The Khalas Tv Blog Punjab ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਰਬਸੰਮਤੀ ਨਾਲ ਨਹੀਂ ਚੁਣਿਆ ਸਰਪੰਚ! ਇਸ ਉਮੀਦਵਾਰ ਨੇ ਪੇਸ਼ ਕੀਤੀ ਦਾਅਵੇਦਾਰੀ
Punjab

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਰਬਸੰਮਤੀ ਨਾਲ ਨਹੀਂ ਚੁਣਿਆ ਸਰਪੰਚ! ਇਸ ਉਮੀਦਵਾਰ ਨੇ ਪੇਸ਼ ਕੀਤੀ ਦਾਅਵੇਦਾਰੀ

ਬਿਉਰੋ ਰਿਪੋਰਟ – ਪੰਜਾਬ ਵਿੱਚ ਜਿੱਥੇ ਸਰਬਸੰਮਤੀ ਦੇ ਨਾਲ ਪੰਚ ਅਤੇ ਸਰਪੰਚ (PUNJAB PANCHAYAT ELECTION 2024) ਚੁਣਨ ਦੇ ਨਾਂ ਦੇ ਕਰੋੜਾਂ ਦੀ ਬੋਲੀ ਲੱਗ ਰਹੀ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿੰਡ ਮੂਸਾ ਵਿੱਚ ਵੀ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (BALKAUR SINGH) ਨੇ ਸਰਬਸੰਮਤੀ ਨਾਲ ਸਰਪੰਚ ਅਤੇ ਪੰਚ ਚੁਣਨ ਦੀ ਅਪੀਲ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਖਿਲਾਫ਼ ਗੁਰਸ਼ਰਨ ਸਿੰਘ ਚੋਣ ਲੜਨਗੇ, ਖਬਰਾਂ ਮੁਤਾਬਿਕ ਉਹ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਰਹੇ ਹਨ।

ਪਹਿਲਾਂ ਸੋਸ਼ਲ ਮੀਡੀਆ ’ਤੇ ਖ਼ਬਰ ਚੱਲ ਰਹੀ ਸੀ ਕਿ ਮੂਸਾ ਪਿੰਡ ਮੂਸੇਵਾਰਾ ਦੇ ਪਿਤਾ ਬਲਕੌਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ ਪਰ ਪਿਤਾ ਦੇ ਨਜ਼ਦੀਕੀਆਂ ਨੇ ਦਾਅਵਾ ਕੀਤਾ ਹੈ ਅਜਿਹਾ ਨਹੀਂ ਹੋਇਆ ਹੈ। ਇਹ ਸਾਰੀਆਂ ਫ਼ਰਜ਼ੀ ਖ਼ਬਰਾਂ ਹਨ। ਹਾਲਾਂਕਿ ਇਹ ਜ਼ਰੂਰ ਹੈ ਕਿ ਪਿਤਾ ਨੇ ਸਰਬਸੰਮਤੀ ਨਾਲ ਚੋਣ ਕਰਨ ਦੀ ਅਪੀਲ ਜ਼ਰੂਰ ਕੀਤੀ ਸੀ।

ਇਸ ਤੋਂ ਪਹਿਲਾਂ ਪਿਛਲੀ ਵਾਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਪਿੰਡ ਦੀ ਸਰਪੰਚ ਚੁਣੀ ਗਈ ਸੀ। 2018 ਦੀਆਂ ਸਰਪੰਚੀ ਚੋਣਾਂ ਵਿੱਚ ਚਰਨ ਕੌਰ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਉਸ ਵੇਲੇ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਮਾਂ ਦੇ ਲਈ ਪ੍ਰਚਾਰ ਕੀਤਾ ਸੀ।

Exit mobile version