The Khalas Tv Blog Punjab ਬੈਂਸ ਨੇ ਬਿੱਟੂ ਦਾ ਆਡੀਓ ਕੀਤਾ ਜਾਰੀ ! ‘ਤੁਸੀਂ ਸ਼ੁਰੂ ਕੀਤਾ ਹੁਣ ਤੁਹਾਡੀਆਂ ਕਰਤੂਤਾਂ ਜੱਗ ਜਾਹਿਰ ਮੈਂ ਕੀਤੀ’!
Punjab

ਬੈਂਸ ਨੇ ਬਿੱਟੂ ਦਾ ਆਡੀਓ ਕੀਤਾ ਜਾਰੀ ! ‘ਤੁਸੀਂ ਸ਼ੁਰੂ ਕੀਤਾ ਹੁਣ ਤੁਹਾਡੀਆਂ ਕਰਤੂਤਾਂ ਜੱਗ ਜਾਹਿਰ ਮੈਂ ਕੀਤੀ’!

ਬਿਉਰੋ ਰਿਪੋਟਰ – ਕਾਂਗਰਸ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਬੀਜੇਪੀ ਦੇ ਉਮੀਦਵਾਰ ਰਨਵੀਤ ਸਿੰਘ ਬਿੱਟੂ ਦੀ ਇੱਕ ਸਨਸਨੀਖੇਜ ਆਡੀਓ ਰਿਲੀਜ਼ ਕੀਤੀ ਹੈ । ਜਿਸ ਵਿੱਚ ਬਿੱਟੂ ਬੈਂਸ ਭਰਾਵਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਲਈ ਤਰਲੇ ਪਾ ਰਹੇ ਹਨ । ਸਿਰਫ਼ ਇੰਨਾਂ ਹੀ ਨਹੀਂ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ,ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਬੀਜੇਪੀ ਦੇ ਸੂਬਾ ਸੁਨੀਲ ਜਾਖੜ ਖਿਲਾਫ਼ ਵੀ ਆਪਣੀ ਭੜਾਸ ਕੱਢ ਰਹੇ ਸਨ । ਸਿਮਰਜੀਤ ਸਿੰਘ ਬੈਂਸ ਨੇ ਇਹ ਆਡੀਓ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ।’ਰਵਨੀਤ ਬਿੱਟੂ ਜੀ ਤੁਸੀਂ ਸ਼ੁਰੂ ਕੀਤਾ ਹੁਣ ਤੁਹਾਡੀਆਂ ਕਰਤੂਤਾਂ ਜੱਗ ਜਾਹਿਰ ਮੈਂ ਕਰਾਂਗਾ। ਇਹ ਆਡੀਓ ਮੇਰੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਤੇ ਰਵਨੀਤ ਬਿੱਟੂ ਜੀ ਦੇ ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਦੀ ਹੈ ।

 

‘ਜਾਖੜ ਨੇ ਕਾਂਗਰਸ ਵਰਗਾ ਮਾਹੌਲ ਬਣਾਇਆ ਹੈ’

ਫੋਨ ‘ਤੇ ਸਿਮਰਜੀਤ ਸਿੰਘ ਬੈਂਸ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਤੰਗਦਿਲ ਤੇ ਕਮਜ਼ੋਰ ਇਨਸਾਨ ਦੱਸਿਆ। ਉਨ੍ਹਾਂ ਦੱਸਿਆ ਕਿ ਜਦੋਂ ਸਿਮਰਜੀਤ ਬੈਂਸ ਨੂੰ ਕਾਂਗਰਸ ‘ਚ ਸ਼ਾਮਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਸਨ ਤਾਂ ਉਹ ਕਹਿੰਦੇ, ‘ਜੇ ਬੈਂਸ ਆ ਗਿਆ ਤਾਂ ਸਾਡੇ ਪੱਲੇ ਕੀ ਰਹਿ ਜਾਊ ?’ ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਬੀਜੇਪੀ ਦੇ ਜਨਰਲ ਸਕੱਤਰ ਮੈਨੂੰ ਰੋਜ਼ ਫੋਨ ਕਰਕੇ ਕਹਿੰਦੇ ਹਨ ਕਿ ਬੈਂਸ ਭਰਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉ । ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਆਪ ਕਰਵਾ ਸਕਦੇ ਹੋ ਤੁਸੀਂ ਜਨਰਲ ਸਕੱਤਰ ਹੋ ਤਾਂ ਉਨ੍ਹਾਂ ਕਿਹਾ ਜਾਖੜ ਨਹੀਂ ਮੰਨਦੇ ਹਨ । ਬਿੱਟੂ ਨੇ ਕਿਹਾ ਜਾਖੜ ਨੇ ਇੱਥੇ ਵੀ ਕਾਂਗਰਸ ਵਾਲਾ ਹੀ ਮਾਹੌਲ ਬਣਾਇਆ ਹੋਇਆ ਹੈ।

ਇਸ ਵਜ੍ਹਾ ਨਾਲ ਬੈਂਸ ਨੇ ਰਿਲੀਜ਼ ਕੀਤੀ ਆਡੀਓ

ਦਰਅਸਲ ਜਦੋਂ ਬੈਂਸ ਭਰਾ ਪਿਛਲੇ ਹਫਤੇ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਬੀਜੇਪੀ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਬੈਂਸ ਦੇ ਜਬਰਜਨਾਹ ਦੇ ਕੇਸ ਨੂੰ ਲੈਕੇ ਕਾਫੀ ਤੰਜ ਕੱਸਿਆ । ਸਿਰਫ਼ ਇੰਨਾਂ ਹੀ ਨਹੀਂ ਬੀਤੇ ਦਿਨੀ ਜਦੋਂ ਬੈਂਸ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨਾਲ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਜ਼ਬਰਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਨੂੰ ਵੀ ਉੱਥੇ ਪਹੁੰਚ ਗਈ । ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਰਵਨੀਤ ਬਿੱਟੂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਜਲਦ ਬੇਨਕਾਬ ਕਰਾਂਗਾ,ਤੁਹਾਡੀ ਮੇਰੇ ਨਾਲ ਗੱਲਬਾਤ ਦੀ ਆਡੀਓ ਹੈ, ਜਿਸ ਵਿੱਚ ਤੁਸੀਂ ਮੈਨੂੰ ਬੀਜੇਪੀ ਵਿੱਚ ਆਉਣ ਲਈ ਤਰਲੇ ਕਰ ਰਹੇ ਸੀ । ਜਿਸ ਤੋਂ ਬਾਅਦ ਹੁਣ ਸਿਮਰਜੀਤ ਸਿੰਘ ਬੈਂਸ ਨੇ ਇਹ ਆਈਡੀਓ ਟੇਪ ਜਾਰੀ ਕਰ ਦਿੱਤੀ ਹੈ ।

Exit mobile version