The Khalas Tv Blog Punjab ਮੀਡੀਆ ਸਾਹਮਣੇ ਮੂਸੇਵਾਲਾ ਦੇ ਕਾ ਤਲ ਆਤਮ ਸਮਰਪਣ ਕਰਨਾ ਚਾਹੁੰਦੇ ਸਨ ! ਪਰ ਅਚਾਨਕ ਕੁਝ ਅਜਿਹਾ ਹੋਇਆ…
Punjab

ਮੀਡੀਆ ਸਾਹਮਣੇ ਮੂਸੇਵਾਲਾ ਦੇ ਕਾ ਤਲ ਆਤਮ ਸਮਰਪਣ ਕਰਨਾ ਚਾਹੁੰਦੇ ਸਨ ! ਪਰ ਅਚਾਨਕ ਕੁਝ ਅਜਿਹਾ ਹੋਇਆ…

20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਸ਼ਾਰਪ ਸ਼ੂਟਰ ਰੂਪਾ ਅਤੇ ਮਨੂੰ ਐਂਕਾਉਂਟਰ ਵਿੱਚ ਮਾ ਰੇ ਗਏ ਸਨ

‘ਦ ਖ਼ਾਲਸ ਬਿਊਰੋ : 20 ਜੁਲਾਈ ਨੂੰ ਸਿੱਧੂ ਮੂਸੇਵਾਲੇ ਦੇ 2 ਕਾ ਤਲ ਗੈਂ ਗਸਟਰ ਜਗਰੂਰ ਰੂਪਾ ਅਤੇ ਮਨਪ੍ਰੀਤ ਮਨੂੰ ਨੂੰ ਜ਼ਿੰਦਾ ਨਾ ਫੜੇ ਜਾਣ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਖੜੇ ਕੀਤੇ ਸਨ । ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ ਓਪਰੇਸ਼ਨ ਵਿੱਚ ਸ਼ਾਮਲ ਮਾਨਸਾ ਦੇ ਕਰਾਇਮ ਇਨਵੈਸਟੀਗੇਸ਼ਨ ਇੰਚਾਰਜ CIA ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਮਨੂੰ ਅਤੇ ਜਗਰੂਰ ਰੂਪਾ ਮੀਡੀਆ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਉਂਦੇ ਸਨ ਪਰ ਗੈਂ ਗਸਟਰਾਂ ਨੇ ਅਖੀਰਲੇ ਸਮੇਂ ਆਪਣਾ ਮੰਨ ਬਦਲ ਲਿਆ।

