The Khalas Tv Blog International ਯੂਐਸ ‘ਚ 3 ਸਿੱਖਾਂ ਨੇ ਮਰੀਨ ਕੋਰ ਵਿੱਚ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਕੀਤੀ ਅਪੀਲ
International

ਯੂਐਸ ‘ਚ 3 ਸਿੱਖਾਂ ਨੇ ਮਰੀਨ ਕੋਰ ਵਿੱਚ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਕੀਤੀ ਅਪੀਲ

Sikh Marine Recruits Appeal

ਯੂਐਸ ‘ਚ 3 ਸਿੱਖਾਂ ਨੇ ਮਰੀਨ ਕੋਰ ਵਿੱਚ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਕੀਤੀ ਅਪੀਲ

ਅਮਰੀਕਾ : ਸਾਰੀ ਦੁਨੀਆ ਵਿੱਚ ਸ਼ਾਇਦ ਕੋਈ ਹੀ ਅਜਿਹਾ ਦੇਸ਼ ਹੋੲ ਜਿੱਥੇ ਸਿੱਖ ਨਾ ਰਹਿੰਦੇ ਹੋਣ। ਸਿੱਖ ਆਪਣੀ ਪੱਗ ਅਤੇ ਵੱਖਰੀ ਪਛਾਣ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਸੰਸਾਰ ਵਿੱਚ ਸਿੱਖ ਕਈ ਅਹਿਮ ਅਹੁਦਿਆਂ ‘ਤੇ ਆਪਣੀਆਂ ਸੇਵਾਂਵਾਂ ਦੇ ਰਹੇ ਹਨ। ਭਾਵੇਂ ਕੀ ਕਈ ਦੇਸ਼ਾਂ ਵਿੱਚ ਸੈਨਾਂ ਵਿੱਚ ਸ਼ਾਮਲ ਹੋਣ ਲਈ ਸਿੱਖਾਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਅਜੇ ਵੀ ਕਈ ਦੇਸ਼ਾਂ ਵਿੱਚ ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਕੋਲੰਬੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਅਮਰੀਕੀ ਮੈਰੀਨ (ਜਲਸੈਨਾ) ਕੋਰ ਵਿੱਚ ਭਰਤੀ ਲਈ ਤਿੰਨ ਸੰਭਾਵੀ ਸਿੱਖ ਉਮੀਦਵਾਰਾਂ ਨੇ ਅਮਰੀਕੀ ਸੰਘੀ ਕੋਰਟ ਵਿੱਚ ਐਮਰਜੰਸੀ ਅਪੀਲ ਦਾਖਲ ਕਰਕੇ ਆਪਣੇ ਲਾਜ਼ਮੀ ਧਾਰਮਿਕ ਚਿਨ੍ਹਾਂ ਜਿਵੇਂ ਕੇਸ (ਵਾਲਾਂ), ਦਾੜ੍ਹੀ ਤੇ ਪੱਗ ਨਾਲ ਹੀ ਬੁਨਿਆਦੀ ਸਿਖਲਾਈ ਲੈਣ ਦੀ ਇਜਾਜ਼ਤ ਮੰਗੀ ਹੈ।

ਕੋਲੰਬੀਆ ਦੀ ਜ਼ਿਲ੍ਹਾ ਕੋਰਟ ਦੇ ਜੱਜਾਂ ਨੇ ਆਕਾਸ਼ ਸਿੰਘ, ਜਸਕੀਰਤ ਸਿੰਘ ਤੇ ਮਿਲਾਪ ਸਿੰਘ ਚਾਹਲ ਵੱਲੋਂ ਮੈਰੀਨ ਕੋਰ ਦੇ ਕਮਾਂਡੈਂਟ ਡੇਵਿਡ ਐੱਚ.ਬਰਜਰ ਖਿਲਾਫ਼ ਦਾਖ਼ਲ ਅਪੀਲ ’ਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਸੀ।

