The Khalas Tv Blog Punjab ਸਿੱਧੂ ਮੂਸੇਵਾਲਾ ਦੇ 2 ਪਾਪੀ ਮੁੜ ਤੋਂ ਵੱਡੀ ਵਾਰਦਾਤ ਦੀ ਫਿਰਾਕ ‘ਚ, ਪਿਤਾ ਬਲਕੌਰ ਸਿੰਘ ਦਾ ਵੱਡਾ ਖ਼ੁਲਾਸਾ
Punjab

ਸਿੱਧੂ ਮੂਸੇਵਾਲਾ ਦੇ 2 ਪਾਪੀ ਮੁੜ ਤੋਂ ਵੱਡੀ ਵਾਰਦਾਤ ਦੀ ਫਿਰਾਕ ‘ਚ, ਪਿਤਾ ਬਲਕੌਰ ਸਿੰਘ ਦਾ ਵੱਡਾ ਖ਼ੁਲਾਸਾ

ਦ ਖ਼ਾਲਸ ਬਿਊਰੋ : ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਚ ਬਣੇ ਡੇਰਾ ਹੱਕਤਾਲਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਪੌਦਾ ਲਗਾਕੇ ਕੀਤਾ।

ਇਸੇ ਦੌਰਾਨ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਦੇ ਕ ਤਲ ਨੂੰ 40 ਦਿਨ ਬੀਤ ਚੁੱਕੇ ਹਨ ਅਤੇ ਮੇਰੇ ਪੁੱਤ ਦੇ ਦੋ ਸ਼ੀ ਖੁੱਲੇਆਮ ਘੁੰਮ ਰਹੇ ਹਨ।  ਉਹ ਅਗਲੀਆਂ ਵਾਰ ਦਾਤਾਂ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਉਹ ਕਿਸੇ ਕਾਨੂੰਨ ਦੇ ਸ਼ਿਕੰਜੇ ਵਿਚ ਨਹੀਂ ਆਏ। ਸ਼ਾਇਦ ਉਨ੍ਹਾਂ ਦੇ ਇੱਕ ਹੋਰ ਵਾਰਦਾਤ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਲਾਲਚ ਵਿੱਚ ਆ ਕੇ ਕਿਸੇ ਵੀ ਪਾਪੀ ਦੇ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿੱਚ ਨਾ ਆਇਓ ਅਤੇ ਕਿਸੇ ਦਾ ਘਰ ਬਰਬਾਦ ਕਰਨ ਵਿੱਚ ਰੋਲ ਅਦਾ ਨਾ ਕਰਿਓ। ਉਨ੍ਹਾਂ ਨੇ ਕਿਹਾ ਕਿ ਪਾ ਪੀ ਮੇਰੇ ਘਰ ਦੇ ਆਲੇ ਦੁਆਲੇ ਰਹਿੰਦੇ ਰਹੇ ਅਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਦਾ ਸਾਥ ਦਿੱਤਾ ਅਤੇ ਕੋਈ ਵੀ ਮੇਰਾ ਨਹੀਂ ਬਣਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਲਾਕੇ ਦੇ ਕਿਸੇ ਵੀ ਵਿਅਕਤੀ ਨੇ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਕਿ 50 ਬੰਦੇ ਮੇਰੇ ਪੁੱਤ ਨੂੰ ਮਾ ਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਵੱਲੋਂ ਵੀ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ  ਜਿਸ ਕਾਰਨ ਆਪਾਂ ਇੱਕ ਨੌਜਵਾਨ ਹੀਰਾ ਗਵਾ ਲਿਆ। ਜਿਸ ਨੇ ਆਪਣੇ ਇਲਾਕੇ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਟਿੱਬਿਆਂ ਦਾ ਪੁੱਤ ਟਿਬਿਆਂ ਵਿਚ ਹੀ ਸਮਾ ਗਿਆ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਜੇਕਰ ਕੋਈ ਨੌਜਵਾਨ ਆਪਣੇ ਇਲਾਕੇ ਨੂੰ ਪਹਿਲ ਦੇਵੇਗਾ ਕਿਉਂਕਿ ਜਿਹੋ ਜਿਹਾ ਹਸ਼ਰ ਤੁਹਾਡੇ ਭਰਾ ਨਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੇਰੇ ਲਈ ਇਸ ਮੁਸ਼ਕਲ ਘੜੀ ਵਿੱਚੋਂ ਉਭਰਨਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਘ ਟਨਾ ਨੂੰ 40 ਦਿਨ ਹੋ ਗਏ ਹਨ ਅਤੇ ਇਸ ਵਾਰਦਾਤ ਵਿਚ ਸ਼ਾਮਲ ਦੋ ਪਾਪੀ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ਅਤੇ ਬੜੇ ਦੁੱਖ ਦੀ ਗੱਲ ਹੈ ਕਿ ਉਹ ਅਜੇ ਤੱਕ ਕਾਨੂੰਨ ਦੇ ਸ਼ਿਕੰਜੇ ਵਿੱਚ ਨਹੀਂ ਆਏ ਕਿਉਂਕਿ ਸ਼ਾਇਦ ਸਰਕਾਰ ਹਾਲੇ ਕਿਸੇ ਹੋਰ ਵਾਰਦਾਤ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਸਰਕਾਰ ਦੀਆਂ ਮੁਫ਼ਤ ਦੀਆਂ ਸਹੂਲਤਾਂ ਨੂੰ ਛੱਡ ਕੇ ਨੌਜਵਾਨਾਂ ਨੂੰ ਬਚਾਈਏ।

ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪਰਿਵਾਰ ਤੇ ਇਲਾਕੇ ਦਾ ਭਲਾ ਕਰਨ ਲਈ ਕੈਨੇਡਾ ਤੋਂ ਵਾਪਸ ਪਰਤਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ। ਉਸ ਦੀ ਕਦਰ ਨਹੀਂ ਕਰ ਸਕਿਆ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਬੁਰੇ ਸਿਸਟਮ ਦੀ ਭੇਟ ਚੜ੍ਹ ਗਏ। ਬਹੁਤ ਭਿ ਆਨਕ ਸਮਾਂ ਚੱਲ ਰਿਹਾ ਹੈ। ਇਹ ਇਕੱਲੇ ਸਿੱਧੂ ਦਾ ਕਤ ਲ ਨਹੀਂ ਹੈ। ਅਸੀਂ ਇਕ ਈਮਾਨਦਾਰ ਨੇਤਾ, ਮਿਹਨਤੀ ਨੌਜਵਾਨ ਤੇ ਕਲਮ ਦਾ ਧਨੀ ਸਿੱਖ ਚਿਹਰਾ ਗੁਆ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਸਾਹ ਲੈਣਾ ਬਹੁਤ ਜ਼ਰੂਰੀ ਹੈ। ਮੂਸੇਵਾਲਾ ਦੇ ਭੋਗ ‘ਤੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਪੌਦੇ ਲਗਾਓ। ਸਿੱਧੂ ਦੀ ਮੌ ਤ ਦੀ ਭਰਪਾਈ ਕੁਝ ਚੰਗੇ ਕੰਮ ਤੋਂ ਕਰੋ। ਮੂਸੇਵਾਲਾ ਦੇ ਭੋਗ ਸਮਾਗਮ ਵਿਚ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਵੀ ਅਪੀਲ ਕੀਤੀ ਸੀ ਕਿ ਮੂਸੇਵਾਲਾ ਦੀ ਯਾਦ ਵਿਚ ਪੌਦੇ ਜ਼ਰੂਰ ਲਗਾਓ।

Exit mobile version