‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਿਕ ਹੁੰਦਾ ਹੋਇਆ ਵੀ ਦੇਸੀ ਜੱਟ ਵਾਂਗ ਪਿੰਡ ‘ਚ ਰਹਿੰਦਾ ਸੀ, ਆਉਂਦੇ ਜਾਂਦੇ ਪ੍ਰਸ਼ੰਸਕ ਨਾਲ ਫੋਟੋ ਖਿਚਵਾਉੰਦਾ ਸੀ, ਪਿੰਡ ਵਾਲਿਆਂ ਨੂੰ ਮਾਨ ਸਤਿਕਾਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਨਿੱਕੀ ਜਿਹੀ ਜ਼ਿੰਦਗੀ ਵਿੱਚ ਦੌਲਤ, ਸ਼ੌਹਰਤ ਤੇ ਇੱਜ਼ਤ ਪੱਖੋਂ ਵੱਡਾ ਨਾਮ ਕਮਾਉਣਾ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ।
ਕਤਲ ਦੀ ਵਾਰਦਾਤ ਤੋਂ ਬਾਅਦ ਹਰ ਕਿਸੇ ਦਾ ਰੋਇਆ ਦਿਲ ਤੇ ਭਰੀਆਂ ਅੱਖਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਿੱਧੂ ਨੇ ਸਿਰਫ ਪੈਸੇ ਨਹੀਂ ਦਿਲਾਂ ਦੀ ਕਮਾਈ ਵੀ ਕੀਤੀ। ਆਖਰੀ ਵਿਦਾਈ ਮੌਕੇ ਲੋਕਾਂ ਦਾ ਇਕੱਠ ਗਵਾਹ ਹੈ ਕਿ ਸਿੱਧੂ ਮੂਸੇਵਾਲੇ ਦੀ ਮਕਬੂਲੀਅਤ ਸਿਰਫ ਉਸਦੇ ਗੀਤਾਂ ਦਾ ਹੰਕਾਰ ਨਹੀਂ ਸੀ, ਅਸਲ ਦੇ ਵਿੱਚ ਵੀ ਲੋਕ ਉਸਨੂੰ ਚਾਹੁੰਦੇ ਸੀ। ਸਿੱਧੂ ਮੂਸੇਵਾਲਾ ਦੀ ਗਾਇਕੀ ਜਾਂ ਉਹਦੇ ਬੋਲਾਂ ਨਾਲ ਲੋਕਾਂ ਦੀ ਸਹਿਮਤੀ ਵੀ ਜੁੜੀ ਹੋਈ ਸੀ ਤੇ ਅਸਿਹਮਤੀ ਵੀ, ਪਰ ਜਿਸ ਭਿਆ ਨਕ ਤਰੀਕੇ ਨਾਲ ਮੂਸੇਵਾਲੇ ਨੂੰ ਖਤਮ ਕੀਤਾ ਗਿਆ, ਕ ਤਲ ਕੀਤਾ ਗਿਆ, ਦੁਨੀਆ ਵਿੱਚ ਵੱਸਦੇ ਹਰ ਪੰਜਾਬੀ ਦੇ ਦਿਲਾਂ ਨੂੰ ਧੂਹ ਪੈ ਗਈ।
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਇੰਝ ਟੁੱਟ ਜਾਵੇਗਾ, ਹਾਲੇ ਤੱਕ ਮਾਪਿਆਂ ਨੂੰ ਤਾਂ ਦੂਰ, ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਮਹਿੰਦਰਾ ਥਾਰ ਵਿੱਚ ਜ਼ਿੰਦਗੀ ਦੀ ਆਖਰੀ ਸਵਾਰੀ ਕਰਦੇ ਹੋਏ ਸਿੱਧੂ ਮੂਸੇਵਾਲਾ ਦਾ assasination ਉਸਦੇ ਕੁੱਝ ਦਿਨ ਪਹਿਲਾਂ ਆਪਣੇ ਹੀ ਲਿਖੇ ਹੋਏ ਗੀਤ “The Last Ride” ਤੇ ਪੂਰੀ ਤਰਾਂ ਢੁੱਕਦਾ ਹੈ। ਗੀਤ ਸੁਣੋ ਤਾਂ ਲੱਗਦੈ ਜਿਵੇਂ ਸਿੱਧੂ ਨੇ ਆਪਣੀ ਹੋਣੀ ਆਪਣੇ ਹੱਥਾਂ ਨਾਲ ਆਪ ਲਿਖੀ ਹੋਵੇ।
ਪੰਜਾਬੀ ਗਾਇਕੀ ਤੇ ਰੈਪ ਦੇ ਬਾਦਸ਼ਾਹ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਸਧਾਰਨ ਜਿਹੇ ਪਿੰਡ ਮੂਸਾ ਵਿੱਚ ਹੋਇਆ ਸੀ। ਉਸ ਦਾ ਪੂਰਾ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਰਫ਼ ਭੋਲਾ ਸਿੰਘ ਰਿਟਾਇਰ ਫੌਜੀ ਹਨ, ਮਾਂ ਚਰਨਜੀਤ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ।
ਸਿੱਧੂ ਮੂਸੇਵਾਲਾ ਨੂੰ ਛੋਟੀ ਉਮਰ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਸ ਨੇ ਛੇਵੀਂ ਕਲਾਸ ਤੋਂ ਹੀ ਹਿਪ ਹੌਪ ਗੀਤ ਸੁਣਨਾ ਸ਼ੁਰੂ ਕਰ ਦਿੱਤਾ ਸੀ। ਉਹ ਰੈਪਰ ਟੁਪੈਕ ਸ਼ਾਕੁਰ ਤੋਂ ਕਾਫੀ ਪ੍ਰਭਾਵਿਤ ਸੀ। ਮੂਸੇਵਾਲਾ ਨੇ ਗਾਇਕੀ ਲੁਧਿਆਣਾ ਦੇ ਹਰਵਿੰਦਰ ਬਿੱਟੂ ਤੋਂ ਸਿੱਖੀ ਸੀ। ਸਾਲ 2016 ਵਿੱਚ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਗ੍ਰੈਜੁਏਸ਼ਨ ਕਰਨ ਤੋਂ ਬਾਅਦ ਮੂਸੇਵਾਲਾ ਕੈਨੇਡਾ ਚਲਾ ਗਿਆ ਸੀ। ਉੱਥੇ ਰਹਿੰਦਿਆਂ ਹੀ ਉਸਦੇ ਗਾਇਕੀ ਸਫਰ ਦੀ ਸ਼ੁਰੂਆਤ ਹੋਈ।
ਗਾਇਕੀ ਸਫ਼ਰ ਦੀ ਸ਼ੁਰੂਆਤ
ਸਿੱਧੂ ਮੂਸੇਵਾਲਾ ਦਾ ਪਹਿਲਾ ਗਾਣਾ G Wagon’’ ਕਨੈਡਾ ਵਿੱਚ ਹੀ ਰਿਲੀਜ਼ ਹੋਇਆ। ਇਸ ਗਾਣੇ ਤੋਂ ਬਾਅਦ ਉਸ ਨੇ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਸਾਲ 2020 ਵਿੱਚ “Old School” ਪ੍ਰੇਮ ਢਿੱਲੋਂ ਤੇ ਸਿੱਧੂ ਮੂਸੇਵਾਲਾ ਦਾ ਗਾਣਾ ਪ੍ਰਸ਼ੰਸਕਾ ਨੇ ਵਾਹਵਾ ਪਸੰਦ ਕੀਤਾ। ਸਿੱਧੂ ਮੂਸੇਵਾਲਾ ਨੂੰ ਅਸਲੀ ਪਛਾਣ 2017 `ਚ ਆਏ ਗੀਤ “ਸੋ ਹਾਈ” ਤੋਂ ਮਿਲੀ ਸੀ। ਇਸ ਗੀਤ ਲਈ ਉਨ੍ਹਾਂ ਨੂੰ ਬ੍ਰਿੱਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼ `ਚ ਬੈਸਟ ਗੀਤਕਾਰ ਦਾ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜੱਟ, ਟੋਚਨ, ਸੈਲਫ਼ ਮੇਡ, ਫ਼ੇਮਸ ਅਤੇ ਵਾਰਨਿੰਗ ਸ਼ਾਟਸ ਵਰਗੇ ਮਿਊਜ਼ਿਕ ਵੀਡੀਓਜ਼ ਜਾਰੀ ਕੀਤੇ। ਸਾਲ 2018 `ਚ ਉਨ੍ਹਾਂ ਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਡਾਲਰ ਗੀਤ ਗਾਇਆ। ਪੰਜਾਬੀ ਫ਼ਿਲਮਾਂ `ਚ ਸਿੱਧੂ ਦਾ ਇਹ ਪਹਿਲਾ ਗੀਤ ਸੀ। ਇਸ ਗਾਣੇ ਉੱਤੇ ਬਹੁਤ ਸਾਰੇ ਮੀਮਸ ਵੀ ਬਣੇ ਸੀ ਤੇ 2018 ਵਿੱਚ ਉਸਨੂੰ ਸਟੇਜ ਸ਼ੋਅ ਮਿਲਣੇ ਸ਼ੁਰੂ ਵੀ ਹੋ ਗਏ ਸੀ।
ਮੂਸੇਵਾਲਾ ਆਪਣੇ ਗਾਣੇ ਆਪ ਹੀ ਲਿਖਦਾ ਸੀ, ਪਰ ਉਸਦੀ ਜ਼ਿਆਦਾ ਪ੍ਰਸਿੱਧੀ ਗਾਇਕ ਤੇ ਰੈਪਰ ਵਜੋਂ ਬਣੀ। ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਵੀ ਇੱਕ ਗੀਤਕਾਰ ਵਜੋਂ ਕੀਤੀ ਸੀ। ਗਾਇਕ ਨਿੰਜਾ ਲਈ ਗੀਤ ‘ਲਾਇਸੈਂਸ’ਸਿੱਧੂ ਦਾ ਸਭ ਤੋਂ ਪਹਿਲਾ ਗਾਣਾ ਸੀ, ਜੋ ਕਿਸੇ ਗਾਇਕ ਲਈ ਲਿਖਿਆ ਸੀ।
ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਪਾਲੀਵੁੱਡ ਹੀ ਨਹੀਂ, ਬਾਲੀਵੁੱਡ ਗੀਤ ਵੀ ਗਾਏ ਸੀ। ਉਸ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫ਼ੈਨ ਫ਼ੋਲੋਇੰਗ ਸੀ। ਇੰਸਟਾਗ੍ਰਾਮ `ਤੇ ਸਿੱਧੂ ਦੇ ਕਰੀਬ 85 ਲੱਖ ਫ਼ੋਲੋਅਰਜ਼ ਹਨ। ਸਿੱਧੂ ਮੂਸੇਵਾਲਾ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿਸ ਦੇ ਕਰੀਬ ਇੱਕ ਕਰੋੜ 13 ਲੱਖ ਸਬਸਕ੍ਰਾਈਬਰਜ਼ ਹਨ। ਮੂਸੇਵਾਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਗਿਣਿਆ ਜਾਂਦਾ ਸੀ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਇੱਕ ਗੀਤ ਗਾਉਣ ਲਈ 8 ਲੱਖ ਦੇ ਕਰੀਬ ਫ਼ੀਸ ਲੈਂਦਾ ਸੀ ਤੇ ਲਾਈਵ ਪਰਫ਼ਾਰਮੈਂਸ ਲਈ ਉਹ 20 ਲੱਖ ਰੁਪਏ ਲੈਂਦਾ ਸੀ। ਆਉਂਦੇ ਜੁਲਾਈ ਅਗਸਤ ਮਹੀਨੇ ਵਿੱਚ ਮੂਸੇਵਾਲੇ ਨੇ ਆਪਣੇ ਪੁਰਾਣੇ ਦੋਸਤ ਸਨੀ ਮਾਲਟਨ ਨਾਲ ਕੈਨੇਡਾ ਤੇ ਅਮਰੀਕਾ ਤੇ ਸ਼ੋਅ ਵੀ ਕਰਨੇ ਸੀ।
ਭਾਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਕਰੀਅਰ `ਚ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ ਪਰ ਉਸਦਾ ਨਾਤਾ ਵਿਵਾਦਾਂ ਨਾਲ ਵੀ ਜੁੜਿਆ ਰਿਹਾ। ਸਿੱਧੂ ਮੂਸੇਵਾਲਾ `ਤੇ ਅਕਸਰ ਇਹ ਇਲਜ਼ਾਮ ਲੱਗਦੇ ਸਨ ਕਿ ਉਹ ਆਪਣੇ ਗੀਤਾਂ ਵਿੱਚ ਗੰਨ ਕਲਚਰ ਨੂੰ ਹੱਲਾਸ਼ੇਰੀ ਦਿੰਦਾ ਸੀ।
ਪਹਿਲਾ ਵਿਵਾਦ
ਸਾਲ 2019 ਵਿੱਚ ਸਿੱਧੂ ਮੂਸੇਵਾਲਾ ਦਾ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਿਵਾਦ ਹੋਇਆ ਸੀ। ਦੋਵਾਂ ਗਾਇਕਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਇੱਕ ਦੂਜੇ ਖਿਲਾਫ਼ ਗੁੱਸਾ ਕੱਢਿਆ ਅਤੇ ਗੀਤਾਂ ਰਾਹੀਂ ਹਿੰਸਾ ਉਤਸ਼ਾਹਿਤ ਕਰਨ ਦੇ ਦੋਸ਼ ਲਾਏ।
ਦੂਜਾ ਵਿਵਾਦ
ਸਾਲ 2019 ਵਿੱਚ ਮੂਸੇਵਾਲਾ ਦੇ ਗੀਤ ‘ਜੱਟੀ ਜਿਊਣੇ ਮੋੜ ਦੀ ਬੰਦੂਕ ਵਰਗੀ’ ਵੀ ਵਿਵਾਦਾਂ ਵਿੱਚ ਘਿਰ ਗਿਆ। ਇਸ ਗਾਣੇ ਵਿੱਚ ਮੂਸੇਵਾਲਾ ਉੱਤੇ 18ਵੀਂ ਸਦੀ ਦੀ ਮਹਾਨ ਯੋਧਾ ਮਾਈ ਭਾਗੋ ਦੀ ਭੂਮਿਕਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਸੀ ਜਿਸਦਾ ਸਿੱਖ ਭਾਈਚਾਰੇ ਨੇ ਤਿੱਖਾ ਵਿਰੋਧ ਕੀਤਾ ਸੀ, ਹਾਲਾਂਕਿ ਬਾਅਦ ਵਿੱਚ ਪਰਿਵਾਰ ਸਮੇਤ ਅਕਾਲ ਤਖਤ ਸਾਹਿਬ ਜਾ ਕੇ ਮੁਆਫੀ ਵੀ ਮੰਗ ਲਈ ਸੀ ਤੇ ਗੀਤ ਚੋਂ ਇਲ ਲਾਈਨਾਂ ਵੀ ਹਟਾ ਦਿੱਤੀਆਂ ਸੀ।
ਤੀਜਾ ਵਿਵਾਦ
ਮਈ 2020 ਵਿੱਚ ਮੂਸੇਵਾਲਾ ਦਾ ਕੁੱਝ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਏਕੇ -47 ਦੀ ਸਿਖਲਾਈ ਲੈਣ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਉੱਤੇ ਆਰਮਸ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ, ਇਸ ਤੋਂ ਬਾਅਦ ਮੂਸੇਵਾਲਾ ਨੇ ਸੰਜੂ ਗੀਤ ਗਾ ਕੇ ਆਪਣੀ ਤੁਲਨਾ ਸੰਜੇ ਦੱਤ ਨਾਲ ਕੀਤੀ ਤਾਂ ਉਸ ਗੀਤ ਨੂੰ ਲੈ ਕੇ ਵੀ ਸਿੱਧੂ ਤੇ ਕੇਸ ਦਰਜ ਹੋਇਆ, ਸਿੱਧੂ ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਮੁੜ ਦੋਸ਼ ਲੱਗੇ।
ਚੌਥਾ ਵਿਵਾਦ
ਦਸੰਬਰ 2020 ਵਿੱਚ ਪੰਜਾਬ ਮਾਈ ਮਦਰਲੈਂਡ ਗੀਤ ਲਈ ਵੀ ਮੂਸੇਵਾਲਾ ਵਿਵਾਦਾਂ ਵਿੱਚ ਘਿਰਿਆ ਸੀ। ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਉੱਤੇ ਖਾਲਿਸਤਾਨ ਦੇ ਪੱਖ ਵਿੱਚ ਗੱਲ ਕਰਨ ਦਾ ਦੋਸ਼ ਲੱਗਾ ਸੀ। ਗਾਣੇ ਵਿੱਚ ਮੂਸੇਵਾਲਾ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਵਡਿਆਈ ਕੀਤੀ ਸੀ।
ਪੰਜਵਾਂ ਵਿਵਾਦ
ਅਪ੍ਰੈਲ 2022 ਵਿੱਚ ਆਪ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਚੋਣ ਹਾਰਨ ਤੋਂ ਬਾਅਦ ਮੂਸੇਵਾਲਾ ਨੇ ਸਕੇਪਗੋਟ ਸਿਰਲੇਖ ਨਾਲ ਇੱਕ ਗੀਤ ਰਿਲੀਜ਼ ਕੀਤਾ ਸੀ। ਗੀਤ ਵਿੱਚ ਉਸ ਨੇ ਖਾਸ ਕਰਕੇ ਆਪ ਪਾਰਟੀ ਸਮੇਤ ਹੋਰ ਵੀ ਕਈ ਲੀਡਰਾਂ ਨੂੰ ਨਿਸ਼ਾਨੇ ਉੱਤੇ ਲਿਆ ਲੋਕਾਂ ਨੂੰ ਵੀ ਤਿੱਖੇ ਸਵਾਲ ਕੀਤੇ ਅਤੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤੇ, ਆਪ ਸਰਕਾਰ ਨੇ ਉਸ ਸਮੇਂ ਦੋਸ਼ ਲਾਇਆ ਸੀ ਕਿ ਸਿੱਧੂ ਮੂਸੇਵਾਲਾ ਜਨਤਾ ਨੂੰ ਗੱਦਾਰ ਕਹਿ ਰਿਹਾ ਹੈ।
10 ਮਹੀਨੇ ਪਹਿਲਾਂ ਸਿੱਧੂ ਨੇ 295 ਲੱਗੇਗੀ ਗੀਤ ਰਿਲੀਜ਼ ਕੀਤਾ ਸੀ। ਇਹ ਗੀਤ ਪੰਜਾਬ ਵਿੱਚ ਵਾਪਰ ਰਹੀਆਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਬੇਬਾਕੀ ਨਾਲ ਜ਼ਿਕਰ ਕੀਤਾ ਗਿਆ ਸੀ।
ਮੂਸੇਵਾਲਾ ਦਾ ਆਖਰੀ ਗੀਤ
ਸਿੱਧੂ ਨੇ ਆਪਣੀ ਮੌ ਤ ਤੋਂ 4 ਦਿਨ ਪਹਿਲਾਂ 25 ਮਈ ਨੂੰ ਗੀਤ ‘ਲੈਵਲਸ’ ਰਿਲੀਜ਼ ਕੀਤਾ ਸੀ, ਜੋ ਉਸ ਦਾ ਆਖਰੀ ਗੀਤ ਹੋ ਨਿਬੜਿਆ, ਤੇ ਹਫਤੇ ਪਹਿਲਾਂ 15 ਮਈ ਨੂੰ ਗੀਤ ‘ਦਿ ਲਾਸਟ ਰਾਈਡ’ ਵੀ ਸਿੱਧੂ ਨੇ ਰਿਲੀਜ਼ ਕੀਤਾ ਸੀ ਜੋ ਸਿੱਧੂ ਦੀ ਹੋਣੀ ਹੋ ਨਿਬੜਿਆ। ਗੀਤ ਦੇ ਬੋਲ ਮੂਸੇਵਾਲਾ ਦੀ ਜਿੰਦਗੀ ‘ਚ ਸੱਚ ਸਾਬਤ ਹੋਏ। ਗੀਤ ਨੂੰ ਸੁਣ ਕੇ ਲੱਗਦਾ ਹੈ ਜਿਵੇਂ ਮੂਸੇਵਾਲਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅੰਦਾਜ਼ਾ ਸੀ। ਗੀਤ ਦੇ ਮੁੱਖੜਾ ਬੋਲ ਸਨ, ਚੋਬਰ ਦੇ ਚਹਿਰੇ ਉੱਤੇ ਨੂਰ ਦੱਸਦਾ…ਨੀ ਇਹਦਾ ਉਠੂਗਾ ਜਵਾਨੀ ‘ਚ ਜਨਾਜ਼ਾ’ ਬੱਲੀਏ, ‘ਮੋਢਿਆ ‘ਤੇ ਕਾਲ ਜਿਹਦੇ ਪਾਉਂਦਾ ਬੋਲੀਆਂ…’ਗਿਣਤੀ ਦੇ ਦਿਨ ਉਹ ਜਿਊਂਦੇ ਜੱਗ ‘ਤੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ..’ਮਰਦ ਮਸ਼ੂਕਾਂ ਵਾਗੂੰ ਮੌਤ ਉਡੀਕਦਾ ਖੋਰੇ ਕਦੋਂ ਖੜਕਾਊ ਦਰਵਾਜ਼ਾ ਮਿੱਠੀਏ…’ ਅਤੇ 29 ਮਈ ਨੂੰ ਉਸ ਦੀ ਥਾਰ ‘ਤੇ ਰਾਈਡ ਜ਼ਿੰਦਗੀ ਦੀ ‘ਦ ਲਾਸਟ ਰਾਈਡ’ ਬਣ ਗਈ।
ਮੂਸੇਵਾਲਾ ਵੱਲੋਂ ਗਾਏ ਗਏ ਕੁੱਝ ਗੀਤ
- ਸੋ ਹਾਈ (So High)
- ਸੇਮ ਬੀਫ (Same beef)
- ਜਸਟ ਲਿਸਨ (Just Listen)
- ਬੈਡਫੇਲਾ
- 295
- ਬਰੂਦ
- ਹਥਿਆਰ
- ਸੈਲਫਮੇਡ (Selfmade)
- ਡਾਲਰ (Dollar)
- ਟੋਚਨ
- ਲੀਜ਼ੈਂਡ (Legend)
- ਨੈਵਰ ਫੋਲਡ (Never Fold)
- ਡੈਵਿਲ (Devil)
- ਬਾਪੂ
- ਬੰਬੀਹਾ ਬੋਲੇ
- ਯੂਐੱਸ (US)
- ਡਾਰਕ ਲਵ (Dark Love)
- ਫੇਮੱਸ (Famous)
- ਓਲਡ ਸਕੂਲ (Old School)
- ਟਿੱਬਿਆਂ ਦਾ ਪੁੱਤ
- ਗੋਟ (Goat)
- ‘ਦ ਲਾਸਟ ਰਾਈਡ ( The Last Ride)
- ਲੈਵਲ (Level)
ਕਿੰਨੀਆਂ ਐਲਬਮਾਂ ਕੱਢੀਆਂ
ਮੂਸੇਵਾਲਾ ਨੇ 27 ਸਾਲ ਦੀ ਉਮਰ ਵਿੱਚ ਕੁੱਲ 60 Singles, ਤਿੰਨ ਐਲਬਮਾਂ ਕੱਢੀਆਂ ਹਨ। ਮੂਸੇਵਾਲਾ ਨੇ ਰਾਜਾ ਕੁਮਾਰੀ ਅਤੇ ਰੈਪਰ ਬੋਹੀਮੀਆ ਸੰਗੀਤਕਾਰਾਂ ਦੇ ਨਾਲ ਰਲ ਕੇ ਕੰਮ ਵੀ ਕੀਤਾ। ਸਿੱਧੂ ਨੇ ਦੋ ਪੰਜਾਬੀ ਫਿਲਮਾਂ ਮੂਸਾ ਜੱਟ, ਅਤੇ Yes I Am Student ਵਿੱਚ ਕੰਮ ਵੀ ਕੀਤਾ ਜੋ ਸੁਪਰ ਫਲਾਪ ਰਹੀਆਂ।
ਸਿਆਸਤ `ਚ ਰਹੇ ਅਸਫ਼ਲ
ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਸਿਆਸਤ ਦੇ ਨਾਲ ਨਾਤਾ ਰਿਹਾ ਹੈ ਤੇ ਲੰਘੀਆਂ ਚੋਣਾਂ ਵਿੱਚ ਉਹ ਖੁਦ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। ਸਾਲ 2021 `ਚ ਉਸਨੇ ਮਾਨਸਾ ਤੋਂ ਚੋਣ ਲੜੀ ਤੇ ਆਪ ਦੇ ਵਿਜੇ ਸਿਗੰਲਾ ਤੋਂ ਹਾਰ ਗਿਆ ਸੀ। ਮੂਸੇਵਾਲਾ ਵੱਲੋਂ ਕਾਂਗਰਸ `ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ `ਚ ਕਾਂਗਰਸ ਵੱਲੋਂ ਮਾਨਸਾ ਤੋਂ ਟਿਕਟ ਵੀ ਮਿਲੀ, ਪਰ ਸਿਆਸਤ `ਚ ਉਨ੍ਹਾਂ ਦੀ ਕਿਸਮਤ ਨੇ ਉਨ੍ਹਾਂ ਨੂੰ ਮਾਤ ਦਿਤੀ ਅਤੇ ਉਹ ਆਪ ਦੇ ਉਮੀਗਵਾਰ ਵਿਜੇ ਸਿੰਗਲਾ ਤੋਂ ਚੋਣ ਮੈਦਾਨ `ਚ ਹਾਰ ਗਏ।
ਮਹਿੰਗੀਆਂ ਕਾਰਾਂ ਦਾ ਸੀ ਸ਼ੌਕੀਨ
ਸਿੱਧੂ ਮੂਸੇਵਾਲਾ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕ ਸੀ। ਉਸ ਦੀ ਕਾਰ ਕੁਲੈਕਸ਼ਨ `ਚ ਲਗਜ਼ਰੀ ਕਾਰਾਂ ਲੈਂਡ ਰੋਵਰ, ਰੇਂਜ ਰੋਵਰ ਤੇ ਸਪੋਰਟ ਸ਼ਾਮਲ ਸਨ। ਇਨ੍ਹਾਂ ਦੀ ਕੀਮਤ 1.22 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਮੂਸੇਵਾਲਾ ਦੇ ਕੁਲੈਕਸ਼ਨ `ਚ ਇਸੁਜ਼ੂ ਡੀ ਮੈਕਸ ਵੀ ਕਰਾਸ ਜ਼ੈੱਡ, ਹਮਰ ਐਚ2 ਦੀ ਵੱਡੀ ਐਸਯੂਵੀ ਅਤੇ ਟੋਯੋਟਾ ਦੀ ਫ਼ਾਰਚੂਨਰ ਕਾਰਾਂ ਵੀ ਸ਼ਾਮਲ ਹਨ।
ਮੌ ਤ
ਸਿੱਧੂ ਮੂਸੇਵਾਲਾ ਦਾ ਐਤਵਾਰ ਦੀ ਸ਼ਾਮ ਨੂੰ ਬੜੀ ਬੇ ਰਹਿਮੀ ਨਾਲ ਗੋ ਲੀਆਂ ਮਾ ਰ ਕੇ ਕ ਤਲ ਕਰ ਦਿੱਤਾ ਗਿਆ। ਮੂਸੇਵਾਲਾ ਦੇ ਕ ਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਅਤੇ ਗੋਲਡੀ ਬਰਾੜ ਨੇ ਲਈ ਹੈ। ਪੋਸ ਟਮਾਰ ਟਮ ਰਿਪੋਰਟ ਮੁਤਾਬਕ ਮੂਸੇਵਾਲਾ ਦੇ ਸਰੀਰ ਉੱਤੇ 24 ਗੋ ਲੀਆਂ ਵੱਜੀਆਂ ਹਨ। ਸਿਰ, ਢਿੱਡ, ਛਾਤੀ ਅਤੇ ਪੈਰ ਵਿੱਚ ਗੋ ਲੀਆਂ ਦੇ ਨਿਸ਼ਾਨ ਮਿਲੇ ਹਨ। ਫੇਫੜਿਆਂ ਅਤੇ ਜਿਗਰ ਵਿੱਚ ਗੋ ਲੀਆਂ ਲੱਗਣ ਕਾਰਨ ਮੂਸੇਵਾਲਾ ਦੀ ਮੌਕੇ ਉੱਤੇ ਹੀ ਮੌ ਤ ਹੋਣ ਦਾ ਪਤਾ ਲੱਗਾ ਹੈ।
ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਦਿਲਦਾਰ ਟਰੈਕਟਰ 5911 ‘ਤੇ ਹੋਈ ਤੇ ਅੰਤਿਮ ਸ ਸਕਾਰ ਸਿੱਧੂ ਜਿੱਥੇ ਵਾਹੀ ਕਰਦਾ ਸੀ ਉਨਾਂ ਖੇਤਾਂ ਵਿੱਚ ਹੋਇਆ। ਮਾਂ ਪਿਉ ਨੇ ਲਾੜਾ ਬਣਾ ਕੇ ਸਿੱਧੂ ਨੂੰ ਆਖਰੀ ਵੇਲੇ ਵਿਦਾ ਕੀਤਾ। ਸਿੱਧੂ ਐਸੀ ਦਰ ਦਨਾਕ ਮੌ ਤ ਮ ਰਿਆ ਕਿ ਜਾਂਦਾ ਜਾਂਦਾ ਸਭ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਗਿਆ। ਲੋਕਾਂ ਦੇ ਦਿਲ ਕਹਿੰਦੇ ਹਨ ਕਿ ਸਿੱਧੂ ਦੀ ਮੌ ਤ ਦਾ ਇਨਸਾਫ ਅਦਾਲਤਾਂ ਕਰਨ ਜਾਂ ਨਾ ਪਰ ਉਹ ਅਕਾਲ ਪੁਰਖ ਜ਼ਰੂਰ ਕਰੇਗਾ।