The Khalas Tv Blog International ਟਰਬੂਲੈਂਸ ’ਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਵੱਡੀ ਰਾਹਤ, ਸਿੰਗਾਪੁਰ ਏਅਰਲਾਈਨਜ਼ ਵੱਲੋਂ ਮੁਆਵਜ਼ੇ ਦਾ ਐਲਾਨ
International

ਟਰਬੂਲੈਂਸ ’ਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਵੱਡੀ ਰਾਹਤ, ਸਿੰਗਾਪੁਰ ਏਅਰਲਾਈਨਜ਼ ਵੱਲੋਂ ਮੁਆਵਜ਼ੇ ਦਾ ਐਲਾਨ

ਪਿਛਲੇ ਦਿਨੀਂ ਸਿੰਗਾਪੁਰ ਏਅਰਲਾਈਨਜ਼ ਦਾ ਇੱਕ ਜਹਾਜ਼ ਟਰਬੂਲੈਂਸ ਵਿੱਚ ਫਸ ਗਿਆ ਸੀ। ਇਸ ਘਟਨਾ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ। ਹੁਣ ਸਿੰਗਾਪੁਰ ਏਅਰਲਾਈਨਜ਼ ਨੇ ਮੰਗਲਵਾਰ ਨੂੰ ਜਹਾਜ਼ ਵਿੱਚ ਸਵਾਰ 211 ਯਾਤਰੀਆਂ ਨੂੰ ਪੂਰਾ ਹਵਾਈ ਕਿਰਾਇਆ ਵਾਪਸ ਕਰਨ ਅਤੇ ਵਿੱਤੀ ਮੁਆਵਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਚਾਲਕ ਦਲ ਦੇ 18 ਮੈਂਬਰਾਂ ਲਈ ਮੁਆਵਜ਼ੇ ਬਾਰੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਸਿੰਗਾਪੁਰ ਏਅਰਲਾਈਨਜ਼ (SIA) ਦੀ ਫਲਾਈਟ ਨੰਬਰ SQ321 ਨੂੰ 21 ਮਈ ਨੂੰ ਲੰਡਨ ਤੋਂ ਸਿੰਗਾਪੁਰ ਜਾ ਰਹੀ ਸੀ ਜਿਸ ਨੂੰ ਭਾਰੀ ਵਾਯੂਮੰਡਲ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ। ਬੋਇੰਗ 777-300ER ਜਹਾਜ਼ ਵਿੱਚ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ। ਬੈਂਕਾਕ ਦੇ ਸਵਰਨਭੂਮੀ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਜਹਾਜ਼ ਇੰਨੀ ਬੁਰੀ ਤਰ੍ਹਾਂ ਹਿੱਲ ਗਿਆ ਕਿ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਜਹਾਜ਼ ਦੀ ਛੱਤ ਤੋਂ ਉਛਲ ਕੇ ਹੇਠਾਂ ਡਿੱਗ ਗਏ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦਰਜਨਾਂ ਯਾਤਰੀ ਜ਼ਖਮੀ ਹੋ ਗਏ।

ਐਸਆਈਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ ਮੁਸਾਫਰਾਂ ਨੂੰ ਮੁਆਵਜ਼ੇ ਲਈ ਪ੍ਰਸਤਾਵ ਭੇਜੇ ਗਏ ਸਨ। ਸਿੰਗਾਪੁਰ ਏਅਰਲਾਈਨਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ, “ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਨ੍ਹਾਂ ਨੂੰ ਮੁਆਵਜ਼ੇ ਵਿੱਚ 10,000 ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ।”

“ਜਿਨ੍ਹਾਂ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਨ੍ਹਾਂ ਦੀਆਂ ਫੌਰੀ ਲੋੜਾਂ ਦੇ ਮੱਦੇਨਜ਼ਰ 25 ਹਜ਼ਾਰ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਕਿਸੇ ਵਿਸ਼ੇਸ਼ ਮਾਮਲੇ ‘ਤੇ ਵੀ ਅੱਗੇ ਚਰਚਾ ਕੀਤੀ ਜਾਵੇਗੀ।”

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਲਈ ਪ੍ਰਚਾਰ ਕਰਦੇ NRI ‘ਤੇ ਜਾਨਲੇਵਾ ਹਮਲਾ, ਮੰਗ ਰਿਹਾ ਇਨਸਾਫ਼

Exit mobile version