The Khalas Tv Blog India ਲੋਕਸਭਾ ਵਿੱਚ ਬਹਿਸ ਲਈ ਚੁਣਿਆ ਗਿਆ ਸਿੱਖ ਮੈਰਿਜ ਬਿੱਲ 2024
India Punjab

ਲੋਕਸਭਾ ਵਿੱਚ ਬਹਿਸ ਲਈ ਚੁਣਿਆ ਗਿਆ ਸਿੱਖ ਮੈਰਿਜ ਬਿੱਲ 2024

ਡਾ. ਧਰਮਵੀਰ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ “ਸਿੱਖ ਮੈਰਿਜ ਬਿੱਲ 2024” ਨੂੰ ਲੋਕਸਭਾ ਵਿੱਚ ਬਹਿਸ ਲਈ ਚੁਣ ਲਿਆ ਗਿਆ ਹੈ। ਇਹ ਇਤਿਹਾਸਕ ਬਿੱਲ ਤਰਤੀਬ ਅਤੇ ਸਮੇਂ ਮੁਤਾਬਕ 6 ਫਰਵਰੀ 2026 ਜਾਂ 13 ਮਾਰਚ 2026 ਨੂੰ ਲੋਕਸਭਾ ਵਿੱਚ ਪੇਸ਼ ਕੀਤਾ ਜਾਣਾ ਹੈ।

ਡਾ. ਗਾਂਧੀ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਐਮ.ਪੀ.ਜ਼ ਨੂੰ ਅਪੀਲ ਕੀਤੀ ਹੈ ਕਿ ਉਹ ਦੁਨੀਆਂ ਦੇ ਛੇਵੇਂ ਵੱਡੇ ਧਰਮ (ਸਿੱਖ ਧਰਮ) ਦੇ ਕਰੋੜਾਂ ਅਨੁਯਾਈਆਂ ਦੀ ਜਾਇਜ਼, ਜਮਹੂਰੀ ਅਤੇ ਕੁਦਰਤੀ ਇਨਸਾਫ਼ ਵਾਲੀ ਮੰਗ ਨੂੰ ਸਮਰਥਨ ਦਿੰਦੇ ਹੋਏ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਣ। ਉਹ ਨਿੱਜੀ ਤੌਰ ‘ਤੇ ਵੀ ਵੱਖ-ਵੱਖ ਐਮ.ਪੀ.ਜ਼ ਨਾਲ ਮਿਲ ਕੇ ਸਮਰਥਨ ਜੁਟਾਉਣ ਦਾ ਯਤਨ ਕਰ ਰਹੇ ਹਨ।

ਇਹ ਬਿੱਲ ਪਾਸ ਹੋਣ ਨਾਲ ਸੰਵਿਧਾਨ ਦੀ ਧਾਰਾ 25 ਦੇ ਕਲਾਜ਼ (ਬੀ), ਐਕਸਪਲੇਨੇਸ਼ਨ-2 ਰਾਹੀਂ ਸਿੱਖ ਧਰਮ ਦੀ ਵਿਲੱਖਣ ਹਸਤੀ ਨੂੰ ਨਕਾਰਨ ਵਾਲੇ ਪ੍ਰਾਵਧਾਨ ਦੀ ਪ੍ਰਸੰਗਿਕਤਾ ਆਪਣੇ ਆਪ ਖਤਮ ਹੋ ਜਾਵੇਗੀ। ਇਸ ਨਾਲ ਸਿੱਖ ਵਿਆਹਾਂ ਨੂੰ ਆਪਣੇ ਵੱਖਰੇ ਧਾਰਮਿਕ ਰਸਮਾਂ ਅਨੁਸਾਰ ਮਾਨਤਾ ਮਿਲੇਗੀ ਅਤੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਇਹ ਉਪਰਾਲਾ ਸਿੱਖਾਂ ਦੇ ਅਨੰਦਕਾਰਜਾਂ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

 

Exit mobile version