ਅਕਾਲੀ ਦਲ,ਕਾਂਗਰਸ,ਆਪ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦਾ ਕੀਤਾ ਹੈ ਵਿਰੋਧ
‘ਦ ਖ਼ਾਲਸ ਬਿਊਰੋ : ਸੰਗਰੂਰ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨਾਂ ਨਾਲ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਵੱਲੋਂ ਭਗਤ ਸਿੰਘ ‘ਤੇ ਦਿੱਤੇ ਤਾਜ਼ਾ ਬਿਆਨ ਨੇ ਵਿਵਾਦ ਖੜਾ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਘੇਰ ਲਿਆ ਅਤੇ ਮੁਆਫੀ ਦੀ ਮੰਗ ਕੀਤੀ ਹੈ। ਸਿਰਫ਼ ਇੰਨਾਂ ਹੀ ਨਹੀਂ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਟਵਿੱਟਰ ‘ਤੇ ਵੀ ਕਾਫ਼ੀ ਟਰੈਂਡ ਕਰ ਰਿਹਾ ਹੈ ਹਰ ਕੋਈ ਉਨ੍ਹਾਂ ਤੋਂ ਸਵਾਲ ਪੁੱਛ ਰਿਹਾ ਹੈ।
ਸਿਮਰਨਜੀਤ ਸਿੰਘ ਦਾ ਭਗਤ ਸਿੰਘ ‘ਤੇ ਬਿਆਨ
ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ‘ਕਿ ਸਰਕਾਰ ਭਗਤ ਸਿੰਘ ਨੇ ਇੱਕ ਅੰਗਰੇਜ਼ ਨੌਜਵਾਨ,ਇੱਕ ਅਫ਼ਸਰ ਅਤੇ ਇੱਕ ਅਮ੍ਰਿਤਧਾਰੀ ਸਿੱਖ ਹਵਲਦਾਰ ਨੂੰ ਮਾਰਿ ਆ ਸੀ । ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਵਿੱਚ ਬੰ ਬ ਸੁੱਟਿਆ ਸੀ, ਭਗਤ ਸਿੰਘ ਦਹਿ ਸ਼ ਤਗਰਦ ਹੈ ਜਾਂ ਫਿਰ ਭਗਤ ? ਇਹ ਦੱਸੋਂ ? ਬੇਗੁ ਨਾਹ ਆਦਮੀਆਂ ਨੂੰ ਮਾਰ ਨਾ ਅਤੇ ਪਾਰਲੀਮੈਂਟ ਵਿੱਚ ਬੰ ਬ ਸੁੱਟਣਾ ਸ਼ਰਾਫਤ ਨਹੀਂ ਹੈ,ਕੁਝ ਵੀ ਹੋਵੇ ਭਗਤ ਸਿੰਘ ਦਹਿ ਸ਼ਤਗ ਰਦ ਸੀ’।
ਵਿਰੋਧੀ ਧਿਰਾ ਨੇ ਮਾਨ ਨੂੰ ਘੇਰਿਆ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਾਰਲੀਮੈਂਟ ਬਣੀ, ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ । ਜਿੰਨਾਂ ਵੋਟਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ। ਜਿਸ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੇਸ਼ ਆਜ਼ਾਦ ਹੋਇਆ। ਉਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਦਹਿ ਸ਼ਤਗ ਰਦ ਕਹਿੰਦੇ ਹਨ । ਭਗਤ ਸਿੰਘ ਦੇ ਵੀ ਅਰਮਾਨ ਸਨ ਪਰ 23 ਸਾਲ ਦੀ ਉਮਰ ਵਿੱਚ ਉਨ੍ਹਾਂ ਕੁਰ ਬਾਨੀ ਦੇ ਦਿੱਤੀ। ਮੀਤ ਹੇਅਰ ਨੇ ਕਿਹਾ ਉਨ੍ਹਾਂ ਦੀ ਕੁਰਬਾਨੀ ਨੂੰ ਦਹਿਸ਼ ਤਵਾਦ ਨਾਲ ਜੋੜਨਾ ਸ਼ਰਮਨਾਕ ਹੈ। ਸਿਮਰਨਜੀਤ ਸਿੰਘ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ,ਉਧਰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਿਮਰਨਜੀਤ ਸਿੰਘ ਮਾਨ ‘ਤੇ ਸਵਾਲ ਚੁੱਕੇ ਹਨ।
