The Khalas Tv Blog India ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ !
India Manoranjan Punjab

ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ !

ਬਿਉਰੋ ਰਿਪੋਰਟ – ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWAL) ਦੇ ਇੱਕ ਹੋਰ ਗਾਣੇ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਦਾ ਪੋਸਟ ਵੀ ਜਾਰੀ ਕੀਤਾ ਗਿਆ ਹੈ,23 ਜਨਵਰੀ ਨੂੰ ਮੂਸੇਵਾਲਾ ਦਾ ਗਾਣਾ ਰਿਲੀਜ਼ ਕੀਤਾ ਜਾਵੇਗਾ । ਸਾਲ 2025 ਦਾ ਮੂਸੇਵਾਲਾ ਦਾ ਇਹ ਪਹਿਲਾਂ ਗਾਣਾ ਹੋਵੇਗਾ ।ਇਸ ਤੋਂ ਪਹਿਲਾਂ ਮੂਸੇਵਾਲਾ ਦੇ 9 ਗਾਣੇ ਰਿਲੀਜ਼ ਹੋ ਚੁੱਕੇ ਹਨ ।

ਗਾਣੇ ਦੀ ਪ੍ਰੋਡੂਸਰ ‘ਦ ਕਿਡ ਕੰਪਨੀ ਹੈ ਜੋ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਗਾਣੇ ਪ੍ਰੋਡੂਸ ਕਰ ਚੁੱਕੀ ਹੈ । ਉਧਰ ਵੀਡੀਓ ਨਵਕਰਨ ਬਰਾਰ ਵੱਲੋਂ ਬਣਾਇਆ ਗਿਆ ਹੈ । ਦੋਵਾਂ ਨੇ ਆਪਣੇ ਪੇਜ ਵਿੱਚ ਵੀ ਗਾਣੇ ਨੂੰ ਪਰਮੋਟ ਕੀਤਾ ਹੈ । ਪ੍ਰੋਡੂਸਰ ‘ਦ ਕਿਡ ਨੇ ਪੋਸਟਰ ਸ਼ੇਅਰ ਕਰ ਲਿਖਿਆ ‘ਚਾਰੋ ਪਾਸੇ ਵੇਖੋਂ ਅਸੀਂ ਨੇਤਾ ਹਾਂ,ਅਸੀਂ ਜੋ ਵੀ ਕਰਾਂਗੇ,ਅਸੀਂ ਵੇਖਾਂਗੇ ਬਾਕੀ ਸਾਰੇ ਲੋਕ ਵੀ ਉਹ ਹੀ ਕਰਨ ਦੀ ਕੋਸ਼ਿਸ਼ ਕਰਨਗੇ’ ।

ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਿਹਾ ਸੀ । ਇਸ ਦੇ ਅਗਲੇ ਮਹੀਨੇ ਹੀ 23 ਜੂਨ 2022 ਨੂੰ ਉਨ੍ਹਾਂ ਦਾ ਪਹਿਲਾਂ ਗਾਣਾ ‘SYL’ ਰਿਲੀਜ਼ ਹੋਇਆ ਸੀ । ਉਨ੍ਹਾਂ ਦਾ ਦੂਜਾ ਗਾਣਾ ‘ਵਾਰ’ 8 ਨਵੰਬਰ 2022 ਨੂੰ ਜਾਰੀ ਹੋਇਆ ਸੀ । ਤੀਜਾ ਗਾਣਾ ‘ਮੇਰਾ ਨਾਂ’ 7 ਅਪ੍ਰੈਲ,2023 ਨੂੰ ਰਿਲੀਜ਼ ਹੋਇਆ ਸੀ ।

ਮੂਸੇਵਾਲਾ ਦੇ ਚੌਥੇ ਗਾਣੇ ਦਾ ਨਾਂ ‘ਚੋਰਨੀ’ਸੀ ਜੋ 7 ਜੁਲਾਈ 2023 ਨੂੰ ਜਾਰੀ ਹੋਇਆ ਸੀ । ਪੰਜਵਾਂ ਗਾਣਾ ‘ਵਾਚ ਆਊਟ’ ਸੀ ਇਸ ਨੂੰ 12 ਨਵੰਬਰ 2023 ਵਿੱਚ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਦਾ 6ਵਾਂ ਗਾਣਾ ‘ਡ੍ਰਿਪੀ’ 2 ਫਰਵਰੀ 2024, 7ਵਾਂ ਗਾਣਾ 410,11 ਅਪ੍ਰੈਲ 2024 ਨੂੰ ਰਿਲੀਜ਼ ਹੋਇਆ । 8ਵਾਂ ਗਾਣਾ ਅਟੈਚ 30 ਅਗਸਤ ਨੂੰ ਰਿਲੀਜ਼ ਹੋਇਆ ਸੀ।

Exit mobile version