The Khalas Tv Blog Punjab ਸਿਮਰਜੀਤ ਸਿੰਘ ਮਾਨ ਨੇ ਬੀਬੀ ਮਨਦੀਪ ਕੌਰ ਸੰਧੂ ਨੂੰ ਮਹਿਲਾ ਵਿੰਗ ਦੀ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ
Punjab

ਸਿਮਰਜੀਤ ਸਿੰਘ ਮਾਨ ਨੇ ਬੀਬੀ ਮਨਦੀਪ ਕੌਰ ਸੰਧੂ ਨੂੰ ਮਹਿਲਾ ਵਿੰਗ ਦੀ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਬੀਬੀ ਮਨਦੀਪ ਕੌਰ ਸੰਧੂ ਨੂੰ ਮਹਿਲਾ ਵਿੰਗ ਦੀ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਐਲਾਨ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੁਧਿਆਣਾ ਵੈਸਟ ਦੀ ਹੋ ਰਹੀ ਜਿਮਨੀ ਚੋਣ ਦੇ ਆਪਣੇ ਪਾਰਟੀ ਉਮੀਦਵਾਰ ਸ੍ਰੀ ਨਵਨੀਤ ਕੁਮਾਰ ਗੋਪੀ ਦੇ ਹਲਕੇ ਵਿਚ ਇਕੱਠ ਨੂੰ ਸੁਬੋਧਿਤ ਕਰਦੇ ਹੋਏ ਸਟੇਜ ਤੋ ਇਸ ਨਿਯੁਕਤੀ ਦਾ ਐਲਾਨ ਕੀਤਾ ਅਤੇ ਬੀਬੀ ਮਨਦੀਪ ਕੌਰ ਨੂੰ ਸਿਰਪਾਓ ਭੇਟ ਕਰਕੇ ਇਸ ਮਿਲੀ ਜਿੰਮੇਵਾਰੀ ਨੂੰ ਤਨਦੇਹੀ, ਇਮਾਨਦਾਰੀ ਤੇ ਦ੍ਰਿੜਤਾ ਨਾਲ ਪੂਰਨ ਕਰਨ ਦੀ ਵੱਡੀ ਉਮੀਦ ਪ੍ਰਗਟ ਕੀਤੀ।

ਪਾਰਟੀ ਅਹੁਦੇਦਾਰਾਂ ਨੇ ਬੀਬੀ ਨੂੰ ਇਸ ਹੋਈ ਨਿਯੁਕਤੀ ਉਤੇ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪਹਿਲੇ ਦੀ ਤਰ੍ਹਾਂ ਬੀਬੀਆਂ ਤੇ ਨੌਜਵਾਨਾਂ ਵਿਚ ਹੋਰ ਵਧੇਰੇ ਉਤਸਾਹ ਨਾਲ ਪਾਰਟੀ ਸੋਚ ਦਾ ਪ੍ਰਚਾਰ ਕਰਦੇ ਹੋਏ ਪਾਰਟੀ ਮੈਬਰਾਂ ਦੀ ਗਿਣਤੀ ਵਧਾਉਣ ਵਿਚ ਜਿਥੇ ਯੋਗਦਾਨ ਪਾਉਣਗੇ, ਉਥੇ ਪਾਰਟੀ ਮਜਬੂਤੀ ਲਈ ਵੀ ਨਿਰੰਤਰ ਉਦਮ ਕਰਦੇ ਰਹਿਣਗੇ।

ਬੀਬੀ ਮਨਦੀਪ ਕੌਰ, ਜੋ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਖਾਲਸਾ ਪੰਥ ਦੀ ਨਿਰਸਵਾਰਥ ਸੇਵਾ ਕਰ ਰਹੀ ਹੈ, ਨੇ ਲੰਬੇ ਸਮੇਂ ਤੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਨ।

ਬਾਅਦ ਵਿੱਚ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋਣ ‘ਤੇ, ਇਹ ਔਰਤ ਪਾਰਟੀ ਦੀ ਸੋਚ ਅਤੇ ਪਹਿਲਕਦਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋਈ, ਜੋ ਲੰਬੇ ਸਮੇਂ ਤੋਂ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਔਰਤਾਂ ਅਤੇ ਨੌਜਵਾਨਾਂ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨਿਰੰਤਰ ਨਿਭਾ ਰਹੀ ਹੈ।

Exit mobile version