‘ਮਾਨ ਦੇ ਦਾਦਾ ਨੇ ਜਨਰਲ ਓਡਵਾਇਰ ਨੂੰ ਸਿਰੋਪਾਓ ਦਿੱਤਾ’
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤ ਵਾਦੀ ਕਹਿਣ ਦੀ ਨਿਖੇਧੀ ਕੀਤੀ ਹੈ। ਵੜਿੰਗ ਨੇ ਕਿਹਾ ਕਿ ਸ਼ਾਇਦ ਮਾਨ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੀ ਕਹਿ ਰਹੇ ਹਨ ਜਾਂ ਫਿਰ ਉਹ ਵਿਵਾਦਿਤ ਬਿਆਨ ਦੇ ਕੇ 2 ਮਿੰਟ ਦਾ ਪ੍ਰਚਾਰ ਚਾਹੁੰਦੇ ਹਨ। ਵੜਿੰਗ ਨੇ ਕਿਹਾ ਕਿ ਮਾਨ ਦੀ ਟਿੱਪਣੀ ਹੈਰਾਨੀਜਨਕ ਨਹੀਂ ਸੀ ਕਿਉਂਕਿ ਉਹ ਉਸੇ ਵਿਦਵਾਨ ਅਰੂੜ ਸਿੰਘ ਦੇ ਪੋਤਾ ਨੇ ਜਿਸਨੇ ਜਲ੍ਹਿਆਂਵਾਲਾ ਬਾਗ ਦੇ ਕਸਾਈ ਜਨਰਲ ਮਾਈਕਲ ਓਡਵਾਇਰ ਨੂੰ ਸਿਰੋਪਾਓ ਭੇਟ ਕੀਤਾ ਸੀ ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਾਹੌਰ ਅਸੈਂਬਲੀ ਵਿੱਚ ਬੰ ਬ ਸਿਰਫ਼ ਆਪਣਾ ਰੋਸ ਪ੍ਰਗਟਾਉਣ ਲਈ ਸੁੱਟਿਆ ਸੀ ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ । ਰਾਜਾ ਵੜਿੰਗ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਜਾਣਬੁੱਝ ਕੇ ਆਪਣੀਆਂ ਭੜਕਾ ਊ ਟਿੱਪਣੀਆਂ ਨਾਲ ਲੋਕਾਂ ਨੂੰ ਭੜ ਕਾ ਉਣ ਦੀ ਕੋਸ਼ਿਸ਼ ਕੀਤੀ ਜੋ ਨਾ ਸਵੀਕਾਰਯੋਗ ਹੈ ਅਤੇ ਜਿਨ੍ਹਾਂ ਨਾਲ ਦੇਸ਼ ਭਰ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ।
ਸੁਖਬੀਰ ਬਾਦਲ ਨੇ ਵੀ ਜਤਾਇਆ ਇਤਰਾਜ
ਸੁਖਬੀਰ ਬਾਦਲ ਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਇਤਰਾਜ਼ ਜਤਾਉਂਦੇ ਹੋਏ ਟਵੀਟ ਕਰਦੇ ਹੋਏ ਲਿਖਿਆ,’ਹਰ ਸਿੱਖ,ਹਰ ਪੰਜਾਬੀ ਅਤੇ ਹਰ ਭਾਰਤੀ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ‘ਤੇ ਮਾਣ ਹੈ। ਹਰ ਸਿੱਖ ਉਸ ਨੂੰ ਆਜ਼ਾਦੀ ਦੀ ਲੜਾਈ ਵਿਚ ਸਾਡੇ ਕੌਮ ਦੇ ਬੇਮਿਸਾਲ ਯੋਗਦਾਨ ਦਾ ਪ੍ਰਤੀਕ ਮੰਨਦਾ ਹੈ,@ਸਿਮਰਨਜੀਤ ਨੇ ਸਾਡੇ ਇਸ ਸਵੈਮਾਣ ਨੂੰ ਢਾਹ ਲਾਉਣ ਅਤੇ ਦੁਨੀਆਂ ਭਰ ਵਿੱਚ ਸਿੱਖਾਂ ਦੇ ਅਕਸ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’।