‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਭਾਵੁਕ ਨਜ਼ਰ ਆਏ। ਸਟੇਜ ‘ਤੇ ਭਾਸ਼ਣ ਦੌਰਾਨ ਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਮਜੀਠੀਆ ਨੇ ਕਿਹਾ ਕਿ ਮੇਰੀ ਮਾਤਾ ਵੀਲ ਚੇਅਰ ਉੱਤੇ ਹੋਣ ਕਾਰਨ ਉਨ੍ਹਾਂ ਦੀ ਮਾਤਾ ਚੋਣ ਪ੍ਰਚਾਰ ਨਹੀਂ ਆ ਸਕੇ ਪਰ ਇੱਥੇ ਵੱਡੇ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮੈਨੂੰ ਆਸ਼ੀਰਵਾਦ ਦੇਣ ਆਈਆਂ ਤੇ ਹੋਰ ਮੈਨੂੰ ਕੀ ਚਾਹੀਦੀ। ਇਹ ਔਰਤਾਂ ਵੀ ਮੇਰੀਆਂ ਮਾਵਾਂ ਹਨ। ਜਿਸਨੂੰ ਮਾਂ ਤੇ ਭੈਣ ਦੇ ਪਿਆਰ ਦੀ ਸਮਝ ਹੋਵੇ,ਉਹ ਵਿਅਕਤੀ ਹੀ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਹੈ। ਮੇਰੀ ਮਾਤਾ ਘਰ ਬੈਠ ਕੇ ਮੇਰੀ ਲਈ ਅਰਦਾਸ ਕਰਦੀ ਹੈ ਤੇ ਇਹ ਮਾਵਾਂ ਮੇਰੇ ਲਈ ਅਰਦਦਾਸ ਕਰ ਕਰਦੀਆਂ ਹਨ ਤੇ ਮੇਰੇ ਲਈ ਵੋਟਾਂ ਵੀ ਪਾਉਣਗੀਆਂ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ।ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹਮ ਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਆਪਣੀ ਭੈਣ ਦਾ ਨਹੀਂ ਹੋਇਆ ਉਹ ਪੰਜਾਬ ਦੇ ਲੋਕਾਂ ਦੇ ਕਿਵੇਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਬਾਰ ਪੰਜਾਬੀਆਂ ਨਾਲ ਧੋਖਾ ਕਰਦੀ ਆ ਰਹੀ ਹੈ।
ਹਲਕਾ ਅੰਮ੍ਰਿਤਸਰ ਪੂਰਬੀ ਦੇ ਇਲਾਕੇ ਸ਼ਰੀਫ਼ਪੁਰਾ ਵਿਖੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਕਾਲੀ-ਬਸਪਾ ‘ਤੇ ਅਥਾਹ ਭਰੋਸਾ ਕਰਨ ਵਾਲੇ ਸਾਰੇ ਵੀਰਾਂ, ਬਜ਼ੁਰਗਾਂ, ਮਾਤਾਵਾਂ ਤੇ ਭੈਣਾਂ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਦਾ ਹੋਕਾ ਦੇਣ ਵਾਲੇ ਸਿੱਧੂ ਇੱਕ ਬਾਰ ਆ ਕੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਹਾਲਤ ਨੂੰ ਦੇਖ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਕੁਝ ਵੀ ਨਹੀਂ ਸਵਾਰਿਆ। ਉਨ੍ਹਾਂ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਤੋਂ ਵੀ ਕਾਂਗਰਸ ਸਰਕਾਰ ਨੇ ਮੂੰਹ ਫੇਰ ਲਿਆ ਹੈ। ਉਨ੍ਹਾਂ ਨੇ ਕਿਹਾ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਕਾਂਗਰਸ ਸਰਕਾਰ ਵੱਲੋਂ ਕਈ ਮੁਲਾਜ਼ਾਮਾਂ ਨੂੰ ਡਾਂ ਗਾਂ ਮਾ ਰ ਕੇ ਨੌਕਰੀਆਂ ਚੋਂ ਕੱਢ ਦਿੱਤਾ ਗਿਆ।
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਹਾਂ ਦੀ ਸਰਕਾਰ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਰੁਪਏ ਦਾ ਲੋਨ ਦੇਵੇਗੀ । ਉਨ੍ਹਾਂ ਨੇ ਕਿਹਾ ਕਿ ਸਿੱਧੂ ਆਪਣੇ ਆਪ ਨੂੰ ਕਾਂਗਰਸ ਦਾ ਚਿਹਰਾ ਦੱਸ ਰਿਹਾ ਹੈ। ਉਨ੍ਹਾਂ ਨੇ ਸਿੱਧੂ ਦਾ ਮਜ਼ਾਕ ਉਡਾਦਿਆਂ ਕਿਹਾ ਕਿ ਤੈਨੂੰ ਤਾਂ ਰਾਹੁਲ ਗਾਂਧੀ ਨੇ ਪਾਰਟੀ ਦਾ ਨਹੀਂ ਸਮਝਿਆ ਤਾਂ ਪੰਜਾਬ ਦੇ ਲੋਕ ਕਿੱਥੇ ਸਮਝ ਲੈਣ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਹਮੇਸ਼ਾ ਗਰੀਬਾਂ ਦੇ ਲਈ ਜੂਝਦੇ ਰਹੇ ਹਨ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਬਹੁਤ ਹੀ ਵਧੀਆ ਕੰਮ ਕਰੇਗੀ।