The Khalas Tv Blog Punjab ਸਿੱਧੂ ਮੂਸੇਵਾਲਾ ਮਾਮਲੇ ‘ਚ ਅਦਾਲਤ ਨਹੀਂ ਪਹੁੰਚਿਆ ਗਵਾਹ, ਅਦਾਲਤ ਨੇ ਦਿੱਤੀ ਅਗਲੀ ਤਰੀਕ
Punjab

ਸਿੱਧੂ ਮੂਸੇਵਾਲਾ ਮਾਮਲੇ ‘ਚ ਅਦਾਲਤ ਨਹੀਂ ਪਹੁੰਚਿਆ ਗਵਾਹ, ਅਦਾਲਤ ਨੇ ਦਿੱਤੀ ਅਗਲੀ ਤਰੀਕ

ਸਿੱਧੂ ਮੂਸੇ ਵਾਲਾ (Sidhu Moose Wala) ਕਤਲ ਮਾਮਲੇ ਵਿੱਚ ਮਾਨਸਾ ਅਦਾਲਤ (Mansa Court) ਨੇ 1 ਮਈ ਨੂੰ ਸਾਰੇ ਮੁਲਜ਼ਮਾਂ ਵਿਰੁਧ ਦੋਸ਼ ਤੈਅ ਕਰ ਦਿੱਤੇ ਸਨ, ਜਿਸ ਤੋਂ ਬਾਅਦ ਹੁਣ ਚਸ਼ਮਦੀਦਾ ਦੀਆਂ ਗਵਾਹੀਆਂ ਹੋਣੀਆਂ ਸਨ। 20 ਮਈ ਨੂੰ ਚਸ਼ਮਦੀਦ ਗੁਰਪ੍ਰੀਤ ਸਿੰਘ ਦੀ ਗਵਾਹੀ ਹੋਣੀ ਸੀ, ਜੋ ਅੱਜ ਮਿੱਥੀ ਤਰੀਕ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 5 ਜੁਲਾਈ ਰੱਖੀ ਹੈ। ਦੱਸ ਦੇਈਏ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਹੋਣ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਟਰਾਇਲ ਚਲਾਉਣ ਦੇ ਰਾਹ ਪੱਧਰਾ ਹੋ ਗਿਆ ਸੀ। ਜਿਸ ਕਾਰਨ ਹੁਣ ਗਵਾਹੀਆਂ ਚਲ ਰਹੀਆਂ ਸਨ।

ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਉਸ ਦੇ ਮਾਪਿਆਂ ਵੱਲੋਂ ਇੰਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਹੋਈ ਮੌਤ, ਦੋਸਤ ਜ਼ਖ਼ਮੀ

 

Exit mobile version