The Khalas Tv Blog India ਸਿਰਸਾ ਨੂੰ ਮਿਲੀ ਪੰਨੂੰ ਦੀ ਚਿ ਤਾਵਨੀ
India Punjab

ਸਿਰਸਾ ਨੂੰ ਮਿਲੀ ਪੰਨੂੰ ਦੀ ਚਿ ਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂੰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬੀਜਪੀ ਵਿੱਚ ਸ਼ਾਮਿਲ ਹੋਣ ‘ਤੇ ਧਮ ਕੀ ਭਰੀ ਚਿਤਾਵਨੀ ਦਿੱਤੀ ਹੈ। ਜਾਣਕਾਰੀ ਮੁਤਾਬਕ ਪੰਨੂੰ ਨੇ ਸਿਰਸਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਿਰਸਾ ਨੂੰ ਬੀਜੇਪੀ ਵਿੱਚ ਜਾਣ ਦੀ ਕੀਮਤ ਚੁਕਾਉਣੀ ਪਵੇਗੀ। ਸਿਰਸਾ ਦੇ ਵਿਦੇਸ਼ ਜਾਣ ‘ਤੇ ਕਾਰਵਾਈ ਕਰਾਂਗੇ।

ਸਿਰਸਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਮੈਨੂੰ ਮਾਰਨ ਦੀ ਕੋਈ ਭਾਵਨਾ ਹੈ ਤਾਂ ਉਹ ਕਰਨ, ਮੈਂ ਉਨ੍ਹਾਂ ਨੂੰ ਨਹੀਂ ਰੋਕਾਂਗਾ। ਉਹ ਜੋ ਕਾਰਵਾਈ ਠੀਕ ਸਮਝਣ, ਉਹ ਕਰਨ। ਉਹ ਜੋ ਮਰਜ਼ੀ ਬੋਲਣ। ਪੰਨੂੰ ਜੇ ਮੇਰੇ ਨਾਲ ਕਿਸੇ ਮੁੱਦੇ ਬਾਰੇ ਗੱਲ ਕਰਨ ਤਾਂ ਮੈਂ ਉਸਦਾ ਜਵਾਬ ਜ਼ਰੂਰ ਦਿਆਂਗਾ। ਮੈਂ ਉਸ ਉੱਤੇ ਕਿਹੜਾ ਐਕਸ਼ਨ ਲੈਣਾ ਹੈ।

Exit mobile version