ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਬੇਅ ਦਬੀ ਮਾਮਲੇ ਦੀ ਰਿਪੋਰਟ ਸ਼ਨਿੱਚਰਵਾਰ ਨੂੰ ਸੌਂਪੀ
‘ਦ ਖ਼ਾਲਸ ਬਿਊਰੋ : ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਹੈ SIT ਦੇ ਮੁਖੀ ਐੱਸਪੀਐੱਸ ਪਰਮਾਰ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਸੀ ਜਿਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਵੱਲੋਂ ਸਿੱਖ ਜਥੇਬੰਦੀਆਂ ਨੂੰ ਰਿਪੋਰਟ ਦੀ ਕਾਪੀ ਦਿੱਤੀ ਗਈ ਹੈ। ਰਿਪੋਰਟ ਵਿੱਚ ਸੌਧਾ ਸਾਧ ਨੂੰ ਮੁੱਖ ਸਾਜਿ ਸ਼ਕਰਤਾ ਦੱਸਿਆ ਗਿਆ ਹੈ ਜਦਕਿ ਬਾਦਲ ਸਰਕਾਰ ਦਾ ਇਸ ਘਟ ਨਾ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਰਿਪੋਰਟ ਵਿੱਚ ਜ਼ਿਕਰ ਨਾ ਹੋਣ ‘ਤੇ ਅਕਾਲੀ ਦਲ ਖੁਸ਼ ਹੈ ਅਤੇ ਵਿਰੋਧੀਆਂ ‘ਤੇ ਸਾਜਿ ਸ਼ ਦਾ ਇਲ ਜ਼ਾਮ ਲੱਗਾ ਰਿਹਾ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੇਅ ਦਬੀ ‘ਤੇ ਤਿਆਰ ਕੀਤੀ ਗਈ SIT ਦੀ ਰਿਪੋਰਟ ਨੂੰ ਅਧੂਰਾ ਦੱਸਿਆ ਹੈ ਅਤੇ 5 ਸਵਾਲ ਸਰਕਾਰ ਨੂੰ ਪੁੱਛੇ ਹਨ । ਜਦ ਕਿ ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਨੇ ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਆਪ ਨਾਲ ਹੋਈ ਡੀਲ ਵੱਲ ਇਸ਼ਾਰਾ ਕੀਤਾ ਹੈ ।
ਸਿਮਰਨਜੀਤ ਸਿੰਘ ਮਾਨ ਦੇ ਸਰਕਾਰ ਤੋਂ 5 ਸਵਾਲ
1 2015 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਆਗੂਆਂ ਨੂੰ ਇੱਕ ਰਿਪੋਰਟ ਸੋਂਪੀ ਗਈ ਜਿਸ ਵਿੱਚ ਕੇਵਲ ਬਰਗਾੜੀ ਸਬੰਧੀ ਹੀ ਜਾਣਕਾਰੀ ਕਿਉਂ ਦਿੱਤੀ ਗਈ ਹੈ ?
- ਬਰਗਾੜੀ ਤੋਂ ਬਾਅਦ ਹੋਰ ਅਜਿਹੀਆਂ ਘਟ ਨਾਵਾਂ ਵਾਪਰੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅ ਦਬੀ ਅਤੇ ਬਹਿਬਲ ਕਲਾਂ ਵਿਖੇ 2 ਸਿੱਖਾਂ ਦੇ ਗੋ ਲੀ ਮਾ ਰ ਕੇ ਬੇਰ ਹਿਮੀ ਨਾਲ ਕਤ ਲ ਕਰ ਦਿੱਤਾ ਗਿਆ । ਇਸ ਦਾ ਵੇਰਵਾ ਮੁੱਖ ਮੰਤਰੀ ਸਾਹਿਬ ਦੀ ਰਿਪੋਰਟ ਵਿੱਚ ਕਿਉਂ ਨਹੀ ?
- ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਜਾਨਣਾ ਚਾਹੁੰਦਾ ਹੈ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਬੇਅ ਦਬੀ ਮਾਮਲੇ ਦੇ ਦੋ ਸ਼ੀਆਂ ਨੂੰ ਸਰਕਾਰ ਬਣਨ ‘ਤੇ ਇੱਕ ਮਹੀਨੇ ਵਿੱਚ ਸ ਜ਼ਾ ਵਾਂ ਦਿੱਤੀਆਂ ਜਾਣਗੀਆਂ, ਜੋ ਅਜੇ ਤੱਕ ਪੂਰਾ ਨਹੀ ਕੀਤਾ ਗਿਆ ?
