The Khalas Tv Blog India ਹਿੰਦੀ ਫਿਲਮ Good luck jerry ‘ਤੇ ਭੜਕੇ ਪੰਜਾਬੀ ਗਾਇਕ,ਕਿਹਾ ਪੰਜਾਬੀਆਂ ਦਾ ਅਕਸ ਵਿਗਾੜਿਆ
India Punjab

ਹਿੰਦੀ ਫਿਲਮ Good luck jerry ‘ਤੇ ਭੜਕੇ ਪੰਜਾਬੀ ਗਾਇਕ,ਕਿਹਾ ਪੰਜਾਬੀਆਂ ਦਾ ਅਕਸ ਵਿਗਾੜਿਆ

ਫਿਲਮ Gook luck jerry ਵਿੱਚ ਜਾਨਵੀ ਕਪੂਰ ਨੇ ਮੁੱਖ ਕਿਰਦਾਰ ਨਿਭਾਇਆ ਸੀ

‘ਦ ਖ਼ਾਲਸ ਬਿਊਰੋ : 2016 ਵਿੱਚ ਹਿੰਦੀ ਫਿਲਮ ਉੱਡ ਤਾਂ ਪੰਜਾਬ (udta punjab) ਆਈ ਸੀ ਜਿਸ ਵਿੱਚ ਸ਼ਾਹਿਦ ਕਪੂਰ, ਕਰੀਨਾ ਕਪੂਰ ਦੇ ਨਾਲ ਪੰਜਾਬੀ ਅਦਾਕਾਰ ਦਲਜੀਤ ਦੌਸਾਂਝ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ । ਫਿਲਮ ਪੰਜਾਬ ਵਿੱਚ ਫੈਲੇ ਡ ਰੱਗ ਦੇ ਜਾਲ ‘ਤੇ ਬਣਾਈ ਗਈ ਸੀ ਉਸ ਵਕਤ ਅਕਾਲੀ ਦਲ ਨੇ ਇਸ ਨੂੰ ਪੰਜਾਬ ਦੇ ਨੌਜਵਾਨਾਂ ਦੇ ਅਕਸ ਖ਼ਰਾਬ ਕਰਨ ਵਾਲੀ ਫਿਲਮ ਦੱਸ ਦੇ ਹੋਏ ਇਸ ਦਾ ਵਿਰੋਧ ਕੀਤਾ ਸੀ। ਪੰਜਾਬ ਦੇ ਡਰੱਗ ਹਾਲਾਤਾਂ ‘ਤੇ ਇੱਕ ਹੋਰ ਨਵੀਂ ਹਿੰਦੀ ਫਿਲਮ Good luck jerry ਆਈ ਹੈ ਜਿਸ ਨੂੰ ਲੈ ਕੇ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਜਸਬੀਰ ਜੱਸੀ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ।

ਗਾਇਕਾਂ ਨੇ ਇਸ ਵਜ੍ਹਾ ਨਾਲ ਫਿਲਮ ਦਾ ਵਿਰੋਧ ਕੀਤਾ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਹਿੰਦੀ ਫਿਲਮ Good luck jerry ਦਾ ਵਿਰੋਧ ਕੀਤਾ ਹੈ । ਬਾਵਾ ਨੇ ਕਿਹਾ ਇਸ ਫਿਲਮ ਵਿੱਚ ਪੰਜਾਬ ਨੂੰ ਚਿੱਟਾ ਵੇਚਣ ਵਾਲਾ ਦੱਸਿਆ ਗਿਆ ਹੈ, ਉਨ੍ਹਾਂ ਨੇ ਸਵਾਲ ਪੁੱਛਿਆ ਕਿ ਹਿੰਦੀ ਫਿਲਮਾਂ ਵਿੱਚ ਪੰਜਾਬ ਨੂੰ ਬਸ ਡਰੱਗ ਸੂਬਾ ਹੀ ਕਿਉਂ ਵਿਖਾਇਆ ਜਾਂਦਾ ਹੈ ਗਾਇਕ ਜੱਸੀ ਨੇ ਵੀ ਰਣਜੀਤ ਬਾਵਾ ਦੇ ਬਿਆਨ ਦੀ ਹਿਮਾਇਤ ਕੀਤੀ ਹੈ ਉਨ੍ਹਾਂ ਨੇ ਕਿਹਾ ਬਾਲੀਵੁੱਡ ਹਮੇਸ਼ਾ ਹੀ ਪੰਜਾਬ ਨੂੰ ਵਿਚਾਰਹੀਨ ਵਿਖਾਉਂਦਾ ਹੈ ਇਸ ਦੇ ਪਿੱਛੇ ਵਜ੍ਹਾ ਹੈ ਪੰਜਾਬ ਦੀ ਕੋਈ ਕਲਚਰ ਪਾਲਿਸੀ ਨਾ ਹੋਣਾ ਹੈ।

ਪੰਜਾਬੀ ਗਾਇਕ ਰਣਜੀਤ ਬਾਵਾ

ਫਿਲਮ Good luck jerry ਵਿੱਚ ਅਦਾਕਾਰਾ ਜਾਨਵੀ ਕਪੂਰ ਨੂੰ ਆਪਣੀ ਮਾਂ ਦੇ ਕੈਂਸਰ ਦਾ ਇਲਾਜ਼ ਕਰਵਾਉਣ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਉਹ ਆਪ ਨ ਸ਼ੇ ਦੇ ਸਮੱਗਲਰਾਂ ਕੋਲ ਪਹੁੰਚ ਦੀ ਹੈ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨ ਸ਼ੇ ਦੀ ਸਪਲਾਈ ਕਰਦੀ ਹੈ।

ਪੰਜਾਬੀ ਗਾਇਕ ਜਸਬੀਰ ਜੱਸੀ

ਕਿਸਾਨ ਅੰਦੋਲਨ ਦੌਰਾਨ ਵੀ ਪਾਲੀਵੁੱਡ ਅਤੇ ਬਾਲੀਵੁੱਡ ਆਹਮੋ-ਸਾਹਮਣੇ ਆਏ ਸਨ, ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ ਜਦਕਿ ਬਾਲੀਵੁੱਡ ਅਦਾਕਾਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਕੰਗਨਾ, ਅਜੇ ਦੇਵਗਨ,ਅਕਸ਼ੇ ਕੁਮਾਰ ਦਾ ਜਮ ਕੇ ਵਿਰੋਧ ਹੋਇਆ ਸੀ, ਪੰਜਾਬੀ ਗਾਇਕ ਦਲਜੀਤ ਦੌਸਾਂਝ ਅਤੇ ਕੰਗਨਾ ਦੀ ਟਵਿਟਰ ਵਾਰ ਵੀ ਕਾਫੀ ਚਰਚਾ ਵਿੱਚ ਰਹੀ ਸੀ।

Exit mobile version