The Khalas Tv Blog Punjab ਮੂਸੇਵਾਲਾ ਦੇ ਮਾਪਿਆਂ ਨੂੰ ਗੋਲਡ ਮੈਡਲ ! ਪਿਤਾ ਨੇ ਸਰਕਾਰ ਨੂੰ ਸੁਣਾਇਆ ਖਰੀਆਂ-ਖਰੀਆਂ !
Punjab

ਮੂਸੇਵਾਲਾ ਦੇ ਮਾਪਿਆਂ ਨੂੰ ਗੋਲਡ ਮੈਡਲ ! ਪਿਤਾ ਨੇ ਸਰਕਾਰ ਨੂੰ ਸੁਣਾਇਆ ਖਰੀਆਂ-ਖਰੀਆਂ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਾਲ ਦੇ ਮਾਪਿਆਂ ਦਾ ਮਾਲਵਾ ਸਭਿਆਚਾਰਕ ਮੰਚ ਪੰਜਾਬ ਵੱਲੋਂ ਸਨਮਾਨ ਕੀਤਾ ਗਿਆ । ਉਨ੍ਹਾਂ ਨੂੰ ਸ਼ੁਭਦੀਪ ਮਮਤਾ ਐਵਾਰਡ ਦੇ ਤਹਿਤ ਗੋਲਡ ਮੈਡਲ ਦਿੱਤਾ । ਧੀਆਂ ਦੀ ਲੋੜੀ ਨੂੰ ਲੈਕੇ ਮਾਲਵਾ ਸਭਿਆਚਾਰਕ ਮੰਚ ਪਿਛਲੇ ਲੰਮੇ ਸਮੇਂ ਤੋਂ ਸ਼ੁਭਦੀਪ ਮਮਤਾ ਅਵਾਰਡ ਦੇ ਰਿਹਾ ਹੈ । ਇਸ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੂੰ ਇਸ ਅਵਾਰਡ ਦੇ ਲਈ ਚੁਣਿਆ ਗਿਆ ਸੀ ।

ਐਵਾਰਡ ਦੌਰਾਨ ਮਾਪਿਆਂ ਦਾ ਦੁੱਖ ਝਲਕਿਆ

ਅਵਾਰਡ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਸਨਮਾਨ ਦੇ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ 10 ਮਹੀਨੇ ਦੇ ਕਹੀਬ ਹੋਣ ਵਾਲੇ ਹਨ ਉਨ੍ਹਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ । ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇੱਕ ਆਮ ਵਿਅਕਤੀ ਹਨ ਇਸੇ ਲਈ ਇਨਸਾਫ ਨਹੀਂ ਮਿਲਿਆ । ਪਿਤਾ ਨੇ ਕਿਹਾ ਅਸੀਂ ਇਨਸਾਫ ਦੇ ਲਈ ਦਰ-ਦਰ ਦੀਆਂ ਠੋਕਰਾ ਖਾ ਰਹੇ ਹਾਂ। ਉਹ ਫੋਜ ਤੋਂ ਰਿਟਾਇਡ ਇਨਸਾਫ ਪਸੰਦ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਧਰਨਾ ਲਾ ਕੇ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਉਂਦੇ ਹਨ । ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਇਨਸਾਫ ਦੇ ਲਈ ਸਰਕਾਰ ਤੇ ਦਬਾਅ ਪਾਉਣ।

ਮਾਲਵਾ ਸਭਿਆਚਾਰਕ ਮੰਚ ਪੰਜਾਬ ਵੱਲੋਂ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਸਮੇਤ ਸਭਿਆਚਾਰਕ ਮੰਚ ਦੇ 31 ਮੈਂਬਰ ਪਿੰਡ ਮੂਸਾ ਪਹੁੰਚੇ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਕੀਰਤ ਕੋਟਲੀ,ਮਲਕੀਤ ਸਿੰਘ ਦਾਖਾ,ਲਖਬੀਰ ਸਿੰਘ ਲੱਖਾ,ਵਿਕਰਮ ਮੋਫਰ ਮੌਜੂਦ ਸਨ। ਮਾਲਵਾ ਸਭਿਆਚਾਰਕ ਮੰਚ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਅਸੀਂ ਸਿੱਧੂ ਮੂਸੇਵਾਲਾ ਦੇ ਉਨ੍ਹਾਂ ਮਾਪਿਆਂ ਨੂੰ ਸਨਮਾਨਿਤ ਕੀਤਾ ਹੈ ਜਿਸ ਨੇ ਪੰਜਾਬ ਦਾ ਨਾਂ ਪੂਰੀ ਦੁਨਿਆ ਵਿੱਚ ਰੋਸ਼ਨ ਕੀਤਾ ਹੈ।

Exit mobile version