‘ਮੈਰੀਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਹੇਠਲੀ ਕੋਰਟ ਵੱਲੋਂ ਅਪੀਲ ਰੱਦ ਕੀਤੇ ਜਾਣ ਮਗਰੋਂ ਸਿੱਖ ਉਮੀਦਵਾਰਾਂ ਨੇ ਸਤੰਬਰ ਵਿੱਚ ਡੀਸੀ ਸਰਕਟ ਦੀ ਅਮਰੀਕੀ ਅਪੀਲੀ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਉਧਰ ਮੈਰੀਨਜ਼ ਨੇ ਦਾਅਵਾ ਕੀਤਾ ਸੀ ਕਿ ਕੌਮੀ ਹਿੱਤਾਂ ਦੇ ਮੱਦੇਨਜ਼ਰ ਰੰਗਰੂਟਾਂ ਵਿੱਚ ਇਕਸਾਰਤਾ ਬਣਾਈ ਰੱਖਣ ਲਈ ਕੋਰ ਨੇਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ।  ਮੈਰੀਨ ਕੋਰ ਦੀ ਨੁਮਾਇੰਦਗੀ ਕਰ ਰਹੇ ਅਮਰੀਕੀ ਨਿਆਂ ਵਿਭਾਗ ਦੇ ਵਕੀਲ ਬ੍ਰਾਇਨ ਸਪਰਿੰਗਰ ਨੇ ਕਿਹਾ ਕਿ ਅਮਰੀਕੀ ਜਲਸੈਨਾ ਨੂੰ ਬੁਨਿਆਦੀ ਸਿਖਲਾਈ ਦੌਰਾਨ ਨਵੇਂ ਰੰਗਰੂਟਾਂ ਵਿੱਚ ਇਕਸਾਰਤਾ ਬਣਾਈ ਰੱਖਣ ਲਈ ਜ਼ੋਰ ਪਾਉਣ ਦਾ ਅਧਿਕਾਰ ਹੈ।

ਉਧਰ ਜੱਜ ਪੈਟਰੀਸ਼ੀਆ ਮਿਲੇਟ ਨੇ ਕਿਹਾ ਕਿ ਇਹ ਦਲੀਲ ਬਿਲਕੁਲ ਬੇਤੁਕੀ ਹੈ, ਕਿਉਂਕਿ ਬੂਟ ਕੈਂਪ ਦੌਰਾਨ ਕੋਈ ਵੀ ਰੰਗਰੂਟ ਸੁਰੱਖਿਆ ਬਲ ਵਜੋਂ ਬਾਹਰ ਨਹੀਂ ਜਾ ਰਿਹਾ ਹੈ। ਸਿੱਖ ਧਰਮ ਵਿੱਚ ਪੁਰਸ਼ਾਂ ਨੂੰ ਕੇਸ (ਸਿਰ ਦੇ ਵਾਲ) ਤੇ ਦਾੜ੍ਹੀ ਕੱਟਣ ਦੀ ਮਨਾਹੀ ਹੈ। ਕੇਸ ਤੋਂ ਇਲਾਵਾ ਪੰਜ ਕਕਾਰਾਂ ਵਿੱਚ ਕੰਘਾ, ਕਿਰਪਾਨ, ਕੜਾ ਤੇ ਕਛਹਿਰਾ ਸ਼ਾਮਲ ਹਨ।

ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸਿੱਖ ਰੰਗਰੂਟਾਂ ਨੇ ਨੇਮਾਂ ਵਿੱਚ ਛੋਟ ਮੰਗੀ ਹੈ। ਪਿਛਲੇ ਸਾਲ ਕੋਰ ਨੇ ਮੈਰੀਨ ਕੈਪਟਨ ਸੁਖਬੀਰ ਸਿੰਘ ਤੂਰ ਤੇ ਹੋਰਨਾਂ ਨੂੰ ਦਾੜ੍ਹੀ ਰੱਖਣ, ਸਿਰ ’ਤੇ ਦਸਤਾਰ ਸਜਾਉਣ ਤੇ ਫ਼ੌਜੀ ਵਰਦੀ ਨਾਲ ਆਪਣੇ ਧਾਰਮਿਕ ਚਿਨ੍ਹ ਧਾਰਨ ਕਰਨ ਦੀ ਖੁੱਲ੍ਹ ਦਿੱਤੀ ਸੀ।

Exit mobile version