‘ਦ ਖ਼ਾਲਸ ਬਿਊਰੋ :- ਲੰਡਨ ਵਿੱਚ ਭਾਰਤੀ ਮੂਲ ਦੇ ਸਟੋਰ ਮਾਲਕ ’ਤੇ ਨੁਕਸਦਾਰ ਟੈਕਸ ਰਿਟਰਨਾਂ ਭਰਨ ਦੇ ਦੋਸ਼ ਵਿੱਚ ਛੇ ਸਾਲ ਲਈ ਕਿਸੇ ਵੀ ਕੰਪਨੀ ਦੇ ਡਾਇਰੈਕਟਰ ਵਜੋਂ ਕੰਮ ਕਰਨ ਦੀ ਪਾਬੰਦੀ ਲਾ ਦਿੱਤੀ ਗਈ ਹੈ। ਪ੍ਰਤੀਕ ਕੁਮਾਰ ਪਟੇਲ ਨੇ ਇੱਕ ਹਲਫ਼ਨਾਮੇ ’ਚ ਅਯੋਗ ਠਹਿਰਾਉਣ ਦੀ ਇਸ ਕਾਰਵਾਈ ਨੂੰ ਸਵੀਕਾਰ ਕਰ ਲਿਆ ਹੈ, ਜਿਸ ਮਗਰੋਂ ਹੁਣ ਉਸ ਖ਼ਿਲਾਫ਼ ਕੋਈ ਅਦਾਲਤੀ ਕਾਰਵਾਈ ਨਹੀਂ ਹੋਵੇਗੀ। ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਲਾਰੈਂਸ ਜ਼ਸਮੈਨ ਨੇ ਕਿਹਾ ਕਿ ਪਟੇਲ ਪਾਬੰਦੀ ਦੇ ਅਰਸੇ ਦੌਰਾਨ ਕਾਰਪੋਰੇਟ ਜਗਤ ਵਿੱਚ ਕੰਮ ਨਹੀਂ ਕਰ ਸਕੇਗਾ ।