The Khalas Tv Blog Punjab ਇਸ ਵੱਡੇ ਖ਼ਤਰੇ ਦੀ ਵਜ੍ਹਾ ਕਰਕੇ ਸਿਮਰਜੀਤ ਸਿੰਘ ਬੈਂਸ ਦੀ ਜੇਲ੍ਹ ਬਦਲੀ ਗਈ !
Punjab

ਇਸ ਵੱਡੇ ਖ਼ਤਰੇ ਦੀ ਵਜ੍ਹਾ ਕਰਕੇ ਸਿਮਰਜੀਤ ਸਿੰਘ ਬੈਂਸ ਦੀ ਜੇਲ੍ਹ ਬਦਲੀ ਗਈ !

ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਤੋਂ ਬਰਨਾਲ ਜੇਲ੍ਹ ਸ਼ਿਫਟ ਕੀਤਾ ਗਿਆ

ਦ ਖ਼ਾਲਸ ਬਿਊਰੋ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜੇਲ੍ਹ ਸ਼ਿਫਟ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਲੁਧਿਆਣਾ ਦੀ ਥਾਂ ਹੁਣ ਬਰਨਾਲਾ ਜੇਲ੍ਹ ਵਿੱਚ ਰੱਖਿਆ ਗਿਆ ਹੈ। ਲੁਧਿਆਣਾ ਜੇਲ੍ਹ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਜਾ ਨ ਨੂੰ ਖ਼ਤਰਾ ਸੀ। 10 ਦਿਨ ਪਹਿਲਾਂ ਹੀ ਮੂਸੇਵਾਲਾ ਦੇ ਕ ਤਲ ਵਿੱਚ ਗ੍ਰਿਫਤਾਰ ਸਤਬੀਰ ‘ਤੇ ਜੇਲ੍ਹ ਵਿੱਚ ਹਮ ਲਾ ਹੋਇਆ ਸੀ। ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੂਸੇਵਾਲਾ ਦੇ ਕ ਤਲ ਵਿੱਚ ਗ੍ਰਿਫਤਾਰ ਸਾਰੇ ਮੁਲ ਜ਼ਮਾਂ ਨੂੰ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਗਾਤਾਰ 2 ਦਿਨ ਤੱਕ ਹਵਾਲਾਤੀਆਂ ਦੀ ਆਪਸ ਵਿੱਚ ਕੁੱ ਟ ਮਾ ਰ ਵੀ ਹੁੰਦੀ ਰਹੀ ।

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ

ਲੁਧਿਆਣਾ ਜੇਲ੍ਹ ਦਾ ਹਾਲ

ਲੁਧਿਆਣਾ ਜੇਲ੍ਹ ਪ੍ਰਸ਼ਾਸਨ ਕੋਲ 4 ਹਜ਼ਾਰ ਕੈਦੀਆਂ ਨੂੰ ਸੰਭਾਲਣ ਦੇ ਲਈ ਸਿਰਫ਼ 90 ਹੀ ਮੁਲਾਜ਼ਮ ਹਨ। ਸਿਰਫ਼ ਇੰਨਾਂ ਹੀ ਨਹੀਂ ਜੇਲ੍ਹ ਦੀ ਇੱਕ ਬੈਰਕ ਵਿੱਚ 170 ਹਵਾਲਾਤੀਆਂ ਨੂੰ ਰੱਖਿਆ ਗਿਆ ਹੈ, ਜੇਲ੍ਹ ਵਿੱਚ ਸਟਾਫ ਦੀ ਕਮੀ ਦੀ ਵਜ੍ਹਾ ਕਰਕੇ ਹਿੰ ਸਕ ਵਾਰਦਾਤਾਂ ਦੇ ਮਾਮਲੇ ਆਉਂਦੇ ਰਹਿੰਦੇ ਹਨ।

ਇਸ ਮਾਮਲੇ ਵਿੱਚ ਬੈਂਸ ਜੇਲ੍ਹ ਵਿੱਚ ਬੰਦ

ਜੁਡੀਸ਼ਲ ਮੈਜਿਸਟ੍ਰੇਟ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰ ਮੁਲਜ਼ਮਾਂ ਨੂੰ ਜ਼ ਬਰ ਜਨਾਹ ਦੇ ਮਾਮਲੇ ਵਿੱਚ ਸੁਣਵਾਈ ‘ਤੇ ਨਾ ਪਹੁੰਚਣ ‘ਤੇ ਭਗੌੜਾ ਕਰਾਰ ਦਿੱਤਾ ਸੀ। 11 ਜੁਲਾਈ ਨੂੰ ਬੈਂਸ ਨੇ ਆਪਣੇ ਚਾਰ ਸਾਥੀਆਂ ਦੇ ਨਾਲ ਅਦਾਲਤ ਵਿੱਚ ਸਿਰੰਡਰ ਕਰ ਦਿੱਤਾ ਜਦਕਿ 2 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। 2021 ਵਿੱਚ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਮਾਮਲਾ ਦਰਜ ਹੋਇਆ,ਉਨ੍ਹਾਂ ‘ਤੇ 376, 354, 354-A , 506 ਅਤੇ 120 B ਧਾਰਾਵਾਂ ਲੱਗਿਆ ਸਨ।

Exit mobile version