The Khalas Tv Blog India 1941 ਤੇ 2025 ਦੇ ਕੈਲੰਡਰ ‘ਚ ਸਮਾਨਤਾਵਾਂ ਤੇ ਘਟਨਾਵਾਂ ਵੀ ਇੱਕੋ ਜਿਹੀਆਂ
India Khalas Tv Special

1941 ਤੇ 2025 ਦੇ ਕੈਲੰਡਰ ‘ਚ ਸਮਾਨਤਾਵਾਂ ਤੇ ਘਟਨਾਵਾਂ ਵੀ ਇੱਕੋ ਜਿਹੀਆਂ

ਅਕਸਰ ਹੀ ਤੁਸੀ ਅੰਗਰੇਜ਼ੀ ਦੀ ਇੱਕ ਕਹਾਵਤ ਸੁਣੀ ਹੋਵੇਗੀ History repeat itself। ਅੱਜ ਤੁਹਾਨੂੰ ਇਸੇ ਦੀ ਇੱਕ ਦਿਲਚਸਪ ਉਦਾਹਰਣ ਦੱਸਣ ਲੱਗੇ ਹਾਂ। 1941 ਅਤੇ 2025 ਦੇ ਕਲੰਡਰ ਦੇਖਣ ਨੂੰ ਭਾਵੇਂ ਵੱਖ-ਵੱਖ ਨੇ ਪਰ ਤਰੀਕਾਂ ਇੱਕ ਸਰੀਆਂ ਹਨ। ਹਫ਼ਤਾਵਾਰ ਦਿਨ ਵੀ ਬਿਲਕੁਲ ਇੱਕੋ ਜਿਹੇ ਹਨ ਅਤੇ ਇਥੋਂ ਤੱਕ ਕਿ ਇਹਨਾਂ ਦੋਵੇਂ ਸਾਲਾਂ ‘ਚ ਵਾਪਰਣ ਵਾਲੀਆਂ ਘਟਨਾਵਾਂ ਵੀ ਇੱਕ ਦੂਜੇ ਨਾਲ ਮੇਲ ਖਾ ਰਹੀਆਂ ਹਨ।

ਸਾਲ 1941 ਵਿੱਚ ਦੂਜੇ ਵਿਸ਼ਵ ਯੁੱਧ ਨਾਲ ਦੁਨੀਆਂ ‘ਚ ਤਣਾਅਪੂਰਨ ਮਾਹੌਲ ਸੀ, ਬੇਕਸੂਰ ਲੋਕਾਂ ਤੇ ਕਹਿਰ ਵਰਸਾਰਿਆ ਜਾ ਰਿਹਾ ਸੀ ਅਤੇ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਸੀ ਤੇ ਹੁਣ ਤੁਸੀ 2025 ਦਾ ਹਾਲ ਵੀ ਦੇਖ ਲਓ. ਭਾਰਤ ਅਤੇ ਪਾਕਿਸਤਾਨ, ਇਜ਼ਰਾਈਲ ਅਤੇ ਫਲਿਸਤੀਨ, ਇਰਾਨ ਅਤੇ ਇਜ਼ਰਾਈਲ ਅਤੇ ਯੂਕਰੇਨ ਅਤੇ ਰਸ਼ੀਆ।

ਭਾਵ ਕਿ ਏਸ਼ੀਆ ਅਤੇ ਯੂਰੋਪ ਸਭ ਪਾਸੇ ਮਾਹੌਲ ਹੁਣ ਵੀ ਮੁੜ ਤੋਂ ਤਣਾਅਪੂਰਨ ਹੀ ਏ. 1941 ਅਤੇ 2025 ਦੋਵੇਂ ਸਾਲਾਂ ਵਿੱਚ ਦੁਖਦਾਇਕ ਘਟਨਾਵਾਂ ਵਾਪਰੀਆਂ ਅਤੇ ਜਾਨੀ ਨੁਕਸਾਨ ਵੀ ਹੋਇਆ ਪਰ ਉਹਨਾਂ ਦੇ ਕਾਰਨ ਵੱਖੋ-ਵੱਖਰੇ ਹਨ। 1941 ਵਿੱਚ ਜ਼ਿਆਦਾਤਰ ਜਾਨਾਂ ਜੰਗ ਕਰਕੇ ਗਈਆਂ ਸੀ, ਪਰ 2025 ਵਿੱਚ ਹਾਦਸਿਆਂ ਅਤੇ ਦੁਰਘਟਨਾਵਾਂ ਕਰਕੇ ਜਾਨਾਂ ਜਾਣ ਦੇ ਅੰਕੜੇ ਵਧੇ ਹਨ।

