The Khalas Tv Blog Manoranjan ਜਵੰਦਾ ਦੀ ਮੌਤ ‘ਤੇ ਗਾਇਕ ਕੁਲਵਿੰਦਰ ਬਿੱਲਾ ਦੀ ਭਾਵੁਕ ਪੋਸਟ: ਲਿਖਿਆ- “ਰਾਜਵੀਰ ਕਿੱਥੇ ਲੱਭੀਏ ਤੈਨੂੰ”
Manoranjan Punjab

ਜਵੰਦਾ ਦੀ ਮੌਤ ‘ਤੇ ਗਾਇਕ ਕੁਲਵਿੰਦਰ ਬਿੱਲਾ ਦੀ ਭਾਵੁਕ ਪੋਸਟ: ਲਿਖਿਆ- “ਰਾਜਵੀਰ ਕਿੱਥੇ ਲੱਭੀਏ ਤੈਨੂੰ”

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ 9 ਅਕਤੂਬਰ 2025 ਨੂੰ ਲੁਧਿਆਣਾ ਦੇ ਜਗਰਾਉਂ ਤਹਿਸੀਲ ਅਧੀਨ ਪਿੰਡ ਪੌਣਾ ਵਿੱਚ ਕੀਤਾ ਗਿਆ। ਇੱਕ ਭਿਆਨਕ ਸੜਕ ਹਾਦਸੇ ਕਾਰਨ 35 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੰਜਾਬੀ ਸੰਗੀਤ ਜਗਤ ਨੂੰ ਹੈਰਾਨੀ ਵਿੱਚ ਛੱਡ ਦਿੱਤਾ। ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਪ੍ਰਸ਼ੰਸਕ, ਕਲਾਕਾਰ ਅਤੇ ਰਾਜਨੇਤਾ ਸ਼ਾਮਲ ਹੋਏ।

ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, ” ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇਕ ਕੀਤੀ ਪਰ ਸਾਡੇ ਪੱਲੇ ਕੁੱਜ ਵੀ ਨੀ ਪਿਆ , ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾ ਤਰਸ ਨੀ ਆਇਆ ਉਹਦੇ ਨਿੱਕੇ ਨਿੱਕੇ ਜਵਾਕ, ਉਹਦੀ ਮਾਂ, ਘਰਵਾਲੀ, ਭੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ,ਸਬ ਦਾ ਦਿਲ ਤੋੜਤਾ ਪੂਰੀ ਦੁਨੀਆ ਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਚ ਨਾ ਸੁਣੀਆਂ ਨਾ ਦੇਖੀਆਂ ,ਲਗਦੈ ਰੱਬ ਨੂੰ ਜਵੰਧਿਆ ਤੂੰ ਜਿਆਦਾ ਪਿਆਰਾ ਸੀ ਤਾਹੀ ਉਹ ਤੈਨੂੰ ਲੈ ਗਏ ਸਾਡੇ ਕੋਲੋ,

ਯੂਨੀਵਰਸੀਟੀ ਕੱਠੇ ਪੜੇ,ਕੱਠਿਆਂ ਨੇ ਸਟੇਜਾਂ ਤੇ ਗੌਣਾ, ਗਰਾਊਂਡ ਜਾਣਾ , ਹੋਲੀ ਹੋਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਦੇ ਗਾਇਕ ਬਣਾਇਆ ,ਲੋਕ ਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਧੇ ਵਰਗਾ ਅਖਾੜਾ ਕੋਈ ਹੀ ਲਾ ਸਕਦਾ ,ਜਿੰਨਾ ਤੇਰੇ ਚਾਦਰਾ ਕੁੜਤਾ ਲਾਇਆ ਜੱਚਦਾ ਸੀ ਸਾਇਦ ਹੀ ਕਿਸੇ ਹੋਰ ਕਲਾਕਾਰ ਦੇ ਏਨਾ ਜੱਚਦਾ ਹੋਵੇ ,ਤੈਨੂੰ ਦੱਸਣਾ ਚਾਉਣੇ ਤੇਰੇ ਜਾਣ ਪਿਛੋਂ ਦੁਨੀਆਂ ਦੀ ਕਿਹੜੀ ਅੱਖ ਏ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ ,

ਜਦ ਤੈਨੂੰ ਕੱਲ੍ਹ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ, ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ, ਇਹ ਗੱਲਾਂ ਜਾਨ ਕੱਢਦੀਆਂ ਸੀ।

ਚੱਲ ਤੂੰ ਫ਼ਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇਕ ਵੀਰ ਬਣ ਕੇ , ਬੀਬੀ ਦੇ ਪੁੱਤ ਬਣ , ਜਵਾਕਾਂ ਦੇ ਮਾਮੇ ਬਣਾਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਓ।

 

Exit mobile version