ਇਸ ਦੌਰਾਨ ਗੈਂਗਸਟਰਾਂ ਨੇ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ

ਪੁਲਿਸ ਅਤੇ ਗੈਂ ਗਸਟਰਾਂ ਦੇ ਵਿਚਾਲੇ ਮੁਠਭੇੜ ਨੂੰ ਇੱਕ ਘੰਟੇ ਤੋਂ ਵਧ ਸਮਾਂ ਹੋ ਗਿਆ ਸੀ, ਅਚਾਨਕ ਗੈਂ ਗਸਟਰ ਰੂਪਾ ਅਤੇ ਮਨੂੰ ਨੇ ਫਾਇਰਿੰਗ ਘੱਟ ਕਰ ਦਿੱਤੀ ਅਤੇ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਰੱਖੀ । ਦੋਵਾਂ ਨੇ ਸ਼ਰਤ ਰੱਖੀ ਕਿ ਉਹ ਮੀਡੀਆ ਦੇ ਸਾਹਮਣੇ ਆਤਮ ਸਮਰਪਣ ਕਰਨਗੇ। ਪੁਲਿਸ ਵੀ ਇਸ ਲਈ ਰਾਜ਼ੀ ਹੋ ਗਈ ਸੀ। ਪੁਲਿਸ ਨੇ ਗੈਂ ਗਸਟਰਾਂ ਨੂੰ 15 ਮਿੰਟ ਤੱਕ ਫਾਇਰਿੰਗ ਨਾ ਕਰਨ ਲਈ ਕਿਹਾ ਪਰ ਰੂਪਾ ਅਤੇ ਮਨੂੰ ਸਿਰਫ਼ 5 ਮਿੰਟ ਸ਼ਾਂਤ ਰਹੇ ਅਤੇ ਫਿਰ ਤੇਜ਼ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਦੀ ਵੀ ਅਪੀਲ ਕੀਤੀ ਪਰ ਲਗਾਤਾਰ ਗੋ ਲੀ ਬਾ ਰੀ ਦੌਰਾਨ ਮਨੂੰ ਅਤੇ ਰੂਪਾ ਮਾ ਰੇ ਗਏ ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਐਂਕਾਉਂਟਰ ਤੋਂ ਬਾਅਦ ਰੂਪਾ ਦੀ ਲਾਸ਼ ਦੇ ਨਜ਼ਦੀਕ ਪੁਲਿਸ ਨੂੰ ਇੱਕ ਟੱਟਿਆ ਹੋਇਆ ਫੋਨ ਵੀ ਮਿਲਿਆ ਸਵਾਲ ਇਹ ਉਠ ਦਾ ਹੈ ਕਿ ਸਰੰਡਰ ਕਰਨ ਦੀ ਪੇਸ਼ਕਸ਼ ਕਰਨ ਤੋਂ ਬਾਅਦ ਰੂਪਾ ਅਤੇ ਮਨੂੰ ਨੇ ਕਿਸੇ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਮੰਨ ਬਦਲਿਆ,ਪੁਲਿਸ ਮੋਬਾਈਲ ਦੇ ਡਾਟਾ ਦੇ ਜ਼ਰੀਏ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੂਪਾ ਅਤੇ ਮਨੂੰ ਕਿਸ ਦੇ ਸੰਪਰਕ ਵਿੱਚ ਸਨ ਅਤੇ ਐਂਕਾਉਟਰ ਦੌਰਾਨ ਉਨ੍ਹਾਂ ਨੇ ਆਤਮ ਸਮਰਪਣ ਕਰਨ ਦਾ ਇਰਾਦਾ ਕਿਉਂ ਬਦਲਿਆ

CCTV ਤੋਂ ਪੁਲਿਸ ਨੂੰ ਮਨੂੰ ਅਤੇ ਰੂਪਾ ਦੀ ਜਾਣਕਾਰੀ ਮਿਲੀ

ਪੁਲਿਸ ਨੂੰ ਰੂਪਾ ਅਤੇ ਮਨੂੰ ਦੀ ਜਾਣਕਾਰੀ CCTV ਤੋਂ ਮਿਲੀ, ਮੋਗਾ ਦੇ ਸਮਾਲਸਰ ਵਿੱਚ ਸਵੇਰ 6 ਵਜੇ ਦੋਵਾਂ ਦੀ ਤਸਵੀਰ CCTV ਵਿੱਚ ਕੈਦ ਹੋਈ, ਰੂਪਾ ਅਤੇ ਮਨੂੰ ਇੱਕ ਬਾਇਕ ‘ਤੇ ਨਜ਼ਰ ਆਏ,ਫਿਰ ਮੋਹਾਲੀ ਪੁਲਿਸ ਨੇ ਗੈਂ ਗਸਟਰ ਪਰਮਦਲੀਪ ਪੰਮਾ ਨੂੰ ਜਦੋਂ ਲੁੱ ਟ ਦੇ ਮਾਮਲੇ ਵਿੱਚ ਫੜਿਆ ਸੀ ਤਾਂ ਰੂਪਾ ਦਾ ਪਤਾ ਚੱਲਿਆ। ਉਸ ਦੀ ਜਾਣਕਾਰੀ ‘ਤੇ ਹੀ ਪੁਲਿਸ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਅੰਮ੍ਰਿਤਸਰ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ ।

Exit mobile version