The Khalas Tv Blog Punjab ਗਾਇਕ ਸੰਦੀਪ ਬਰਾੜ ਨੂੰ NIA ਨੰ ਸੰਮਨ ਭੇਜਿਆ ! ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਾਲ ਲਿੰਕ ਨੂੰ ਲੈਕੇ ਹੋਵੇਗੀ ਪੁੱਛ-ਗਿੱਛ
Punjab

ਗਾਇਕ ਸੰਦੀਪ ਬਰਾੜ ਨੂੰ NIA ਨੰ ਸੰਮਨ ਭੇਜਿਆ ! ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਾਲ ਲਿੰਕ ਨੂੰ ਲੈਕੇ ਹੋਵੇਗੀ ਪੁੱਛ-ਗਿੱਛ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸੰਦੀਪ ਬਰਾੜ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ । NIA ਨੇ ਸੰਦੀਪ ਬਰਾੜ ਨੂੰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਪੁੱਛ-ਗਿੱਛ ਲਈ ਬੁਲਾਇਆ ਹੈ । ਗਾਇਕ ਨੂੰ ਸੋਮਵਾਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਤੋਂ ਪਹਿਲਾਂ ਵੀ ਸੰਦੀਪ ਬਰਾੜ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ਪਰ ਉਹ ਨਹੀਂ ਪਹੁੰਚੇ ਸਨ । ਦੱਸਿਆ ਜਾ ਰਿਹਾ ਹੈ ਕਿ ਗਾਇਕ ਸੰਦੀਪ ਬਰਾੜ ਦਾ ਗੋਲਡੀ ਅਤੇ ਬਿਸ਼ਨੋਈ ਨਾਲ ਲਿੰਕ ਸਾਹਮਣੇ ਆਇਆ ਹੈ । NIA ਇਸੇ ਮਾਮਲੇ ਵਿੱਚ ਗਾਇਕ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ ।

2 ਦਿਨ ਪਹਿਲਾਂ NIA ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਚਾਰਜਸ਼ੀਟ ਫਾਇਲ ਕੀਤੀ ਸੀ ਜਿਸ ਵਿੱਚ ਸਾਹਮਣੇ ਆਇਆ ਸੀ ਦੋਵਾਂ ਦੇ ਕੁਝ ਗਾਇਕਾਂ ਦੇ ਨਾਲ ਲਿੰਕ ਸਨ । NIA ਸੰਦੀਪ ਬਰਾੜ ਤੋਂ ਇਹ ਪੁੱਛਣਾ ਚਾਹੁੰਦੀ ਹੈ ਕਿ ਗੋਲਡੀ ਬਰਾੜ ਜਾਂ ਫਿਰ ਲਾਰੈਂਸ ਦੇ ਨਾਲ ਉਨ੍ਹਾਂ ਦਾ ਸੰਪਰਕ ਕਿਵੇਂ ਹੋਇਆ ? ਕੀ ਗੈਂਗਸਟਰਾਂ ਵੱਲੋਂ ਗਾਇਕ ਨੂੰ ਧਮਕਾ ਕੇ ਪੈਸੇ ਮੰਗੇ ਗਏ ਸਨ ਜਾਂ ਫਿਰ ਉਨ੍ਹਾਂ ਨੇ ਕਿਸੇ ਮਾਮਲੇ ਵਿੱਚ ਆਪ ਸੰਪਰਕ ਕੀਤਾ ਸੀ ? ਇਸ ਤੋਂ ਪਹਿਲਾਂ NIA ਮਨਕੀਰਤ ਔਲਖ ਅਤੇ ਅਫਸਾਨਾ ਖਾਨ ਤੋਂ ਵੀ ਪੁੱਛ ਗਿੱਛ ਕਰ ਚੁੱਕਿਆ ਹੈ । ਇਸੇ ਮਹੀਨੇ ਮਨਕੀਰਤ ਔਲਖ ਦੁਬਈ ਪ੍ਰੋਗਰਾਮ ਕਰਨ ਜਾ ਰਹੇ ਸਨ ਤਾਂ NIA ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਰੋਕ ਲਿਆ ਗਿਆ ਸੀ । NIA ਗੈਂਗਸਟਰ,ਗਾਇਕਾਂ ਅਤੇ ਦਹਿਸ਼ਤਗਰਦਾਂ ਦੇ ਲਿੰਕ ਦੀ ਜਾਂਚ ਕਰ ਰਹੀ ਹੈ । ਖਬਰਾਂ ਸਨ ਕਿ ਪੰਜਾਬ ਦੀ ਮਿਉਜ਼ਿਕ ਸਨਅਤ ਵਿੱਚ ਕਈ ਗੈਂਗਸਟਰਾਂ ਨੇ ਆਪਣੀ ਮਿਉਜ਼ਿਕ ਕੰਪਨੀਆਂ ਬਣਾਇਆਂ ਸਨ ਅਤੇ ਉਹ ਧਮਕੀ ਦੇ ਕੇ ਗਾਇਕਾਂ ਕੋਲੋ ਗਾਣਾ ਗਵਾਉਂਦੇ ਸਨ । ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਸੀ ਕਿ ਇਸ ਪੈਸੇ ਨੂੰ ਗੈਂਗਸਟਰ ਦਹਿਸ਼ਤ ਦੇ ਕੰਮ ਵਿੱਚ ਲਗਾਉਂਦੇ ਸਨ ।

 

Exit mobile version