The Khalas Tv Blog India ਬੇਕਾਬੂ ਇਲੈਕਟ੍ਰਿਕ ਬੱਸ ਦੀ ਟੱਕਰ ਨਾਲ ਛੇ ਦੀ ਮੌ ਤ, ਦਰਜਨ ਜ਼ਖਮੀ
India

ਬੇਕਾਬੂ ਇਲੈਕਟ੍ਰਿਕ ਬੱਸ ਦੀ ਟੱਕਰ ਨਾਲ ਛੇ ਦੀ ਮੌ ਤ, ਦਰਜਨ ਜ਼ਖਮੀ

‘ਦ ਖ਼ਾਲਸ ਬਿਊਰੋ : ਕਾਨਪੁਰ ਵਿੱਚ ਐਤਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾ ਦਸੇ ਵਿੱਚ 6 ਲੋਕਾਂ ਦੀ ਜਾ ਨ ਚੱਲੀ ਗਈ ਤੇ 9 ਬੁਰੀ ਤਰਾਂ ਜ਼ ਖਮੀ ਹੋ ਗਏ। ਦਸਿਆ ਜਾਂਦਾ ਹੈ ਕਿ 2 ਕਾਰਾਂ, 10 ਬਾਈਕ ਅਤੇ ਸਕੂਟੀ, 2 ਈ-ਰਿਕਸ਼ਾ ਅਤੇ 3 ਟੈਂਪੂਆਂ ਨੂੰ ਟੱ ਕਰ ਮਾਰਨ ਤੋਂ ਬਾਅਦ ਬੱਸ ਪਹਿਲਾਂ ਚੌਰਾਹੇ ‘ਤੇ ਟ੍ਰੈਫਿਕ ਬੂਥ ਨਾਲ ਟਕਰਾਈ ਤੇ ਫਿਰ ਡੰਪਰ ਵਿੱਚ ਜਾ ਵੱਜੀ। ਪੁਲਸ ਵੱਲੋਂ ਸਾਰੇ ਜ਼ਖ ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਭੀੜ ਇਕੱਠੀ ਹੁੰਦੀ ਦੇਖ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਬੱਸ ਦੀ ਟੱਕਰ ਵਿੱਚ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਕਾਰ ‘ਚ ਸਵਾਰ ਵਿਅਕਤੀ ਗੰ ਭੀਰ ਜ਼ ਖਮੀ ਹੋ ਗਏ। ਕੁਝ ਰਾਹਗੀਰ ਵੀ ਬੱਸ ਦੇ ਟਾਇਰਾਂ ਹੇਠ ਆ ਗਏ।

Exit mobile version