The Khalas Tv Blog Punjab ਸਿਮਰਨਜੀਤ ਸਿੰਘ ਮਾਨ ਜਦੋਂ ਗੁਰਦੁਆਰਾ ਸਾਹਿਬ ਮੂਹਰੇ ਢਾਲ ਬਣ ਖੜੇ
Punjab

ਸਿਮਰਨਜੀਤ ਸਿੰਘ ਮਾਨ ਜਦੋਂ ਗੁਰਦੁਆਰਾ ਸਾਹਿਬ ਮੂਹਰੇ ਢਾਲ ਬਣ ਖੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਪੱਤਰਕਾਰ ਬੀ.ਕੇ ਚੰਮ ਦੀ ਕਿਤਾਬ ਵਿੱਚ ਸਿਮਰਨਜੀਤ ਸਿੰਘ ਮਾਨ ਸਿਰ ਪੁਲਿਸ ਮੁਕਾ ਬਲੇ ਦਾ ਦੋ ਸ਼ ਮੜਨ ਤੋਂ ਬਾਅਦ ਨਵਾਂ ਵਿ ਵਾਦ ਸ਼ੁਰੂ ਹੋ ਗਿਆ ਹੈ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸਰਾਏ ਨਾਗਾ ਉੱਤੇ ਹਮ ਲਾ ਕਰਨ ਵਾਲੇ ਨਿਹੰਗਾਂ ਨੂੰ ਆਪਣੇ ਸਰਵਿਸ ਰਿਵਾ ਲਵਰ ਨਾਲ ਗੋ ਲੀ ਮਾ ਰ ਦਿੱਤੀ ਸੀ। ਪੁਸਤਕ ਦੇ ਲੇਖਕ ਨੇ ਕਿਤਾਬ ਵਿੱਚ ਵੱਡਾ ਦਾਅਵਾ ਕੀਤਾ ਹੈ ਕਿ ‘1979 ‘ਚ ਸਿਮਰਨਜੀਤ ਮਾਨ ਨੇ ਪੁਲਿਸ ਵਿੱਚ ਹੁੰਦਿਆਂ ਝੂਠਾ ਮੁਕਾ ਬਲਾ ਬਣਾਇਆ ਸੀ।

ਕਿਤਾਬ ਅਨੁਸਾਰ ਨਿਹੰਗਾਂ ਉੱਤੇ ਸਰਾਏ ਨਾਗਾ ਗੁਰਦੁਆਰੇ ‘ਤੇ ਗੋ ਲੀਆਂ ਚਲਾਉਣ ਦੇ ਇਲ ਜ਼ਾਮ ਲੱਗੇ ਸਨ। ਉਸ ਸਮੇਂ ਮਾਨ ਫਰੀਦਕੋਟ ਦੇ ਤਤਕਾਲੀ SSP ਸਨ।

ਚੰਮ ਦੀ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ 9 ਅਪ੍ਰੈਲ 1979 ਨੂੰ 8 ਨਿਹੰਗ ਫਰੀਦਕੋਟ ਦੇ ਸਰਾਏ ਨਾਗਾ ਪਿੰਡ ‘ਚ ਰੁਕੇ। ਉਨ੍ਹਾਂ ਨੇ ਅੱਗੇ ਵਿਸਾਖੀ ਮਨਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਾਣਾ ਸੀ। ਦੋ ਦਿਨ ਬਾਅਜ 11 ਅਪ੍ਰੈਲ 1979 ਨੂੰ ਨਿਹੰਗਾਂ ਤੇ ਗੁਰਦੁਆਰੇ ਦੇ ਸੇਵਾਦਾਰ ਵਿਚਾਲੇ ਝਗ ੜਾ ਹੋਇਆ ਸੀ। ਸੇਵਾਦਾਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਪਾਲਤੂ ਬਾਂਦਰ ਨੂੰ ਵੱ ਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਤਾੜਨ ਲਈ ਡੰ ਡੇ ਦਾ ਇਸਤੇਮਾਲ ਕੀਤਾ। ਸੇਵਾਦਾਰ ਨੇ ਕਾਂਗਰਸੀ ਲੀਡਰ ਹਰਚਰਨ ਬਰਾੜ ਦੇ ਬੇਟੇ ਨੂੰ ਨਿਹੰਗਾਂ ਦੀ ਸ਼ਿਕਾ ਇਤ ਕੀਤੀ। ਬਰਾੜ ਦੇ ਬੇਟੇ ਨੇ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ ਸੀ। ਨਿਹੰਗ ਨੇੜੇ ਦੇ ਖੇਤਾਂ ‘ਚ ਲੁਕ ਗਏ। ਪੁਲਿਸ ਨੇ ਨਿਹੰਗਾਂ ‘ਤੇ ਫਾ ਇਰਿੰਗ ਕੀਤੀ ਤੇ ਨਿਹੰਗਾਂ ਨੇ ਵੀ ਜਵਾਬੀ ਫਾਇ ਰਿੰਗ ਨਾਲ ਜਵਾਬ ਦਿੱਤਾ।

