀ ਬਾਰਡਰ ‘ਤੇ SKM ਗੈਰ ਸਿਆਸੀ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ ਅਤੇ ਰਣਨੀਤੀ ਤਿਆਰ ਕੀਤੀ ਗਈ । ਮੀਟਿੰਗ ਤੋਂ ਬਾਅਦ ਤੈਅ ਹੋਇਆ ਕਿ SKM ਨਾਲ ਮੀਟਿੰਗ ਦੌਰਾਨ ਅਤੇ ਖਨੌਰੀ ਤੇ ਸ਼ੰਭੂ ਮੋਰਚੇ ਵਿੱਚ ਸ਼ਾਮਲ ਦੋਵੇ ਫੋਰਮਾਂ ਦੇ 10 ਆਗੂ ਸ਼ਾਮਲ ਹੋਣਗੇ ।

9 ਜਨਵਰੀ ਨੂੰ ਮੋਗਾ ਵਿੱਚ SKM ਦੀ ਮਹਾਪੰਚਾਇਤ ਵਿੱਚ ਫੈਸਲਾ ਹੋਇਆ ਸੀ ਕਿ 6 ਆਗੂਆਂ ਦੀ ਇੱਕ ਕਮੇਟੀ 10 ਜਨਵਰੀ ਨੂੰ ਖਨੌਰੀ ਪਹੁੰਚੇਗੀ ਅਤੇ ਏਕੇ ਦਾ ਮਤਾ ਪੇਸ਼ ਕਰੇਗੀ । 10 ਤਰੀਕ ਨੂੰ SKM ਦੇ ਆਗੂ ਖਨੌਰੀ ਪਹੁੰਚੇ ਅਤੇ 15 ਜਨਵਰੀ ਨੂੰ ਏਕੇ ਨੂੰ ਲੈ ਕੇ ਮੀਟਿੰਗ ਦਾ ਸੱਦਾ ਦਿੱਤਾ । ਬੀਤੇ ਦਿਨ ਖਨੌਰੀ ਮੋਰਚੇ ਵਿੱਚ ਸ਼ਾਮਲ ਆਗੂਆਂ ਨੇ SKM ਨੂੰ 15 ਤਰੀਕ ਦੀ ਥਾਂ 13 ਨੂੰ ਮੀਟਿੰਗ ਦਾ ਸੱਦਾ ਦਿੱਤਾ ਜਿਸ ਨੂੰ ਮਨਜ਼ੂਰ ਕਰਦੇ ਹੋਏ ਹੁਣ ਸੋਮਵਾਰ ਨੂੰ SKM ਤੇ ਖਨੌਰੀ ਮੋਰਚੇ ਵਿੱਚ ਸ਼ਾਮਲ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ ।

SKM ਗੈਰ ਸਿਆਸੀ ਵੱਲੋਂ ਸਾਰੇ ਧਾਰਮਿਕ ਆਗੂਆਂ ਨੂੰ ਪੱਤਰ ਲਿਖ ਕੇ ਮੋਰਚੇ ਨੂੰ ਲੈ ਕੇ ਹਮਾਇਤ ਮੰਗੀ ਗਈ ਹੈ । ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੇ ਧਾਰਮਿਕ ਆਗੂਆਂ ਨੂੰ ਕਿਹਾ ਗਿਆ ਹੈ ਕਿ ਜਦੋਂ ਵੀ ਦੇਸ਼ ਦੇ ਕਿਸੇ ਵੀ ਹਿੱਸੇ ਸੰਕਟ ਆਇਆ ਹੈ ਤਾਂ ਉਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ । ਅੱਜ ਕਿਸਾਨੀ ਨੂੰ ਲੈ ਕੇ ਵੱਡਾ ਸੰਕਟ ਹੈ ਤੁਸੀਂ ਅੱਗੇ ਆਓ ਅਤੇ ਕੇਂਦਰ ਸਰਕਾਰ ‘ਤੇ ਦਬਾਅ ਪਾਉ ।

Exit mobile version