The Khalas Tv Blog Punjab ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦੇ ਨਾਂ ‘ਤੇ ਹੋ ਰਹੀ ਹੈ ਇਹ ਮਾੜਾ ਕੰਮ ! ਅਦਾਕਾਰ ਨੇ ਆਪ ਆਕੇ ਨਾਂ ਦੱਸਿਆ !
Punjab

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦੇ ਨਾਂ ‘ਤੇ ਹੋ ਰਹੀ ਹੈ ਇਹ ਮਾੜਾ ਕੰਮ ! ਅਦਾਕਾਰ ਨੇ ਆਪ ਆਕੇ ਨਾਂ ਦੱਸਿਆ !

ਬਿਉਰੋ ਰਿਪੋਰਟ : ਪੰਜਾਬੀ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਇੱਕ ਠੱਗ ਤੋਂ ਕਾਫੀ ਪਰੇਸ਼ਾਨ ਹੈ। ਜੋ ਉਨ੍ਹਾਂ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇਸੇ ਲਈ ਰੋਸ਼ਨ ਪਿੰਸ ਨੇ ਆਪ ਵੀਡੀਓ ਜਾਰੀ ਕਰਕੇ ਇਸ ਠੱਗ ਤੋਂ ਅਲਰਟ ਰਹਿਣ ਦੀ ਅਪੀਲ ਕੀਤੀ ਹੈ।
ਰੋਸ਼ਨ ਪ੍ਰਿੰਸ ਨੇ ਇੰਸਟਰਾਗਰਾਮ ‘ਤੇ ਲਾਈਵ ਹੋਕੇ ਕਿਹਾ ਹੈ ਕਿ ਉਨ੍ਹਾਂ ਦੇ ਭਜਨ ਰਾਧੇ-ਰਾਧੇ ਦਾ ਟੀਜ਼ਰ ਆ ਗਿਆ ਹੈ ਪਰ ਸੌਰਵ ਨਾਂ ਦੇ ਠੱਗ ਤੋਂ ਉਹ ਕਾਫੀ ਪਰੇਸ਼ਾਨ ਹਨ । ਪਿੰਸ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਵੀ ਕੀਤੀ ਅਤੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੈ ਜਿਸ ਦੇ ਲਈ ਉਹ ਠੱਗ ਤੋਂ ਬਚ ਸਕਦੇ ਹਨ ।

ਕਾਸਟਿੰਗ ਦੇ ਨਾਂ ‘ਤੇ ਧੋਖਾਧੜੀ

ਅਦਾਕਾਰ ਅਤੇ ਗਾਇਕ ਰੋਸ਼ਨ ਪ੍ਰਿੰਸ ਨੇ ਦੱਸਿਆ ਅੱਜ ਹੀ ਉਸ ਦੇ ਦਫਤਰ ਵਿੱਚ ਫੋਨ ਆਇਆ ਹੈ ਅਤੇ ਪਤਾ ਚੱਲਿਆ ਕਿ ਸੌਰਵ ਨਾਂ ਦਾ ਸ਼ਖਸ ਜੋ ਜਲੰਧਰ ਦਾ ਰਹਿਣ ਵਾਲਾ ਹੈ ਉਹ ਸੋਸ਼ਲ ਮੀਡੀਆ ‘ਤੇ ਕਹਿ ਰਿਹਾ ਹੈ ਕਿ ਸਾਡੀ ਫਿਲਮ ਦੀ ਕਾਸਟਿੰਗ ਚੱਲ ਰਹੀ ਹੈ ਅਤੇ ਉਸ ਵਿੱਚ ਲੋਕਾਂ ਨੂੰ ਫਸਾ ਰਿਹਾ ਹੈ ।ਰੋਸ਼ਨ ਪ੍ਰਿੰਸ ਨੇ ਕਿਹਾ ਸੌਰਵ ਲੋਕਾਂ ਤੋਂ ਮੇਰੇ ਨਾਂ ‘ਤੇ ਪੈਸੇ ਠੱਗ ਰਿਹਾ ਹੈ,ਮੈਨੂੰ ਨਹੀਂ ਪਤਾ ਕਿ ਉਹ ਅੱਗੇ ਕੀ ਕਰਨਾ ਚਾਹੁੰਦਾ ਹੈ । ਇਸ ਦੌਰਾਨ ਰੋਸ਼ਨ ਨੇ ਆਪਣੇ ਫੈਨ ਅਤੇ ਆਮ ਜਨਤਾ ਨੂੰ ਇਸ ਮਾਮਲੇ ਵਿੱਚ ਅਲਰਟ ਰਹਿਣ ਦੀ ਅਪੀਲ ਕੀਤੀ ਹੈ।

ਠੱਗ ਨੇ ਬਣਾਈ ਰੋਸ਼ਨ ਦੇ ਨਾਂ ‘ਤੇ ਫੇਕ ID

ਗਾਇਕ ਪ੍ਰਿੰਸ ਰੋਸ਼ਨ ਦੇ ਨਾਂ ‘ਤੇ ਸੌਰਵ ਨਾਂ ਦੇ ਸ਼ਖਸ ਨੇ ਫੇਕ ਆਈਡੀ ਬਣਾਈ ਹੈ । ਪ੍ਰਿੰਸ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜੇਕਰ ਮੇਰੇ ਨਾਂ ‘ਤੇ ਕੋਈ ਮੈਸੇਜ ਕਰਕੇ ਪੈਸੇ ਮੰਗੇ ਤਾਂ ਉਸ ਨੂੰ ਬਿਲਕੁਲ ਨਾ ਦਿਉ ਅਤੇ ਫੌਰਨ ਮੇਰੇ ਆਫਿਸ਼ੀਅਲ ਨੰਬਰ 7043855555 ‘ਤੇ ਇਤਲਾਹ ਕੀਤੀ ਜਾਵੇ ।

Exit mobile version