- ਬਰਗਾੜੀ ਅਤੇ ਉਸ ਤੋਂ ਬਾਅਦ ਵਾਪਰੇ ਗੋ ਲੀ ਕਾਂ ਡ ਦੀ ਰਿਪੋਰਟ ਤੋਂ ਤਤਕਾਲੀ ਬਾਦਲ ਸਰਕਾਰ ਨੂੰ ਕਿਉਂ ਬਾਹਰ ਰੱਖਿਆ ਗਿਆ ਹੈ, ਰਿਪੋਰਟ ਵਿੱਚੋ ਬਾਹਰ ਰੱਖਣ ਦਾ ਮਤਲਬ ਕਲੀਨ ਚਿੱਟ ਦੇਣ ਦੇ ਬਰਾਬਰ ਹੈ ?
- ਤਤਕਾਲੀ DGP ਸੁਮੇਧ ਸੈਣੀ ਜਿਸ ਨੇ ਸਿੱਖ ਕੌਮ ਦੇ ਅਨੇਕਾ ਨੌਜਵਾਨਾ ਨੂੰ ਮਾ ਰ ਕੇ ਕੌਮ ਦਾ ਘਾਣ ਕੀਤਾ ਅਤੇ ਬਹਿਬਲ ਕਲਾਂ ਵਿੱਚ ਸਾਂਤ ਮਈ ਢੰਗ ਨਾਲ ਪ੍ਰਦਰ ਸ਼ਨ ਕਰ ਰਹੇ ਸਿੱਖਾਂ ‘ਤੇ ਗੋ ਲੀ ਚਲਾ ਕੇ 2 ਸਿੱਖ ਸਰਦਾਰ ਗੁਰਜੀਤ ਸਿੰਘ ਅਤੇ ਸਰਦਾਰ ਹਰਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ ਹੀਦ ਕਰਵਾ ਦਿੱਤਾ ਜਿਸ ਦਾ ਇੰਨਸਾਫ ਅੱਜ ਵੀ ਅਧੂਰਾ ਹੈ ?
ਸੁਖਪਾਲ ਖਹਿਰਾ ਦਾ ਵੱਡਾ ਇਲ ਜ਼ਾਮ
ਕਾਂਗਰਸ ਆਗੂ ਸੁਖਪਾਲ ਖਹਿਰਾ ਨੇ SIT ਵੱਲੋਂ ਬੇਅ ਦਬੀ ਮਾ ਮਲੇ ‘ਤੇ ਪੇਸ਼ ਕੀਤੀ ਗਈ ਜਾਂਚ ਰਿਪੋਰਟ ‘ਤੇ ਵੱਡਾ ਸਵਾਲ ਖੜਾ ਕੀਤਾ ਹੈ।ਉਨ੍ਹਾਂ ਟਵੀਟ ਕਰਦੇ ਹੋਏ ਲਿੱਖਿਆ ‘2+2=4! ਹੁਣ ਅਸੀਂ ਸਮਝਦੇ ਹਾਂ ਕਿ ਕਿਉਂ @ਭਗਵੰਤ ਮਾਨ ਨੇ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੁਰੱਖਿਆ ਵਾਪਸ ਲੈ ਲਈ,ਫਿਰ ਬਰਗਾੜੀ SIT ਦੀ ਅੰਤਿਮ ਰਿਪੋਰਟ ਵਿੱਚ ਬਾਦਲਾਂ ਨੂੰ ਸੁਰੱਖਿਅਤ ਰਸਤਾ ਅਤੇ ਕਲੀਨ ਚਿੱਟ ਯਕੀਨੀ ਬਣਾਉਣ ਲਈ ਸੌਦਾ ਕਰਨ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ! @ਅਰਵਿੰਦ ਕੇਜਰੀਵਾਲ ਜਿਸ ਨੇ ਬਾਦਲਾਂ ਨੂੰ ਮਾਸਟਰਮਾਈਂਡ ਕਿਹਾ ਤੇ ਹੁਣ ਉਹ ਬੇਕਸੂਰ!।