The Khalas Tv Blog International ‘ਸਕਿਪਿੰਗ ਸਿੱਖ’ ਦੀ ਦੁਨੀਆ ਭਰ ‘ਚ ਚਰਚਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ
International

‘ਸਕਿਪਿੰਗ ਸਿੱਖ’ ਦੀ ਦੁਨੀਆ ਭਰ ‘ਚ ਚਰਚਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

‘ਦ ਖ਼ਾਲਸ ਬਿਊਰੋ :-  ਸੋਸ਼ਲ ਮੀਡੀਆ ’ਤੇ ਇੱਕ “ਸਕਿਪਿੰਗ ਸਿੱਖ ਫਿਟਨੈਸ” ਦੀ ਵੀਡੀਓ ਖੂਬ ਵਾਇਰਲ ਹੋ ਰਹੀ, ਜੋ ਕਿ ਕੋਰੋਨਵਾਇਰਸ ਕਾਰਨ ਲੱਗੇ ਲਾਕਡਾਊਨ ‘ਚ ਸਰਕਾਰੀ ਮਦਦ ਨੈਸ਼ਨਲ ਹੈਲਥ ਸਰਵਿਸ (NHS) ਪ੍ਰਾਪਤ ਕਰਨ ਲਈ ਸਕਿਪਿੰਗ (ਰੱਸੀ ਟੱਪਣੀ) ਕਰਕੇ ਫੰਡ ਇਕੱਠਾ ਕਰਨ ਤੋਂ ਬਾਅਦ “ਸਕਿਪਿੰਗ ਸਿੱਖ” ਵਜੋਂ ਹਿੱਟ ਹੋਏ ਗਏ ਹਨ, ਜਿਸ ਕਾਰਨ ਬ੍ਰੀਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਮਹਾਂਮਾਰੀ ਦੇ ਦੌਰ ‘ਚ ਰੌਸ਼ਨੀ ਦੇ ਕੇਂਦਰ ਵਜੋਂ ਸਨਮਾਨਿਤ ਕੀਤਾ।

ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਹਿਣ ਵਾਲੇ 73 ਸਾਲਾ ਰਾਜਿੰਦਰ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਸਰਤ ਦੀਆਂ ਵਿਡੀਓਜ਼ ਫਿਲਮਾਂਕਣ ਦੀ ਸ਼ੁਰੂਆਤ ਨਾਲ ਕੀਤੀ ਸੀ, ਜਿਸ ਨਾਲ ਯੂ-ਟਿਊਬ ( You Tube) ‘ਤੇ 250,000 ਤੋਂ ਵੱਧ ਲੋਕ ਉਨ੍ਹਾਂ ਨਾਲ ਜੁੜ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ (NHS) ਚੈਰਿਟੀ ‘ਚ ਯੋਗਦਾਨ ਪਾਉਣ ਲਈ ਅਤੇ 12,000 ਪੌਂਡ ਤੋਂ ਵੱਧ ਫੰਡ ਇਕੱਠਾ ਕਰਨ ਲਈ ਉਤਸ਼ਾਹਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਰਾਜਿੰਦਰ ਸਿੰਘ ਨੂੰ ਭੇਜੇ ਪੱਤਰ ਵਿੱਚ ਕਿਹਾ, “ਤੁਹਾਡੀਆਂ ‘ਸਕਿਪਿੰਗ ਸਿੱਖ’ ਫਿਟਨੈਸ ਵੀਡਿਓਜ਼ ਨੇ ਦੁਨਿਆ ਭਰ ਦੇ ਹਜ਼ਾਰਾਂ ਲੋਕਾਂ ਨੂੰ ਉਤਸ਼ਾਹ ਕਰ ਦਿੱਤਾ ਹੈ।”

 

 

 

Exit mobile version