The Khalas Tv Blog India ਸਿਰਸਾ ਨੇ ਟਾਈਟਲਰ ਦੀ ਨਿਯੁਕਤੀ ‘ਤੇ ਚੁੱਕੇ ਸਵਾਲ
India Punjab

ਸਿਰਸਾ ਨੇ ਟਾਈਟਲਰ ਦੀ ਨਿਯੁਕਤੀ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਵੱਲੋਂ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਇਸ ਤਰ੍ਹਾਂ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਕਾਂਗਰਸ ਹਾਈਕਮਾਨ ਨੇ ਸਿੱਖ ਕਤ ਲੇਆਮ ਦੇ ਮਾਸਟਰਮਾਈਂਡ ਅਤੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਬਤੌਰ ਸਥਾਈ ਮੈਂਬਰ ਬਣਾ ਦਿੱਤਾ।

ਸਿਰਸਾ ਨੇ ਕਾਂਗਰਸ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੀ ਕੋਈ ਇਸ ਫੈਸਲੇ ਤੋਂ ਦੁਖੀ ਹੈ ? ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਲਗਾਤਾਰ ਸਿੱਖਾਂ ਦੇ ਕਾਤਲਾਂ ਅਤੇ ਜਿਸਦਾ ਕੇਸ ਅਜੇ ਸੀਬੀਆਈ ਕੋਲ ਪੈਂਡਿੰਗ ਹੈ, ਉਸਨੂੰ ਫੁੱਲਾਂ ਦੇ ਹਾਰ ਚੜਾਏ ਜਾ ਰਹੇ ਹਨ ਪਰ ਕਾਂਗਰਸੀ ਲੀਡਰ ਹਾਲੇ ਤੱਕ ਚੁੱਪ ਹਨ। ਗਾਂਧੀ ਪਰਿਵਾਰ ਅਜੇ ਵੀ ਕਾ ਤਲਾਂ ਨਾਲ ਖੜ੍ਹਾ ਹੈ।

Exit mobile version