The Khalas Tv Blog Punjab ਸਿੱਧੂ ਮੂਸੇਵਾਲਾ ਹੋਇਆ ਬਾਗੀ
Punjab

ਸਿੱਧੂ ਮੂਸੇਵਾਲਾ ਹੋਇਆ ਬਾਗੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਨੇ ਪਾਰਟੀ ਦੇ ਫੈਸਲੇ ਦੀ ਉਡੀਕ  ਕੀਤੇ ਬਗੈਰ ਹੀ ਬਗਾਵਤ ਦਾ ਝੰਡਾ ਚੁੱਕ ਲਿਆ ਹੈ । ਉਨ੍ਹਾਂ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਮਾਨਸਾ ਛੱਡ ਕੇ ਕਿਤੇ ਨਹੀਂ ਜਾਣਗੇ। ਉਹਨਾਂ ਸਪਸ਼ਟ ਕੀਤਾ ਕਿ ਟਿਕਟ ਮਿਲੇ ਜਾਂ ਨਾ ਮਿਲੇ ਉਹ ਮਾਨਸਾ ਤੋਂ ਚੋਣ ਲੜਨਗੇ। ਇਸ ਬਿਆਨ ਤੋਂ ਬਾਅਦ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਜੇਕਰ ਮਾਨਸਾ ਦੇ ਟਕਸਾਲੀ ਕਾਂਗਰਸੀਆਂ ਵੱਲੋਂ ਹੋ ਰਹੇ ਵਿਰੋਧ ਕਾਰਨ ਪਾਰਟੀ ਸਿੱਧੂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਤੌਰ ‘ਤੇ ਕਾਂਗਰਸ ਖਿਲਾਫ ਵੀ ਚੋਣ ਲੜ ਸਕਦੇ ਹਨ । ਉਹ  ਹਾਲੇ ਇੱਕ ਮਹੀਨਾ ਪਹਿਲਾਂ ਦੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ ।

Exit mobile version