‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (SIDHU MOOSE WALA) ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ `ਚ ਬਣਿਆ ਰਹਿੰਦਾ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਯੂਟਿਊਬ ਨੇ ਸਭ ਤੋਂ ਜ਼ਿਆਦਾ ਗਾਣੇ ਚੱਲਣ ਤੇ ਇਕ ਕਰੋੜ ਤੋਂ ਉੱਪਰ ਸਬਸਕ੍ਰਾਈਬਰ ਹੋਣ ‘ਤੇ ਸਨਮਾਨ ਵਜੋਂ ਡਾਇਮੰਡ ਪਲੇਅ ਬਟਨ (Diamond Play Button) ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤ ਬਲਕੌਰ ਸਿੰਘ ਵੱਲੋਂ ਇਸ ਡਾਇਮੰਡ ਪਲੇਅ ਬਟਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਨੂੰ ਮਿਲਿਆ ਡਾਇਮੰਡ ਬਟਨ ਤੇ ਉਨ੍ਹਾਂ ਦੀ ਤਸਵੀਰ ਨਾਲ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜੀ ਖੜ੍ਹੇ ਹਨ। ਲੋਕਾਂ ਵੱਲੋਂ ਸਿੱਧੂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ ⛳️@iSidhuMooseWala @YouTubeIndia pic.twitter.com/tpnvWq5I0M
— Sardar Balkaur Singh Sidhu (@iBalkaurSidhu) October 1, 2022
ਮੂਸੇਵਾਲਾ ਨੂੰ ਯੂਟਿਊਬ ਪਲੇਟਫਾਰਮ ’ਤੇ ਇਕ ਕਰੋੜ ਤੋਂ ਵੱਧ ਚਾਹੁਣ ਵਾਲੇ ਮਿਲਣ ’ਤੇ ਯੂਟਿਊਬ ਤੋਂ ‘ਡਾਇਮੰਡ ਪਲੇਅ ਬਟਨ’ ਪ੍ਰਾਪਤ ਹੋਇਆ ਹੈ। ਉਸ ਦੇ ਯੂਟਿਊਬ ਚੈਨਲ ਦੇ ਇਸ ਵੇਲੇ 1 ਕਰੋੜ 69 ਲੱਖ ਪ੍ਰਸ਼ੰਸਕ ਹਨ। ਜਾਣਕਾਰੀ ਅਨੁਸਾਰ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਦੁਆਰਾ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ। ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ। ਇਸ ਪੰਜਾਬੀ ਗਾਇਕ ਨੇ ਆਪਣੇ 5 ਸਾਲ ਦੇ ਮਿਊਜ਼ਿਕ ਕੈਰੀਅਰ ’ਚ ਇੰਡਸਟਰੀ ਨੂੰ ਦਮਦਾਰ ਗੀਤ ਦਿੱਤੇ ਹਨ।
ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਯੂਟਿਊਬ ‘ਤੇ ਸਰਦਾਰੀ ਕਾਇਮ, ਮਿਲਿਆ ਆਹ ਸਨਮਾਨ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-ਦੁਨੀਆਂ ਤੇ ਚੜ੍ਹਤ ਦੇ ਝੰਡੇ ਝੂਲਦੇ” ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਸਿਰਜਣਹਾਰ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਦੁਆਰਾ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ। ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ।