The Khalas Tv Blog Punjab ਚੰਡੀਗੜ੍ਹ ’ਚ ਮੁੜ ਤੋਂ ਵੱਜਣ ਲੱਗੇ ਸਾਈਰਨ, ਏਅਰ ਫੋਰਸ ਸਟੇਸ਼ਨ ‘ਤੇ ਸੰਭਾਵਿਤ ਡਰੋਨ ਹਮਲੇ ਦੀ ਚੇਤਾਵਨੀ
Punjab

ਚੰਡੀਗੜ੍ਹ ’ਚ ਮੁੜ ਤੋਂ ਵੱਜਣ ਲੱਗੇ ਸਾਈਰਨ, ਏਅਰ ਫੋਰਸ ਸਟੇਸ਼ਨ ‘ਤੇ ਸੰਭਾਵਿਤ ਡਰੋਨ ਹਮਲੇ ਦੀ ਚੇਤਾਵਨੀ

ਅੱਜ ਸਵੇਰੇ ਚੰਡੀਗੜ੍ਹ ਵਿੱਚ ਫਿਰ ਤੋਂ ਸਾਇਰਨ ਵੱਜਿਆ ਹੈ। ਡੀਸੀ ਨੇ ਹੁਕਮਾਂ ਵਿੱਚ ਆਖਿਆ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਆਪਣੀਆਂ ਬਾਲਕੋਨੀਆਂ ਤੋਂ ਵੀ ਦੂਰ ਰਹਿਣ। ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਤੇ ਸੰਭਾਵੀ ਡਰੋਨ ਹਮਲੇ ਦੀ ਧਮਕੀ ਦੇ ਖਦਸ਼ੇ ਤੋਂ  ਬਾਅਦ ਚੰਡੀਗੜ੍ਹ ’ਚ ਸਾਇਰੁਨ ਵੱਜਣੇ ਸ਼ੁਰੂ ਹੋ ਗਏ।

ਜਾਣਕਾਰੀ ਅਨੁਸਾਰ, ਸਾਇਰਨ ਲਗਾਤਾਰ 10 ਮਿੰਟ ਤੱਕ ਵੱਜ ਰਿਹਾ। ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਨੇ ਸੰਭਾਵਿਤ ਡਰੋਨ ਹਮਲੇ ਦਾ ਹਵਾਈ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ, ਮੋਹਾਲੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਜਾਣਕਾਰੀ ਯੂਟੀ ਪ੍ਰਸ਼ਾਸਨ ਵੱਲੋਂ ਸਾਝੀ ਕੀਤੀ ਗਈ ਹੈ ਤੇ ਲੋਕਾਂ ਨੂੰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਘਰ ਦੇ ਅੰਦਰ ਹੀ ਰਹਿਣ ਤੇ ਅਤੇ ਖਿੜਕੀਆਂ ਤੋਂ ਦੂਰ ਰਹਿਣ, ਲਾਈਟਾਂ ਬੰਦ ਰੱਖਣ ਅਤੇ ਖਿੜਕੀਆਂ ਦੇ ਪਰਦੇ ਵੀ ਲਗਾ ਕੇ ਰਖਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੇ ਕਰ ਜ਼ਰੂਰੀ ਕੰਮ ਨਹੀ  ਹੈ ਤਾਂ ਬਾਹਰ ਨਾਂ ਜਾਣ

Exit mobile version