The Khalas Tv Blog Punjab ਸੀਨੀਅਰ ਕਾਂਗਰਸੀ ਲੀਡਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਪੁਲਿਸ ਨੂੰ ਕੀਤੀ ਸ਼ਿਕਾਇਤ
Punjab

ਸੀਨੀਅਰ ਕਾਂਗਰਸੀ ਲੀਡਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਪੁਲਿਸ ਨੂੰ ਕੀਤੀ ਸ਼ਿਕਾਇਤ

ਲੁਧਿਆਣਾ (Ludhiana) ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਿਮਰਨਜੀਤ ਸਿੰਘ ਬੈਂਸ (Simranjeet Singh Bains) ਨੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਧਮਕੀ ਬੱਬਰ ਹੈਰੀ ਨਾਂ ਦੀ ਆਈਡੀ ਤੋਂ ਧਮਕੀ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਧਮਕੀ ਫੇਸਬੁੱਕ ਪੇਜ ‘ਤੇ ਮੈਸੇਂਜਰ ਰਾਹੀਂ ਦਿੱਤੀ ਗਈ ਹੈ। ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਸ ਨੂੰ ਇਹ ਧਮਕੀ ਕੱਲ੍ਹ ਉਦੋਂ ਮਿਲੀ ਜਦੋਂ ਬੈਂਸ ਅਤੇ ਉਸ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ। ਧਮਕੀ ਤੋਂ ਬਾਅਦ ਹੁਣ ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ।

ਧਮਕੀ ਵਿੱਚ ਲਿਖਿਆ ਹੈ ਕਿ ਤੁਸੀਂ ਦਿਨ-ਬ-ਦਿਨ ਵੱਡੇ ਲੀਡਰ ਬਣਦੇ ਜਾ ਰਹੇ ਹੋ, ਜ਼ਿਆਦਾ ਉੱਚੇ ਨਾ ਜਾਓ, ਥੋੜਾ ਸ਼ਾਂਤੀ ਨਾਲ ਚੱਲੋ ਨਹੀਂ ਤਾਂ ਅਸੀਂ ਤੁਹਾਨੂੰ ਜ਼ਰੂਰ ਸ਼ਾਂਤ ਕਰਾਂਗੇ। ਸਮਝ ਲਵੋ ਕਿ ਅਜੇ ਵੀ ਸਮਾਂ ਹੈ, ਨਹੀਂ ਤਾਂ ਤੁਹਾਡੀ ਲਾਸ਼ ਦੀ ਪਛਾਣ ਕਿਸੇ ਨੂੰ ਨਹੀਂ ਹੋਵੇਗੀ।

ਦੂਜੇ ਪਾਸੇ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸੱਚ ਦੇ ਮਾਰਗ ’ਤੇ ਚੱਲਣ ਵਾਲੇ ਆਗੂ ਹਨ। ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ ਹੈ। ਜਦੋਂ ਤੋਂ ਉਹ ਲੋਕਾਂ ਵਿੱਚ ਕੰਮ ਕਰ ਰਿਹਾ ਹੈ, ਸ਼ਰਾਰਤੀ ਅਨਸਰ ਉਸ ਨੂੰ ਧਮਕੀਆਂ ਦੇ ਰਹੇ ਹਨ। ਪਰ ਉਹ ਅਜਿਹਾ ਲੀਡਰ ਨਹੀਂ ਹੈ ਜੋ ਸੱਚਾਈ ਤੋਂ ਦੂਰ ਰਹੇ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ –   ਚੰਡੀਗੜ੍ਹ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ,2 ਜੂਨ ਤੱਕ ਮੌਸਮ ਵਿਭਾਗ ਦਾ ਯੈਲੋ ਅਲਰਟ

 

 

Exit mobile version