ਇੱਕ ਹੋਰ ਦਿਲਚਸਪ ਹਕੀਕਤ ਇਹ ਵੀ ਹੈ ਕਿ ਲੰਘੇ ਸਾਲ 2019 ਦੇ ਕੈਲੰਡਰ ਦੀਆਂ ਤਰੀਕਾਂ ਵੀ ਸਾਲ 1918 ਨਾਲ ਮਿਲਦੀਆਂ ਸਨ ਅਤੇ ਇਨ੍ਹਾਂ ਦੋਵੇਂ ਸਾਲਾਂ ਵਿੱਚ ਭਿਅੰਕਰ ਮਹਾਂਮਾਰੀਆਂ ਫੈਲੀਆਂ ਸਨ। 1918 ਵਿੱਚ ਸਪੇਨਿਸ਼ ਫਲੂ ਅਤੇ 2019 ਵਿੱਚ ਕੋਵਿਡ-19। ਜਿਨ੍ਹਾਂ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ. ਇਹਨਾਂ ਸਾਰੀਆਂ ਘਟਨਾਵਾਂ ਦੇ ਮੇਲ ਮਿਲਾਪ ‘ਤੇ ਬਹੁਤੇ ਲੋਕਾਂ ਵੱਲੋਂ ਇਹ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।

ਪਰ ਅਜਿਹਾ ਕੁਝ ਵੀ ਨਹੀਂ ਹੈ. ਬੇਸ਼ੱਕ 2025 ਅਤੇ 1941 ਦੇ ਕੈਲੰਡਰ ਇੱਕੋ ਜਿਹੇ ਹਨ, ਪਰ ਜਰੂਰੀ ਨਹੀਂ ਕਿ ਇਹ ਟਾਈਮ ਲੂਪ ਹੈ ਜਾਂ ਕੋਈ ਭਵਿਖਵਾਣੀ। ਕਿਉਂਕਿ ਗ੍ਰੈਗੋਰਿਅਨ ਕੈਲੰਡਰ ਦੀ ਸਾਈਕਲਿਕ ਪ੍ਰਕਿਰਿਆ ਕਰਕੇ ਕੈਲੰਡਰ ਹਰ 6, 11 ਜਾਂ 28 ਸਾਲਾਂ ‘ਚ ਦੁਹਰਾਇਆ ਜਾਂਦਾ ਹੈ। ਇਹ ਇੱਕ ਗਣਿਤੀਕ ਸੰਯੋਗ ਹੈ ਅਤੇ ਕੋਈ ਅਨੋਖੀ ਚੀਜ਼ ਨਹੀਂ ਹੈ. 2025 ਦਾ ਕੈਲੰਡਰ 1969 ਨਾਲ ਵੀ ਮੇਲ ਖਾਂਦਾ ਹੈ। ਇਨ੍ਹਾਂ ਤੋਂ ਪਹਿਲਾਂ ਵੀ ਅਜਿਹੇ ਮਿਲਾਪ ਹੋ ਚੁੱਕੇ ਹਨ ਜਿਵੇਂ ਕਿ 2017 ਅਤੇ 2006. ਇਹ ਸਿਰਫ਼ ਇੱਕ ਤੱਥਾਤਮਕ ਸੰਜੋਗ ਹੈ, ਨਾ ਕਿ ਕਿਸੇ ਭਵਿੱਖਬਾਣੀ ਦਾ ਸੰਕੇਤ।

ਇਹ ਦਾਅਵੇ ਕਿ ਇਨ੍ਹਾਂ ਸਾਲਾਂ ਵਿੱਚ ਇੱਕੋ ਜਿਹੇ ਘਟਨਾ ਅਤੇ ਚੱਕਰ ਵਾਪਰ ਰਹੇ ਹਨ। ਇਹ ਸਿਰਫ਼ ਮਨੁੱਖੀ ਮਨ ਦੀ ਸਾਈਕੋਲੋਜੀਕਲ ਦੌੜ ਦੇ ਨਤੀਜੇ ਹਨ, ਨਾ ਕਿ ਕਿਸੇ ਸਾਇੰਟਿਫਿਕ ਜਾਂ ਇਤਿਹਾਸਕ ਕਾਰਨ ਦੇ।

Exit mobile version