ਨਿਹੰਗਾਂ ਦੀ ਫਾ ਇਰਿੰਗ ‘ਚ ਤਿੰਨ ਪੁਲਿਸ ਵਾਲੇ ਮਾ ਰੇ ਗਏ। ਅਗਲੀ ਸਵੇਰ ਤਤਕਾਲੀ SSP ਸਿਮਰਨਜੀਤ ਸਿੰਘ ਮਾਨ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਗੁਰਦੁਆਰੇ ‘ਤੇ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮ ਕੀ ਤੱਕ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਸਰੰਡਰ ਕੀਤਾ। 5 ਨਿਹੰਗਾਂ ਦੀਆਂ ਅੱਖਾਂ ‘ਤੇ ਪੱਟੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾ ਲਵਰ ਨਾਲ ਨਿਹੰਗਾਂ ‘ਤੇ ਗੋ ਲੀ ਚਲਾਈ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌ ਤ ਹੋ ਗਈ। ਉਸ ਵੇਲੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ SSP ਦਾ ਹੱਥ ਫੜ੍ਹ ਕੇ ਰੋਕ ਲਿਆ ਸੀ। ਦੋ ਹੋਰ ਨਿਹੰਗਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਮਾ ਰ ਦਿੱਤਾ।’

44 ਸਾਲ ਪਹਿਲਾਂ ਵਾਲੇ ਐਨ ਕਾਊਂਟਰ ‘ਤੇ ਸਾਬਕਾ IAS ਅਫ਼ਸਰ ਗੁਰਤੇਜ ਸਿੰਘ ਨੇ ਵੀ ਮੁੜ ਤੋਂ ਸਵਾਲ ਚੁੱਕੇ ਹਨ। ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਗੁਰਤੇਜ ਸਿੰਘ ਨੇ ਦੱਸਿਆ ਕਿ, ਐਨ ਕਾਊਂਟਰ ਤੋਂ ਕੁਝ ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨੂੰ ਆ ਕੇ ਮਿਲੇ ਸੀ ਅਤੇ ਉਨ੍ਹਾਂ ਮਾਨ ਤੋਂ ਦੋ ਨਿਹੰਗਾਂ ਨੂੰ ਮਾ ਰਨ ਦਾ ਸਵਾਲ ਵੀ ਪੁੱਛਿਆ ਸੀ।

ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉੱਤੇ ਲੱਗੇ ਇਲ ਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਉਦੋਂ ਕੋਈ ਵੀ ਨਕਲੀ ਪੁਲਿਸ ਮੁਕਾ ਬਲਾ ਨਹੀਂ ਸੀ ਹੋਇਆ ਸਗੋਂ ਉਹਨਾਂ ਨੇ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਦੇ ਹੁਕਮ ਉੱਤੇ ਗੋ ਲੀਆਂ ਚਲਾਈਆਂ ਸੀ ਤੇ ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਨੇ ਅਦਾਲਤ ਵਿੱਚ ਬਿਆਨ ਵੀ ਦਿੱਤਾ ਸੀ।

ਪਹਿਲਾਂ ਨਿਹੰਗਾਂ ਨੇ ਸਰਾਏ ਨਾਗਾ ਗੁਰਦੁਆਰੇ ਉੱਤੇ ਕਬ ਜ਼ਾ ਕੀਤਾ ਹੋਇਆ ਸੀ ਤੇ ਉਹ ਉੱਥੇ ਮਾਸ ਪਕਾ ਰਹੇ ਸੀ ਤੇ ਨ ਸ਼ਾ ਵੀ ਕਰ ਰਹੇ ਸੀ। ਉਹਨਾਂ ਨੇ ਪੁਲਿਸ ਵਾਲਿਆਂ ਉੱਤੇ ਵੀ ਗੋ ਲੀਆਂ ਚਲਾਈਆਂ ਸੀ ਤੇ ਦੋ ਨੂੰ ਮਾ ਰ ਦਿੱਤਾ ਸੀ, ਜਿਸ ਦੀ ਸੂਚਨਾ ਉਹਨਾਂ ਨੂੰ ਮਿਲੀ ਤੇ ਉਹਨਾਂ ਨੂੰ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਨੇ ਹੁਕਮ ਦਿੱਤਾ ਕਿ ਜੇਕਰ ਨਿਹੰਗ ਗੋ ਲੀਆਂ ਚਲਾਉਂਦੇ ਹਨ ਤਾਂ ਪੁਲਿਸ ਵੀ ਗੋ ਲਾ ਚਲਾ ਸਕਦੀ ਹੈ। ਇਸ ਲਈ ਪੁਲਿਸ ਨੇ ਵੀ ਗੋ ਲੀਆਂ ਚਲਾਈਆਂ ਸਨ , ਜਿਸ ਦੌਰਾਨ ਨਿਹੰਗ ਮਾ ਰੇ ਗਏ। ਮਾਨ ਨੇ ਕਿਹਾ ਕਿ ਨਕਲੀ ਮੁਕਾ ਬਲੇ ਵਿੱਚ ਪੁਲਿਸ ਵਾਲੇ ਨਹੀਂ ਮਰ ਦੇ ਹੁੰਦੇ।

Exit mobile version