ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (SIDHU MOOSAWALA) ਦੇ ਫੈਨਜ਼ ਦੇ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਇਸ ਸਾਲ ਉਨ੍ਹਾਂ ਦਾ ਤੀਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਰਾ ਐਕਾਉਂਟ ’ਤੇ ਦਿੱਤੀ ਗਈ ਹੈ। ਸਿੱਧੂ ਦਾ ਨਵਾਂ ਗਾਣਾ 30 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਨਾਂ ਹੈ ਅਟੈਚ (ATTACH), ਇਸ ਵਿੱਚ ਮੂਸੇਵਾਲ ਦੇ ਨਾਲ ਸਟੀਲ ਬੈਂਗਲੇਜ਼ (STEEL BANGLEZ) ਫਰੈਡੋ (FREDO) ਵੀ ਨਜ਼ਰ ਆਉਣਗੇ।
ਇਸ ਸਾਲ ਸਿੱਧੂ ਮੂਸੇਵਾਲਾ ਦਾ ਪਹਿਲਾਂ ਗਾਣਾ ਸੰਨੀ ਮੈਲਟਨ ਦੇ ਨਾਲ ਆਇਆ ਸੀ। ਇਸ ਗਾਣੇ ਦਾ ਨਾਂ ‘410’ ਸੀ। ਇਸ ਤੋਂ ਬਾਅਦ ਇਸੇ ਸਾਲ ਜੂਨ ਮਹੀਨੇ ਦੇ ਅੰਦਰ ਮੂਸੇਵਾਲਾ ਦਾ ਨਵਾਂ ਗਾਣਾ ਡਿਲੀਮਾ ‘Dilemma’ ਆਇਆ ਸੀ। ਇਹ ਗਾਣਾ ਬ੍ਰਿਟਿਸ਼ ਰੈਪਰ ਸਟੈਫਲੋਨ ਡਾਨ (Stefflon Don) ਦੇ ਰਿਲੀਜ਼ ਕੀਤਾ ਸੀ।
ਮੌਤ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਮਰਨ ਤੋਂ ਪਹਿਲਾਂ ਇੰਨੇ ਗਾਣੇ ਗਾ ਕੇ ਗਿਆ ਹੈ ਕਿ ਉਹ 10 ਸਾਲ ਤੱਕ ਰਿਲੀਜ਼ ਕਰ ਸਕਦੇ ਹਨ।