The Khalas Tv Blog Punjab ਬਲਾਕ ਮਾਜਰੀ ਦੇ ਇਸ ਪਿੰਡ ‘ਚ ਕਦੇ ਨਹੀਂ ਹੋਈ ਪੰਚਾਇਤੀ ਚੋਣ
Punjab

ਬਲਾਕ ਮਾਜਰੀ ਦੇ ਇਸ ਪਿੰਡ ‘ਚ ਕਦੇ ਨਹੀਂ ਹੋਈ ਪੰਚਾਇਤੀ ਚੋਣ

ਬਿਉਰੋ ਰਿਪੋਰਟ – ਪੰਜਾਬ ‘ਚ ਇਕ ਪਾਸੇ ਜਿੱਥੇ ਸਰਪੰਚੀ ਲਈ ਲੋਕ ਕਰੋੜਾਂ ਦੀਆਂ ਬੋਲੀਆਂ ਲਗਾ ਰਹੇ ਹਨ, ਉੱਥੇ ਹੀ ਕਈ ਅਜਿਹੇ ਪਿੰਡ ਹਨ ਜੋ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰ ਰਹੇ ਹਨ। ਮੋਹਾਲੀ ਜਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਨੱਗਲ ਗੜ੍ਹੀਆਂ ਉਨ੍ਹਾਂ ਪਿੰਡਾਂ ਲਈ ਵੱਡੀ ਮਿਸਾਲ ਹੈ, ਜੋ ਕਈ ਦਿਹਾਕਿਆਂ ਤੋਂ ਧੜਿਆਂ ਵਿਚ ਵੰਡੇ ਹੋਣ ਕਰਕੇ ਆਪਸੀ ਪਿਆਰ ਅਤੇ ਭਾਚੀਚਾਰੇ ਨੂੰ ਤਾਰ-ਤਾਰ ਕਰ ਰਹੇ ਹਨ।

ਕਦੇਂ ਨਹੀਂ ਹੋਈ ਪੰਚਾਇਤੀ ਚੋਣ

ਮੋਹਾਲੀ ਦੇ ਪਿੰਡ ਨੱਗਲ ਗੜ੍ਹੀਆਂ ਵਿਚ 1952 ਤੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ ਅਤੇ ਕਦੇ ਵੀ ਚੋਣ ਨਹੀਂ ਹੋਈ ਹੈ। ਹੁਣ ਤੱਕ ਸਾਰਾ ਪਿੰਡ ਸਰਬਸੰਮਤੀ ਨਾਲ ਪੰਚਾਇਤ ਚੁਣਦਾ ਆ ਰਿਹਾ ਹੈ ਅਤੇ ਇਸ ਵਾਰੀ ਵੀ ਪਿੰਡ ਵਾਸੀਆਂ ਨੇ ਸਰਬਸੰਮਤੀ ਦੀ ਬਣੀ ਰੀਤ ਨੂੰ ਅੱਗੇ ਵਧਾਇਆ ਹੈ। ਪਿੰਡ ਵਾਸੀਆਂ ਨੇ ਇਸ ਵਾਰ ਰਜਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਮੈਂਬਰਾਂ ਨੂੰ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਹੈ। ਪਿੰਡ ਵਾਸੀਆਂ ਮੁਤਾਬਕ ਸਾਂਝੀ ਜਗਾ ‘ਤੇ ਬੈਠ ਕੇ ਪੰਚਾਇਤ ਚੁਣੀ ਜਾਂਦੀ ਹੈ ਅਤੇ ਕੋਈ ਵੀ ਬਜ਼ੁਰਗਾਂ ਅੱਗੇ ਨਹੀਂ ਬੋਲਦਾ।

ਪਿੰਡ ਵਿਚ ਨਹੀਂ ਹੈ ਕੋਈ ਧੜੇਬੰਦੀ

ਪਿੰਡ ਵਿਚ ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਇਰਖਾ ਨਹੀਂ ਹੈ। ਦੱਸ ਦੇਈਏ ਕਿ ਪਿੰਡ ਵਿਚ ਕੋਈ ਵੀ ਧੜੇਬੰਦੀ ਨਹੀਂ ਹੈ ਅਤੇ ਸਾਰੇ ਫੈਸਲੇ ਪਿੰਡ ਵੱਲੋਂ ਇਕੱਠੇ ਲਏ ਜਾਂਦੇ ਹਨ ਅਤੇ ਇਹ ਉਨ੍ਹਾਂ ਪਿੰਡਾਂ ਲਈ ਮਿਸਾਲ ਹੈ, ਜਿੱਥੇ ਧੜਿਆਂ ਕਾਰਨ ਪਿੰਡਾਂ ਦਾ ਨੁਕਸਾਨ ਹੁੰਦਾ ਹੈ।

ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਵਿਚ ਨਹੀਂ ਲਗਦੇ ਬੂਥ

ਜਿੱਥੇ ਕਈ ਪਿੰਡਾਂ ਵਿਚ ਲੋਕ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਇਕ ਦੂਜੇ ਨਾਲ ਲੜਦੇ ਦੇਖੇ ਜਾਂਦੇ ਹਨ ਅਤੇ ਕਈ ਵਾਰੀ ਨੌਬਤ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ, ਉੱਥੇ ਹੀ ਪਿੰਡ ਨੰਗਲ ਗੜੀਆਂ ਵਿਚ ਲੋਕ ਵੱਖੋ-ਵੱਖੋ ਪਾਰਟੀਆਂ ਦੇ ਬੂਥ ਨਹੀਂ ਲਗਵਾਉਂਦੇ। ਪਿੰਡ ਦੇ ਲੋਕ ਆਪਣੇ ਉਮੀਦਵਾਰ ਨੂੰ ਵੋਟ ਪਾ ਕੇ ਚਲੇ ਜਾਂਦੇ ਹਨ।  ਪਿੰਡ ਦੀ ਆਬਾਦੀ ਸਿਰਫ 520 ਹੈ ਅਤੇ ਕੁੱਲ 380 ਵੋਟਾਂ ਹਨ, ਜੋ ਬਿਨਾਂ ਕਿਸੇ ਲੜਾਈ ਦੇ ਨਾਲ ਵੋਟਾਂ ਪਾਉਂਦੇ ਹਨ।

ਦੋ ਵਾਰ ਮਿਲੇ ਹਨ ਕੌਮੀ ਐਵਾਰਡ

ਪਿੰਡ ਨੰਗਲ ਗੜੀਆਂ ਦੇ ਕਈ NRI ਹਨ ਜੋਂ ਵਿਦੇਸ਼ ਵਿਚ ਰਹਿ ਕੇ ਪਿੰਡ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਪਿੰਡ ਦੇ ਕਈ ਸਾਬਕਾ ਫੌਜੀ ਵੀ ਹਨ। ਜਦੋੋਂ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਤਾਂ ਸਾਰਾ ਪਿੰਡ ਚਾਹ ਦੀ ਪਾਰਟੀ ‘ਤੇ ਇਕੱਠਾ ਹੁੰਦਾ ਹੈ, ਪਿੰਡ ਦੇ ਲੋਕਾਂ ਦੇ ਰੋਸ ਹੈ ਕਿ ਜਿੱਥੇ ਕਈ ਪਿੰਡ ਲੜ-ਲੜ ਕੇ ਪੰਚਾਇਤ ਚੁਣਦੇ ਹਨ ਪਰ ਸਾਡੇ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਪਰ ਕਦੇ ਵੀ ਸਿਆਸੀ ਲੀਡਰਾਂ ਵੱਲੋਂ ਪਿੰਡ ਦੀ ਤਾਰੀਫ ਨਹੀਂ ਕੀਤੀ ਗਈ। ਪਿੰਡ ਨੱਗਲ ਗੜ੍ਹੀਆਂ ਦੀ ਇਸ ਪ੍ਰਾਪਤੀ ਵਜੋਂ ਪਿੰਡ ਦੀ ਪੰਚਾਇਤ ਨੂੰ ਦੋ ਕੌਮੀ ਐਵਾਰਡ ਮਿਲ ਚੁੱਕੇ ਹਨ ਅਤੇ ਇੱਕ ਸਟੇਟ ਪੁਰਸਕਾਰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ –  ਦਿਲਜੀਤ ਦੇ London ਸ਼ੋਅ ’ਚ ਪਹੁੰਚੀ ਪਾਕਿਸਤਾਨ ਦੀ ਸੁਪਸਟਾਰ ਅਦਾਕਾਰਾ! ਗਾਇਕ ਦੀ ਇਹ ਗੱਲ ਸੁਣਕੇ ਹੋਈ ਮੁਰੀਦ

 

Exit mobile version