The Khalas Tv Blog Punjab ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਹੋਇਆ ਰਿਲੀਜ਼, ਕੁਝ ਮਿੰਟਾਂ ‘ਚ ਹੀ ਲੱਖਾਂ ਵਿਊਜ਼
Punjab

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਹੋਇਆ ਰਿਲੀਜ਼, ਕੁਝ ਮਿੰਟਾਂ ‘ਚ ਹੀ ਲੱਖਾਂ ਵਿਊਜ਼

Sidhu Moosewala's new song released, broke records in a few minutes, Drippy, AR Paisley, Sidhu Moose Wala, Punjabi songs, singers

Sidhu Moosewala's new song released, broke records in a few minutes

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ‘Drippy’ ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਮੂਸੇਵਾਲਾ ਦਾ ਇਹ ਗੀਤ ਸਵੇਰੇ 10.02 ਮਿੰਟ ‘ਤੇ ਰਿਲੀਜ਼ ਹੋਇਆ। ਕੁਝ ਹੀ ਮਿੰਟਾਂ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ।

ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ। ਗੀਤ ਦੇ ਬੋਲ ਕਾਫੀ ਧਾਕੜ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੂਸੇਵਾਲਾ ਦੇ ਗੀਤ ਰਿਲੀਜ਼ ਹੋਏ ਹਨ, ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਿਆਰ ਮਿਲਿਆ ਹੈ। “ਜੱਟਾ ਵੇ ਜੱਟਾ ਕਿਵੇਂ ਐ” ਦੇ ਬੋਲਾਂ ਤੋਂ ਸਿੱਧੂ ਮੂਸੇਵਾਲਾ ਦਾ ‘Drippy’ ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਯੂ ਟਿਊਬ ਰਿਲੀਜ਼ ਕੀਤਾ ਗਿਆ। ਗੀਤ ਦਾ ਅਜੇ ਆਡੀਓ ਟਰੈਕ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਵਿਚ ਰਿਲੀਜ਼ ਕੀਤੀ ਜਾਵੇਗੀ।

Drippy (Official Video) | Sidhu Moose Wala | Mxrci | AR Paisley

ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦਾ ਪਤਾ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ। ਉਸ ਦੇ ਯੂਟਿਊਬ ‘ਤੇ ਇਸ ਗਾਣੇ ਦੀ ਰਿਲੀਜ਼ ਲਈ ਹਜ਼ਾਰਾਂ ਲੋਕ ਇੰਤਜ਼ਾਰ ਕਰ ਰਹੇ ਸਨ। ਇਸ ਗਾਣੇ ‘ਚ ਮੂਸੇਵਾਲਾ ਨੇ ਵਿਦੇਸ਼ ਰੈਪਰਾਂ ਮਰਸੀ ਤੇ ਪੇਸਲੀ ਨਾਲ ਕੋਲੈਬ ਕੀਤਾ ਸੀ। ਇਹ ਦੋਵੇਂ ਹੀ ਰੈਪ ਦੀ ਦੁਨੀਆ ਦੇ ਦਿੱਗਜ ਸਟਾਰਜ਼ ਹਨ। ਦੱਸ ਦਈਏ ਕਿ ਖਬਰ ਲਿਖੇ ਜਾਣ ਤੱਕ ਇਸ ਗਾਣੇ ਨੂੰ ਕੁੱਝ ਹੀ ਮਿੰਟਾਂ ‘ਚ ਢਾਈ ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦੇ ਛੇਵਾਂ ਗਾਣਾ ਹੈ। ਇਸ ਗੀਤ ਤੋਂ ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ । ਜਿਸ ਨੂੰ 3 ਕਰੋੜ 10 ਲੱਖ ਵਿਊਜ਼ ਮਿਲੇ ਹਨ। 8 ਜੁਲਾਈ 2023 ਨੂੰ ਗੀਤ ਚੋਰਨੀ ਰਿਲੀਜ ਕੀਤਾ ਗਿਆ ਸੀ । ਜਿਸ ਨੂੰ ਹੁਣ ਤੱਕ 5.4 ਕਰੋੜ ਲੋਕ ਯੂ-ਟਿਉਬ ‘ਤੇ ਵੇਖ ਚੁੱਕੇ ਹਨ । ਮੂਸੇਵਾਲਾ ਦਾ ਗੀਤ ਚੋਰਨੀ ਰਿਲੀਜ ਤੋਂ ਪਹਿਲਾਂ ਹੀ ਚੋਰੀ ਹੋ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਫੈਨਸ ਨੇ ਇਸ ਗੀਤ ਨੂੰ ਖਾਸ ਸਮਝ ਕੇ ਕਾਫੀ ਜ਼ਿਆਦਾ ਸੁਣਿਆ ਸੀ ।

ਪਹਿਲੇ 2 ਘੰਟੇ ਦੇ ਅੰਦਰ ਗੀਤ ਨੇ 2 ਲੱਖ ਵਿਉਜ਼ ਹਾਸਲ ਕਰ ਲਏ ਸਨ । ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਤੋਂ ਪਹਿਲਾਂ ਗਾਣਾ SYL ਰਿਲੀਜ਼ ਹੋਇਆ ਸੀ । ਜਿਸ ਨੇ 72 ਘੰਟਿਆਂ ਦੇ ਅੰਦਰ 2.7 ਕਰੋੜ ਵਿਉਜ਼ ਹਾਸਲ ਕਰ ਲਏ ਸਨ ਪਰ ਭਾਰਤ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ । ਸਿੱਧੂ ਦਾ ਦੂਜਾ ਗੀਤ 8 ਨਵੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਹੋਇਆ ਸੀ । ਇਹ ਗੀਤ ਹਰੀ ਸਿੰਘ ਨਲਵਾ ‘ਤੇ ਲਿਖਿਆ ਗਿਆ ਸੀ। ਜਦਕਿ ਤੀਜਾ ਗੀਤ 7 ਅਪ੍ਰੈਲ 2023 ਨੂੰ ਮੇਰਾ ਨਾਂ ਰਿਲੀਜ ਕੀਤਾ ਗਿਆ ਸੀ । ਚੌਥਾ ਗਾਣਾ ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ

Exit mobile version