The Khalas Tv Blog Others ਕੀ ਬੱਬੂ ਮਾਨ ਤੇ ਮਨਕੀਰਤ ਔਲਖ ਦੀ ਸ਼ਿਕਾਇਤ ਮੂਸੇਵਾਲੇ ਦੇ ਪਿਤਾ ਨੇ ਪੁਲਿਸ ਨੂੰ ਕੀਤੀ ਹੈ !
Others

ਕੀ ਬੱਬੂ ਮਾਨ ਤੇ ਮਨਕੀਰਤ ਔਲਖ ਦੀ ਸ਼ਿਕਾਇਤ ਮੂਸੇਵਾਲੇ ਦੇ ਪਿਤਾ ਨੇ ਪੁਲਿਸ ਨੂੰ ਕੀਤੀ ਹੈ !

sidhu moosawala murder case babbu mann mankirat aulakh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡੀਜੀਪੀ ਗੌਰਵ ਯਾਦਵ ਨਾਲ ਮੀਟਿੰਗ ਕੀਤੀ ਸੀ

ਬਿਊਰੋ ਰਿਪੋਰਟ : ਸਿੱਧੂ ਮੂ੍ਸੇਵਾਲਾ ਦੇ ਕਤਲਕਾਂਡ ਦੇ ਮਾਮਲੇ ਵੱਡੇ ਪੰਜਾਬੀ ਗਾਇਕਾਂ ਤੋਂ ਮਾਨਸਾ ਪੁਲਿਸ ਹੁਣ ਪੁੱਛ ਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਸਭ ਤੋਂ ਵੱਡੇ ਨਾਂ ਬੱਬੂ ਮਾਨ,ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋ ਦਾ ਹੈ । ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਮਿੱਡੂਖੇੜਾ ਨੂੰ ਵੀ ਪੁਲਿਸ ਨੇ ਸੰਮਨ ਭੇਜਿਆ ਗਿਆ । ਦਾ ਟ੍ਰਿਰਬਿਊਨ ਮੁਤਾਬਿਕ ਮਾਨਸਾ ਦੇ ਨਵੇਂ SSP ਨਾਨਕ ਸਿੰਘ ਨੇ ਇਸ ਦੀ ਤਸਦੀਕ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਕਈ ਵਾਰ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਵਿਚਾਲੇ ਵਿਵਾਦ ਹੋਏ ਸਨ । ਮਨਕੀਰਤ ਔਲਖ ਅਤੇ ਮੂ੍ਸੇਵਾਲਾ ਦੇ ਰਿਸ਼ਤਿਆਂ ਨੂੰ ਲੈਕੇ ਵੀ ਕਈ ਵਾਰ ਸਵਾਲ ਉੱਠ ਦੇ ਰਹੇ ਸਨ। ਜਿਸ ਦੀ ਵਜ੍ਹਾ ਕਰਕੇ ਇੰਨਾਂ ਦੋਵਾਂ ਗਾਇਕਾਂ ਨੂੰ ਖ਼ਾਸ ਤੌਰ ‘ਤੇ ਮਾਨਸਾ ਪੁਲਿਸ ਨੇ ਸੱਦਿਆ ਹੈ ।

ਸੰਮਨ ਭੇਜਣ ਦੇ ਪਿੱਛੇ ਇਹ ਹੋ ਸਕਦੀ ਹੈ ਵਜ੍ਹਾ

ਮੰਨਿਆ ਜਾ ਰਿਹਾ ਹੈ ਕਿ ਮਾਨਸਾ ਪੁਲਿਸ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਡੀਜੀਪੀ ਗੌਰਵ ਯਾਦਵ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਸੀ । ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਈ ਵਾਰ ਪੰਜਾਬੀ ਮਿਊਜ਼ਿਕ ਸਨਅਤ ਵਿੱਚ ਗੈਂਗਸਟਰਾਂ ਦੇ ਦਬਦਬੇ ਦਾ ਇਲਜ਼ਾਮ ਲੱਗਾ ਚੁੱਕੇ ਹਨ । ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਈ ਵਾਰ ਉਨ੍ਹਾਂ ਗਾਇਕਾਂ ‘ਤੇ ਵੀ ਸਵਾਲ ਚੁੱਕੇ ਸਨ ਜਿੰਨਾਂ ਦਾ ਰਿਸ਼ਤਾ ਗੈਂਗਸਟਰਾਂ ਨਾਲ ਹੈ । ਪਿਤਾ ਬਲਕੌਰ ਸਿੰਘ ਨੇ ਦਾਅਵਾ ਵੀ ਕੀਤਾ ਸੀ ਕਿ ਉਹ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਉਨ੍ਹਾਂ ਗਾਇਕਾਂ ਬਾਰੇ ਜਾਣਕਾਰੀ ਦੇਣਗੇ ਜਿੰਨਾਂ ਗੈਂਗਸਟਰਾਂ ਨਾਲ ਨੇੜਤਾ ਹੈ।

ਇਸ ਤੋਂ ਪਹਿਲਾਂ NIA ਯਾਨੀ ਕੌਮੀ ਜਾਂਚ ਏਜੰਸੀ ਵੀ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਗੈਂਗਸਟਰਾਂ ਦੇ ਨਾਲ ਗਾਇਕਾਂ ਦੇ ਸਬੰਧਾਂ ਨੂੰ ਲੈਕੇ ਕਈ ਗਾਇਕਾਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ। ਇੰਨਾਂ ਵਿੱਚ ਮਨਕੀਰਤ ਔਲਖ,ਦਿਲਪ੍ਰੀਤ ਢਿੱਲੋ,ਬੀ ਪਰਾਕ, ਅਫਸਾਨਾ ਖਾਨ, ਜੈਨੀ ਜੋਹਲ ਦਾ ਨਾਂ ਹੈ ।

ਅਜੈ ਮਿੱਡੂਖੇੜਾ ਨੂੰ ਇਸ ਵਜ੍ਹਾ ਨਾਲ ਸਦਿਆ

ਸਾਬਕਾ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਸੀ । ਜਦੋਂ ਸਿੱਧੂ ਮੂ੍ਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਗੋਲਡੀ ਬਰਾੜ ਅਤੇ ਲਾਰੈਂਸ ਨੇ ਇਸ ਨੂੰ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਦੱਸ ਦੇ ਹੋਏ ਜਾਇਜ਼ ਠਹਿਰਾਇਆ ਸੀ । ਇਸ ਲਈ ਪੁਲਿਸ ਵਿੱਕੀ ਮਿੱਡੂਖੇੜਾ ਦੇ ਭਰਾ ਅਜੇ ਮਿੱਡੂਖੇੜਾ ਤੋਂ ਪੁੱਛ-ਗਿੱਛ ਕਰਨਾ ਚਾਉਂਦੀ ਹੈ।

Exit mobile version