The Khalas Tv Blog Punjab ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ:ਮਹੀਨੇ ਅੰਦਰ ਇਨਸਾਫ ਨਹੀਂ ਤਾਂ ਦੇਸ਼ ਛਡਾਂਗਾ
Punjab

ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ:ਮਹੀਨੇ ਅੰਦਰ ਇਨਸਾਫ ਨਹੀਂ ਤਾਂ ਦੇਸ਼ ਛਡਾਂਗਾ

Sidhu moosawala father give ultimatum to punjab police

ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਪੂਰੇ ਹੋਏ ਹਨ

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਪੂਰੇ ਹੋਣ ‘ਤੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੋਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਜੇਕਰ 25 ਨਵੰਬਰ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਉਹ ਆਪ ਜਾਕੇ ਸਿੱਧੂ ਦੀ FIR ਕੈਂਸਲ ਕਰਨ ਦੀ ਦਰਖਾਸਤ ਦੇਣਗੇ ਅਤੇ ਦੇਸ਼ ਛੱਡ ਦੇਣਗੇ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਉਨ੍ਹਾਂ ਨੇ DGP ਗੌਰਵ ਯਾਦਵ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਜੇਕਰ ਡੀਜੀਪੀ ਉਨ੍ਹਾਂ ਨੂੰ ਮਿਲ ਦੇ ਹਨ ਤਾਂ ਉਹ ਮੁਲਜ਼ਮਾਂ ਦਾ ਨਾਂ ਦੱਸਣਗੇ,ਪਿਤਾ ਨੇ ਕਿਹਾ ਜੇਕਰ ਮੈਂ ਪਹਿਲਾਂ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਤਾਂ ਉਹ ਭੱਜ ਸਕਦੇ ਹਨ। ਸਿਰਫ਼ ਇੰਨਾਂ ਹੀ ਨਹੀਂ ਬਲਕੌਰ ਸਿੰਘ ਨੇ NIA ਅਤੇ ਸਿੱਧੂ ਕਤਲ ਕਾਂਡ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪ੍ਰਿਤਪਾਲ ਨੂੰ ਲੈਕੇ ਵੀ ਗੰਭੀਰ ਇਲਜ਼ਾਮ ਲਗਾਏ ਹਨ ।

NIA ‘ਤੇ ਚੁੱਕੇ ਸਵਾਲ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬਿਨਾਂ ਅਫਸਾਨਾ ਖਾਨ ਦਾ ਨਾਂ ਲਏ NIA ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਗੋਲਡੀ ਬਰਾੜ ਦੇ ਕਹਿਣ ‘ਤੇ NIA ਅਫਸਾਨਾ ਖਾਨ ਤੋਂ ਪੁੱਛ-ਗਿੱਛ ਕਰ ਰਹੀ ਹੈ। ਕਿਉਂਕਿ ਉਸ ਨੇ ਸਿੱਧੂ ਦੇ ਨਾਲ ਗਾਣਾ ਗਾਇਆ ਸੀ ਅਤੇ ਪਰਿਵਾਰ ਦੀ ਨਜ਼ਦੀਕੀ ਹੈ। ਜਦਕਿ ਲਾਰੈਂਸ ਦੀ ਚੰਡੀਗੜ੍ਹ ਬੈਠੀ B ਟੀਮ ਦੇ ਮੈਂਬਰਾਂ ਨੂੰ ਹੁਣ ਤੱਕ ਏਜੰਸੀ ਨੇ ਬੁਲਾਇਆ ਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ NIA ਵੱਲੋਂ ਗਾਇਕਾਂ ਜੈਨੀ ਜੌਹਲ ਨੂੰ ਵੀ ਪੁੱਛ-ਗਿੱਛ ਦੇ ਲਈ ਬੁਲਾਇਆ ਹੈ ਕਿਉਂਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਗਾਣਾ ਗਿਆ ਸੀ । ਪਿਤਾ ਨੇ ਕਿਹਾ NIA ਉਨ੍ਹਾਂ ਨੂੰ ਬੁਲਾਏ ਤਾਂ ਹਰ ਇੱਕ ਜਾਣਕਾਰੀ ਦੇਣ ਲਈ ਤਿਆਰ ਹਨ । ਸਿਰਫ਼ ਇੰਨਾਂ ਨਹੀਂ ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਅਮਰੀਕਾ ਤੋਂ ਉਸ ਦੇ ਪੁੱਤਰ ਦੀ ਕਾਲ ਡਿਟੇਲ NIA ਨੇ ਕਢਾਈ ਪਰ ਉਸ ਵਿੱਚ ਕੁਝ ਨਹੀਂ ਮਿਲਿਆ । ਪਿਤਾ ਨੇ ਦਾਅਵਾ ਕੀਤਾ ਕਿ ਕਤਲ ਤੋਂ ਬਾਅਦ ਉਨ੍ਹਾਂ ਨੇ ਆਪ ਸਿੱਧੂ ਦਾ ਫੋਨ,ਪਿਸਤੌਲ ਅਤੇ ਗੱਡੀ ਪੁਲਿਸ ਦੇ ਹਵਾਲੇ ਕਰ ਦਿੱਤੀ ਸੀ। ਹੋਰ ਕਿਹੜੇ ਸਬੂਤ ਪੁਲਿਸ ਨੂੰ ਚਾਹੀਦੇ ਸਨ । ਬਲਕੌਰ ਸਿੰਘ ਨੇ ਸਿੱਧੂ ਮਿੱਠੂਖੇੜਾ ਦੇ ਭਰਾ ਨੂੰ ਵੀ ਖਰੀਆਂ-ਖਰੀਆਂ ਸੁਣਾਇਆ ਉਨ੍ਹਾਂ ਕਿਹਾ ਸਗਨਪ੍ਰੀਤ ਦੇ ਜ਼ਰੀਏ ਮਿੱਠੂਖੇੜਾ ਦਾ ਭਰਾ ਸਿੱਧੂ ਨੂੰ ਟਾਰਗੇਟ ਕਰਦਾ ਸੀ ਉਹ ਹੁਣ ਕਿਉਂ ਚੁੱਪ ਹੈ। ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮਿੱਠੂਖੇੜਾ ਅਤੇ ਲਾਰੈਂਸ ਦੇ ਰਿਸ਼ਤਿਆਂ ਦਾ ਵੀ ਖੁਲਾਸਾ ਕੀਤਾ ।

CIA ਪ੍ਰਿਤਪਾਲ ਸਿੰਘ ਦਾ ਗੈਂਗਸਟਰਾਂ ਨਾਲ ਰਿਸ਼ਤਾ ਦੱਸਿਆ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਤਲ ਦੀ ਜਾਂਚ ਕਰ ਰਹੇ CIA ਪ੍ਰਿਤਪਾਲ ਸਿੰਘ ‘ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਸਿੱਧੂ ਨੂੰ ਮਾਰਨ ਵਿੱਚ ਮਦਦਗਾਰ ਮੁਲਜ਼ਮਾਂ ਨੂੰ ਪ੍ਰਿਤਪਾਲ ਸਿੰਘ ਨੇ ਕਲੀਨ ਚਿੱਟ ਦਿੱਤੀ ਹੈ। ਪਿਤਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਿਤਪਾਲ ਸਿੰਘ ਗੈਂਗਸਟਰਾਂ ਨਾਲ ਪਾਰਟੀ ਕਰਦਾ ਸੀ ਉਨ੍ਹਾਂ ਨੂੰ ਰੋਟੀ ਖਵਾਉਂਦਾ ਸੀ । ਇਸੇ ਲਈ ਜਿੰਨਾਂ ਲੋਕਾਂ ਨੇ ਸਿੱਧੂ ਨੂੰ ਮਾਰਨ ਵਾਲਿਆਂ ਨੂੰ ਮਾਨਸਾ ਵਿੱਚ ਪਨਾਹ ਦਿੱਤੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਪਿਤਾ ਬਲੌਕਰ ਸਿੰਘ ਨੇ ਮਿੱਡੂ ਮਿਠੂਖੇੜਾ ਕੇਸ ਦੀ ਜਾਂਚ ਕਰ ਰਹੇ SSP ਚਹਿਲ ‘ਤੇ ਵੀ ਸਵਾਲ ਚੁੱਕੇ,ਉਨ੍ਹਾਂ ਕਿਹਾ ਆਖਿਰ ਲਾਰੈਂਸ ਅਤੇ ਮਿੱਠੂਖੇੜਾ ਦੇ ਰਿਸ਼ਤਿਆਂ ਦੀ ਜਾਂਚ ਕਿਉਂ ਨਹੀਂ ਹੋਈ । ਕਿਵੇਂ ਉਹ ਮਿਲ ਕੇ ਫਿਰੌਤੀ ਅਤੇ ਜ਼ਮੀਨਾ ਹੜਪਨ ਦਾ ਬਿਜਨੈਸ ਚੱਲਾ ਰਹੇ ਸਨ ਉਨ੍ਹਾਂ ਦੀ ਪੁਲਿਸ ਨੇ ਕਿਉਂ ਨਹੀਂ ਜਾਂਚ ਕੀਤੀ ।

ਸਿੱਧੂ ਮੂਸੇਵਾਲਾ ਗੁਰਬਾਣੀ ਦੀ ਐੱਪ ਬਣਾ ਰਿਹਾ ਸੀ

ਸਿੱਧੂ ਮੂਸੇਵਾਲਾ ਦੀ ਮਾਤਾ ਵੀ ਪੁੱਤ ਦੇ ਇਨਸਾਫ਼ ਨੂੰ ਲੈਕੇ ਭਾਵੁਕ ਹੋ ਗਈ,ਉ੍ਨ੍ਹਾਂ ਕਿਹਾ ਕਿ ਬੇਟੇ ਦੇ ਇਨਸਾਫ ਲਈ ਅੱਖਾਂ ਥੱਕ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਕਈ ਲੋਕ ਆਲੋਚਨਾ ਕਰਦੇ ਸਨ ਪਰ ਮੇਰਾ ਬੇਟਾ ਅਜਿਹਾ ਨਹੀਂ ਸੀ। ਉਸ ਦੀ ਸੋਚ ਬਹੁਤ ਉੱਚੀ ਸੀ ਅਤੇ ਸਿੱਧੂ 8 ਹਜ਼ਾਰ ਧਾਰਮਿਕ ਸਵਾਲਾਂ ਦੀ ਇੱਕ ਐੱਪ ਬਣਾ ਰਿਹਾ ਸੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਗਏ ਸਨ । ਜਿਵੇਂ ਜਪੁਜੀ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਸੀ।

Exit mobile version